ਚੰਡੀਗੜ੍ਹ, 19 ਜਨਵਰੀ, 2017 : ਕਾਂਗਰਸ ਪਾਰਟੀ ਤੋਂ ਬਾਗ਼ੀ ਹੋ ਕੇ ਰਜਿੰਦਰ ਸਿੰਘ ਦੀਪਾ ਨੇ ਸੁਨਾਮ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਦੀਪਾ ਨੇ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਪ੍ਰੈੱਸ ਕਾਨਫ਼ਰੰਸ ਦੌਰਾਨ ਭਰੇ ਮਨ ਨਾਲ ਬੋਲਦਿਆਂ ਰਾਜਿੰਦਰ ਦੀਪਾ ਨੇ ਆਖਿਆ ਕਿ ਉਹ ਕਾਂਗਰਸ ਦਾ ਪਿਛਲੇ 15 ਸਾਲ ਤੋਂ ਵਫ਼ਾਦਾਰ ਸਿਪਾਹੀ ਸੀ ਪਰ ਪਾਰਟੀ ਨੇ ਉਸ ਦਾ ਮੁੱਲ ਨਹੀਂ ਪਾਇਆ। ਉਨ੍ਹਾਂ ਆਖਿਆ ਕਿ ਕਾਂਗਰਸ ਨੇ ਉਸ ਨੂੰ ਅਣਦੇਖਿਆ ਕਰਕੇ ਚੋਣ ਲੜਨ ਲਈ ਟਿਕਟ ਨਵੇਂ ਉਮੀਦਵਾਰ ਨੂੰ ਦੇ ਦਿੱਤੀ। ਇਸ ਦੌਰਾਨ ਦੀਪਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਉੱਤੇ ਵੀ ਸਵਾਲ ਚੁੱਕੇ। ਉਨ੍ਹਾਂ ਆਖਿਆ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕਮਾਨ ਉੱਤੇ ਦਬਾਅ ਬਣਾਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਸੁਨਾਮ ਤੋਂ ਕਾਂਗਰਸੀ ਉਮੀਦਵਾਰ ਦਮਨ ਬਾਜਵਾ ਦੇ ਪਤੀ ਹਰਮਨ ਬਾਜਵਾ ਦੇ ਪਤੀ ਦਾ ਸਬੰਧ ਡਰੱਗਜ਼ ਤਸਕਰ ਰਾਜਾ ਕੰਦੋਲਾ ਨਾਲ ਹਨ। ਉਨ੍ਹਾਂ ਆਖਿਆ ਕਿ ਰਾਜਾ ਨੇ ਖ਼ੁਦ ਆਖਿਆ ਸੀ ਕਿ ਹਰਮਨ ਬਾਜਵਾ ਉਸ ਦਾ ਸਾਥੀ ਹੈ।