ਪਿੰਡ ਰਿਉਣਾ ਉੱਚਾ ਵਿਖੇ ਨੁਕੜ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਲਖਵੀਰ ਸਿੰਘ ਰਾਏ ਅਤੇ ਹੋਰ।
ਸਰਹਿੰਦ 19 ਜਨਵਰੀ 2017: ਆਮ ਆਦਮੀ ਪਾਰਟੀ ਵਲੋਂ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਪਿੰਡ ਉੱਚਾ ਰਿਊਣਾ ਵਿਖੇ ਨੁਕੜ ਮੀਟਿੰਗ ਕੀਤੀ ਗਈ, ਇਸ ਮੌਕੇ ਆਪ ਉਮੀਦਵਾਰ ਐਡਵੋਕੇਟ ਲਖਵੀਰ ਸਿੰਘ ਰਾਏ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਐਸ.ਸੀ. ਅਤੇ ਬੀ. ਸੀ. ਵਰਗਾਂ ਨੂੰ 400 ਯੂਨਿਟ ਬਿਜਲੀ ਦੀ ਮੁਫਤ ਦਿੱਤੀ ਜਾਵੇਗੀ, ਇਸ ਤੋ ਇਲਾਵਾ ਬੁਢਾਪਾ ਪੈਨਸ਼ਨ 2500 ਰੁਪਏ, ਬੇਰੁਜ਼ਗਾਰੀ ਭੱਤਾ 2000 ਰੁਪਏ ਅਤੇ 25 ਲੱਖ ਨੋਕਰੀਆਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਅਕਾਲੀਆਂ ਦੀ ਸਰਕਾਰ ਨੇ 10 ਸਾਲਾਂ ਚ ਪੰਜਾਬ ਨੂੰ 95 ਲੱਖ ਕਰੋੜ ਦਾ ਕਰਜ਼ਈ ਬਣਾ ਦਿੱਤਾ ਅਗਰ ਹੁਣ ਵੀ ਇਹਨਾਂ ਨੂੰ ਸੱਤਾ ਤੋ ਲਾਂਭੇ ਨਾ ਕੀਤਾ ਗਿਆ ਤਾਂ ਪੰਜਾਬ ਨੂੰ ਖਤਮ ਕਰ ਦੇਣਗੇ। ਘਪਲਿਆਂ ਦੀ ਮਾਂ ਵਜੋਂ ਜਾਣੀ ਜਾਂਦੀ ਕਾਂਗਰਸ ਪਾਰਟੀ ਨੇ ਵੀ ਪੰਜਾਬ ਨੂੰ ਕੇਵਲ ਵੋਟਾਂ ਲਈ ਇਸਤੇਮਾਲ ਕੀਤਾ ਹੈ। ਇਸ ਲਈ ਹੁਣ ਬਦਲਾਅ ਦੇ ਨਾਮ ਵੋਟ ਦਿਓ ਅਤੇ ਪੰਜਾਬ ਨੂੰ ਬਚਾਉਣ ਚ ਸਾਡਾ ਸਾਥ ਦਿਓ। ਇਸ ਮੌਕੇ ਹੋਰਨਾਂ ਤੋ ਇਲਾਵਾ ਜਗਜੀਤ ਸਿੰਘ, ਹਰਮਿੰਦਰ ਸਿੰਘ ਕੰਗ, ਗੁਰਵਿੰਦਰ ਸਿੰਘ ਢਿਲੋਂ, ਸਿੰਦਰਾ ਪੰਜੋਲੀ, ਹਰਮੇਸ਼ ਪੂਨੀਆ, ਸਤੀਸ਼ ਲਟੋਰ, ਮਿੰਦਰ ਰਿਉਣਾ, ਕੁਲਵੰਤ ਰਿਉਣਾ, ਬਿਕਰ ਸਿੰਘ, ਤਾਰੀ ਰਿਉਣਾ, ਹਾਕਮ ਸਿੰਘ, ਵਿਨੋਧ ਰਿਉਣਾ ਆਦਿ ਵੀ ਹਾਜ਼ਰ ਸਨ।