ਚੰਡੀਗੜ੍ਹ, 20 ਜਨਵਰੀ, 2017 : ਇੰਗਲੈਂਡ ਤੇ ਕਨੇਡਾ 'ਚ 400 ਤੋਂ ਵੱਧ ਐਨ.ਆਰ.ਆਈਜ਼ ਨੇ ਪੰਜਾਬ 'ਚ ਕਾਂਗਰਸ ਨੂੰ ਸਮਰਥਨ ਦਿੱਤਾ ਹੈ ਅਤੇ ਉਹ ਚੋਣ ਪ੍ਰਚਾਰ ਦੌਰਾਨ ਪਾਰਟੀ ਨਾਲ ਸ਼ਾਮਿਲ ਹੋਣ ਦੀ ਤਿਆਰੀ ਕਰ ਰਹੇ ਹਨ। ਇਸ ਲੜੀ ਹੇਠ ਹਫਤੇ ਦੇ ਅਖੀਰ ਤੱਕ ਨਵੀਂ ਦਿੱਲੀ ਤੋਂ ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਇਕ ਜੱਥੇ ਨੂੰ ਝੰਡੀ ਵੀ ਦਿਖਾਈ ਜਾ ਸਕਦੀ ਹੈ।
250 ਦੇ ਕਰੀਬ ਐਨ.ਆਰ.ਆਈਜ਼ ਇੰਡੀਅਨ ਓਵਰਸੀਜ਼ ਕਾਂਗਰਸ, ਇੰਗਲੈਂਡ ਦੀ ਅਗਵਾਈ ਹੇਠ ਪੰਜਾਬ ਆ ਰਹੇ ਹਨ, ਜਦਕਿ ਕਨੇਡਾ ਤੋਂ ਵੱਖ-ਵੱਖ ਹਿੱਸਿਆਂ ਤੋਂ 150 ਤੋਂ ਵੱਧ ਅਪ੍ਰਵਾਸੀ ਭਾਰਤੀ ਵੀ ਕਾਂਗਰਸ ਦੇ ਚੋਣ ਪ੍ਰਚਾਰ 'ਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ।
ਇਸ ਦਿਸ਼ਾ 'ਚ ਇੰਡੀਅਨ ਓਵਰਸੀਜ਼ ਕਾਂਗਰਸ (ਕਨੇਡਾ) ਦੇ ਪ੍ਰਧਾਨ ਅਮਰਪ੍ਰੀਤ ਓਲਖ ਪਹਿਲਾਂ ਹੀ ਭਾਰਤ ਪਹੁੰਚ ਚੁੱਕੇ ਹਨ ਤੇ ਉਨ੍ਹਾਂ ਨੇ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਹੈ। ਓਲਖ ਨੇ ਕਿਹਾ ਕਿ ਕਨੇਡਾ ਦੇ ਐਨ.ਆਰ.ਆਈਜ਼ ਸੂਬੇ ਅੰਦਰ ਜ਼ਮੀਨੀ ਪੱਧਰ 'ਤੇ ਪਾਰਟੀ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਕਾਂਗਰਸ ਦੇ ਪ੍ਰਚਾਰ 'ਚ ਸਹਾਇਤਾ ਕਰਨਗੇ।
ਇੰਡੀਅਨ ਓਵਰਸੀਜ਼ ਕਾਂਗਰਸ (ਇੰਗਲੈਂਡ) ਦੇ ਪ੍ਰਧਾਨ ਦਲਜੀਤ ਸਿੰਘ ਸਹੋਤਾ ਨੇ ਏ.ਆਈ.ਸੀ.ਸੀ ਦੇ ਵਿਦੇਸ਼ ਮਾਮਲਿਆਂ ਸਬੰਧੀ ਸੈੱਲ ਦੇ ਚੇਅਰਮੈਨ ਡਾ. ਕਰਨ ਸਿੰਘ ਨੂੰ ਲਿੱਖੀ ਇਕ ਚਿੱਠੀ 'ਚ ਕਿਹਾ ਹੈ ਕਿ ਪੰਜਾਬ ਦੀਆਂ ਚੋਣਾਂ 'ਚ ਹਿੱਸਾ ਲੈਣ ਵਾਸਤੇ ਇੰਗਲੈਂਡ ਤੋਂ ਐਨ.ਆਰ.ਆਈਜ਼ ਆਉਣਗੇ ਤੇ ਇਥੇ ਜ਼ੋਰ ਸ਼ੋਰ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨਗੇ।
ਇੰਡੀਅਨ ਓਵਰਸੀਜ਼ ਕਾਂਗਰਸ (ਇੰਗਲੈਂਡ) ਦੇ ਪ੍ਰਧਾਨ ਦਲਜੀਤ ਸਿੰਘ ਸਹੋਤਾ ਨੇ ਏ.ਆਈ.ਸੀ.ਸੀ ਦੇ ਵਿਦੇਸ਼ ਮਾਮਲਿਆਂ ਸਬੰਧੀ ਸੈੱਲ ਦੇ ਚੇਅਰਮੈਨ ਡਾ. ਕਰਨ ਸਿੰਘ ਨੂੰ ਲਿੱਖੀ ਇਕ ਚਿੱਠੀ 'ਚ ਕਿਹਾ ਹੈ ਕਿ ਪੰਜਾਬ ਦੀਆਂ ਚੋਣਾਂ 'ਚ ਹਿੱਸਾ ਲੈਣ ਵਾਸਤੇ ਇੰਗਲੈਂਡ ਤੋਂ ਐਨ.ਆਰ.ਆਈਜ਼ ਆਉਣਗੇ ਤੇ ਇਥੇ ਜ਼ੋਰ ਸ਼ੋਰ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨਗੇ।
ਸਹੋਤਾ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਐਨ.ਆਰ.ਆਈਜ਼ ਇਕ ਕਿਰਾਏ ਦੀ ਬੱਸ 'ਚ ਇਕ ਤੋਂ ਦੂਜੇ ਵਿਧਾਨ ਸਭਾ ਹਲਕੇ 'ਚ ਜਾਣਗੇ ਤੇ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ 23 ਜਾਂ 24 ਜਨਵਰੀ ਨੂੰ ਨਵੀਂ ਦਿੱਲੀ ਤੋਂ ਬੱਸ ਨੂੰ ਝੰਡੀ ਦਿਖਾਉਣ ਦੀ ਅਪੀਲ ਕੀਤੀ ਹੈ।
ਇਸ ਤੋਂ ਇਲਾਵਾ, ਐਨ.ਆਰ.ਆਈਜ਼ ਦੀ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਲੋਕਾਂ ਨਾਲ ਮਿੱਲ ਕੇ ਪਾਰਟੀ ਦਾ ਸੰਦੇਸ਼ ਪਹੁੰਚਾਉਣ ਦੀ ਯੋਜਨਾ ਵੀ ਹੈ। ਉਹ ਇਸ ਦੌਰਾਨ ਕਾਂਗਰਸ ਦੇ ਪੰਜਾਬ ਲਈ ਵਿਕਾਸ ਤੇ ਤਰੱਕੀ ਦੇ ਏਜੰਡੇ ਪ੍ਰਤੀ ਵੋਟਰਾਂ ਨੂੰਜਾਣੂ ਕਰਵਾਉਣਗੇ।
ਪ੍ਰਦੇਸ਼ ਕਾਂਗਰਸ ਕਮੇਟੀ ਨੇ ਐਨ.ਆਰ.ਆਈਜ਼ ਵਰਗ ਵੱਲੋਂ ਦਿੱਤੇ ਗਏ ਸਮਰਥਨ ਦਾ ਧੰਨਵਾਦ ਪ੍ਰਗਟਾਇਆ ਹੈ ਤੇ ਇਸਨੂੰ ਪਾਰਟੀ ਦੇ ਪ੍ਰਚਾਰ ਤੇ ਬਾਦਲ ਦੀ ਅਗਵਾਈ ਵਾਲੀ ਭ੍ਰਿਸ਼ਟ ਸ੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਦੇ ਰੂਪ 'ਚ ਬਾਹਰੀਆਂ ਤੋਂ ਸੂਬੇ ਨੂੰ ਬਚਾਉਣ ਲਈ ਕਾਂਗਰਸ ਦੀਆਂ ਕੋਸ਼ਿਸ਼ਾਂ 'ਚ ਇਕ ਮਹੱਤਵਪੂਰਨ ਯੋਗਦਾਨ ਕਰਾਰ ਦਿੱਤਾ ਹੈ।