ਲੁਧਿਆਣਾ, 20 ਜਨਵਰੀ, 2017 : ਪੰਜਾਬ ਵਿਧਾਨ ਸਭਾ ਚੋਣਾਂ 'ਚ ਗੜਬੜੀ ਨੂੰ ਰੋਕਣ ਲਈ ਪੁਲਿਸ ਇਸ ਵਾਰ ਕਾਫੀ ਮੁਸਤੈਦ ਹੈ। ਪੰਜਾਬ ਦੇ ਵੱਖੋ ਵੱਖ ਜ਼ਿਲਿਆਂ 'ਚ ਚਲਾਈ ਜਾ ਰਹੀ ਸੁੱਰਖਿਆ ਡਰਾਈਵ ਦੇ ਤਹਿਤ ਹੀ ਲੁਧਿਆਣਾ ਵਿਚ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਵੱਲੋਂ ਵੀ ਖਾਸ ਚੈਕਿੰਗ ਦੌਰਾਨ ਇਕ ਕਾਰ ਵਿਚੋਂ ਹਥਿਆਰ ਬਰਾਮਦ ਕੀਤੇ ਜਾਣ ਦੀ ਖਬਰ ਹੈ । ਜਾਣਕਾਰੀ ਮੁਤਾਬਕ ਫਿਰੋਜ਼ਪੁਰ ਰੋਡ ਮਿਲਕ ਪਲਾਂਟ ਦੇ ਸਾਹਮਣੇ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਕਾਰ ‘ਚੋਂ 20 ਨਵੀਂਆਂ 315 ਬੋਰ ਦੀਆਂ ਰਾਈਫਲਾਂ ਬਰਾਮਦ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਰਾਈਫਲਾਂ ਦੀ ਬਰਾਮਦਗੀ ਤੋਂ ਬਾਅਦ ਮੌਕੇ ਤੇ ਮੌਜੂਦ ਵਿਅਕਤੀ ਕੋਈ ਕਾਗਜ਼ਾਤ ਵੀ ਪੇਸ਼ ਨਹੀਂ ਕਰ ਸਕਿਆ, ਜਿਸ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਾਰ ਚਾਲਕ ਤੋਂ ਹੋਰ ਜਾਣਕਾਰੀ ਜੁਟਾਉਣ ਲਈ ਉਸ ਨੂੰ ਗ੍ਰਿਫਤਾਰ ਕੀਤਾ ਹੈ, ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ।