ਪਿੰਡ ਲੁਧਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਸ: ਬਿਕਰਮ ਸਿੰਘ ਮਜੀਠੀਆ।
ਕੱਥੂਨੰਗਲ 20 ਜਨਵਰੀ 2017: ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੀ ਸਰਕਾਰ ਬਣਨ ਸੰਬੰਧੀ ਅਗਾਊਂ ਆਭਾਸ ਹੋਣਾ ਅਕਾਲੀ ਦਲ ਲਈ ਸਦਾ ਲਾਹੇਵੰਦ ਰਿਹਾ ਹੈ। ਕੈਪਟਨ ਨੂੰ 2007 ਅਤੇ 2012 ਦੌਰਾਨ ਵੀ ਅਜਿਹੇ ਸੰਕੇਤ ਮਿਲੇ ਸਨ ਪਰ ਹੋਇਆ ਉਸ ਦੇ ਉਲਟ ਅਤੇ ਅਕਾਲੀ ਭਾਜਪਾ ਦੀਆਂ ਸਰਕਾਰਾਂ ਬਣਦੀਆਂ ਰਹੀਆਂ, ਇਸ ਵਾਰ ਵੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦਾ ਰੀਪੀਟ ਹੋਣੀ ਤਹਿ ਹੈ।
ਸ: ਮਜੀਠੀਆ ਪਿੰਡ ਲੁਧਰ ਵਿਖੇ ਚੋਣ ਪ੍ਰਚਾਰ ਕਰ ਰਹੇ ਸਨ ਨੇ ਕਿਹਾ ਕਿ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕੈਪਟਨ 'ਤੇ ਨਾ ਕਦੀ ਵਿਸ਼ਵਾਸ ਕੀਤਾ ਤੇ ਨਾ ਹੀ ਅੱਜ ਉਸ 'ਤੇ ਭਰੋਸਾ ਹੈ, ਜਿਸ ਕਾਰਨ ਕੈਪਟਨ ਨੂੰ ਜਾਂ ਕਿਸੇ ਹੋਰ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨ ਕਰਨ ਤੋਂ ਕੰਨੀ ਕਤਰਾ ਰਹੇ ਹਨ।ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਦੇ 30 ਤੋਂ 35 ਆਗੂ ਬਾਗੀ ਹੋ ਕੇ ਖੜੇ ਹਨ। ਉਹਨਾਂ ਕਿਹਾ ਕਿ ਜੋ ਆਪਣਾ ਘਰ ਨਹੀਂ ਸੰਭਾਲ ਸਕਿਆ ਉਹ ਪੰਜਾਬ ਦਾ ਕੀ ਸਵਾਰ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦਾ ਭਵਿੱਖ ਸ: ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ 'ਚ ਹੀ ਸੁਰਖਿਅਤ ਹਨ ਅਤੇ ਵਿਕਾਸ ਤੇ ਸਹੂਲਤਾਂ ਨੂੰ ਨਿਰੰਤਰ ਜਾਰੀ ਰੱਖਣ ਲਈ ਤਕੜੀ ਨੂੰ ਅਤੇ ਲੋਕ ਸਭਾ ਲਈ ਕੰਵਲ ਦੇ ਫੁੱਲ ਨੂੰ ਵੋਟ ਕਰਨ ਦੀ ਉਹਨਾਂ ਅਪੀਲ ਕੀਤੀ ਹੈ।
ਇਸ ਮੌਕੇ ਤਲਬੀਰ ਸਿੰਘ ਗਿੱਲ, ਸਰਪੰਚ ਸੁਖਜੀਤ ਸਿੰਘ ਲੁਧਰ, ਸਾਬਕਾ ਸਰਪੰਚ ਦਵਿੰਦਰ ਸਿੰਘ, ਤਰਸੇਮ ਸਿੰਘ ਭਠੇਵਾਲਾ, ਤਰਲੋਕ ਸਿੰਘ ਮੈਂਬਰ, ਠੇਕੇਦਾਰ ਸ਼ਮਸ਼ੇਰ ਸਿੰਘ, ਹਰਜਿੰਦਰ ਸਿੰਘ ਸਾਬਕਾ ਸਰਪੰਚ, ਬਹਾਦਰ ਸਿੰਘ ਸੰਮਤੀ ਮੈਂਬਰ, ਗੁਰਪ੍ਰੀਤ ਸਿੰਘ, ਦਲਬਾਰਾ ਸਿੰਘ, ਕਵਲਜੀਤ ਸਿੰਘ, ਫੌਜੀ ਕਸ਼ਮੀਰਾ ਸਿੰਘ, ਉਮਰਾÀ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।