ਵਾਰਡ ਵਾਸੀ ਦੀਦਾਰ ਸਿੰਘ ਭੱਟੀ ਦਾ ਸਨਮਾਨ ਕਰਦੇ ਹੋਏ।
ਸਰਹਿੰਦ 21 ਜਨਵਰੀ 2017: ਹਲਕਾ ਫ਼ਤਹਿਗੜ• ਸਾਹਿਬ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਦੀਦਾਰ ਸਿੰਘ ਭੱਟੀ ਨੇ ਨਗਰ ਕੋਸ਼ਲ ਪ੍ਰਧਾਨ ਸ਼ੇਰ ਸਿੰਘ ਦੇ ਵਾਰਡ ਵਿੱਚ ਲੋਕਾਂ ਨਾਲ ਨੁੱਕੜ ਮੀਟਿੰਗ ਕੀਤੀ ਅਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਪਿਛਲੇ ਕਰੀਬ ਦਸ ਸਾਲਾਂ ਦੌਰਾਨ ਪੰਜਾਬ ਦਾ ਸਰਬਪੱਖੀ ਵਿਕਾਸ ਕਰਵਾਇਆ ਹੈ ਅਤੇ ਲੋਕਾਂ ਨੂੰ ਵੱਖ ਵੱਖ ਸਹੂਲਤਾਂ ਤੇ ਸਕੀਮਾਂ ਅਧੀਨ ਲਿਆਂਦਾ ਹੈ, ਉਹ ਆਪਣੇ ਆਪ ਵਿਚ ਇੱਕ ਮਿਸਾਲ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਜੋ ਸਕੀਮਾਂ ਲੋਕਾਂ ਨੂੰ ਦਿੱਤੀਆਂ ਗਈਆਂ ਹਨ, ਉਸਦਾ ਮੁਕਾਬਲਾ ਕੋਈ ਪਾਰਟੀ ਨਹੀਂ ਕਰ ਸਕਦੀ। ਉਨ•ਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਸਿਆਸੀ ਲਾਹਾ ਲੈਣ ਵਾਲੀਆਂ ਪਾਰਟੀਆਂ ਜੇਕਰ ਪੰਜਾਬ ਵਿਚ ਜਿੱਤ ਗਈਆਂ ਤਾਂ ਮੌਜੂਦਾ ਸਰਕਾਰ ਵਲੋਂ ਚਲਾਈਆਂ ਯੋਜਨਾਵਾਂ ਤਾਂ ਬੰਦ ਹੋਣਗੀਆਂ, ਨਾਲ ਹੀ ਪੰਜਾਬ ਵਿਕਾਸ ਪੱਖੋਂ ਲੀਹੋਂ ਉੱਤਰ ਜਾਵੇਗਾ। ਇਸ ਮੌਕੇ ਹਰਵਿੰਦਰ ਸਿੰਘ ਬੱਬਲ,ਭਾਜਪਾ ਆਗੂ ਅਮਨਦੀਪ ਸਿੰਘ, ਸ਼ਹਿਰੀ ਪ੍ਰਧਾਨ ਪਰਵਿੰਦਰ ਸਿੰਘ ਦਿਓਲ, ਦਰਬਾਰਾ ਸਿੰਘ ਰਧਾਵਾ, ਜਗਜੀਤ ਸਿੰਘ ਜੱਗਾ, ਰਾਜਵਿੰਦਰ ਸਿੰਘ ਲਾਡੀ, ਕੈਪਟਨ ਸੇਵਾ ਸਿੰਘ, ਬਲਵਿੰਦਰ ਸਿੰਘ ਸੋਹੀ, ਨਰਿੰਦਰ ਸਿੰਘ ਹਵਾਰਾ, ਰਿਟਇਡ ਮੈਨੇਜਰ ਬਲਦੇਵ ਸਿੰਘ, ਜਗਜੀਤ ਸਿੰਘ ਭੱਟਾ, ਐਡਵੋਕੇਟ ਗੁਰਜਿੰਦਰ ਸਿੰਘ ਟਿਵਾਣਾ, ਐਡਵੋਕੇਟ ਰਵਨੀਤ ਸਿੰਘ ਸਰਹੰਦੀ, ਦਲਜੀਤ ਸਿੰਘ ਜੱਸੜ, ਮੋਹਣ ਸਿੰਘ ਜੱਸੜ ਆਦਿ ਮੌਜੂਦ ਸਨ।