ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਪਿੰਡ ਗਾਲੋਵਾਲੀ ਕੁਲੀਆਂ ਵਿਖੇ ਪ੍ਰਭਾਵਸ਼ਾਲੀ ਚੋਣ ਰੈਲੀ ਦੌਰਾਨ ਲੋਕਾਂ 'ਚ ਜੋਸ਼ ਭਰਦੇ ਹੋਏ ।
ਮਜੀਠਾ, 22 ਜਨਵਰੀ 2017: ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਸਂੀ ਕਿਸੇ ਤੇ ਆਰੋਪ ਲਾਉਣ ਦੀ ਥਾਂ ਕੀਤੇ ਹੋਏ ਵਿਕਾਸ, ਭਾਈਚਾਰਕ ਸਾਂਝ ਦੀ ਮਜ਼ਬੂਤੀ, ਸੋਸ਼ਲ ਵੈੱਲਫੇਅਰ ਸਕੀਮਾਂ ਅਤੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਪੱਖੀ ਸੋਚ ਨੂੰ ਲੈ ਕੇ ਲੋਕਾਂ 'ਚ ਜਾ ਰਹੇ ਹਾਂ।
ਸ: ਮਜੀਠੀਆ ਜੋ ਪਿੰਡ ਗਾਲੋਵਾਲੀ ਕੁਲੀਆਂ ਵਿਖੇ ਚੋਣ ਪ੍ਰਚਾਰ ਕਰ ਰਹੇ ਸਨ ਨੇ ਕਿਹਾ ਕਿ ਕੇਜਰੀਵਾਲ ਦਾ ਦੋਹਰਾ ਚੇਹਿਰਾ ਸਭ ਦੇ ਸਾਹਮਣੇ ਹੈ, ਕੇਜਰੀਵਾਲ ਨੂੰ ਅੰਨ੍ਹਾ ਹਜ਼ਾਰੇ ਨੇ ਵੀ ਨਕਾਰ ਦਿੱਤਾ, ਜਿਸ 'ਤੇ ਅੰਨ੍ਹਾ ਹਜ਼ਾਰੇ ਵਿਸ਼ਵਾਸ ਨਹੀਂ ਕਰ ਦਾ ਉਹ ਕਿਸੇ ਦਾ ਵਿਸ਼ਵਾਸਪਾਤਰ ਕਿਵੇਂ ਬਣ ਸਕਦਾ ਹੈ।ਉਹਨਾਂ ਕਿਹਾ ਕਿ ਦੋ ਬੋਦਲਾਂ ਡਕਾਰਨ ਵਾਲਾ ਕੇਜਰੀਵਾਲ ਦੇ ਬੁੱਕਲ ਦਾ ਨਿੱਘ ਮਾਣ ਰਿਹਾ ਹੈ। ਦਿੱਲੀ 'ਚ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਹੈ ਤੇ ਬੇਆਬਰੂ ਵਾਲੇ ਮੰਤਰੀ ਤੇ ਵਿਧਾਇਕਾਂ ਨੂੰ ਕੇਜਰੀਵਾਲ ਸਰਪ੍ਰਸਤੀ ਦੇ ਰਿਹਾ ਹੈ, ਭ੍ਰਿਸ਼ਟਾਚਾਰੀ ਲੋਕਾਂ ਨਾਲ ਕੇਜਰੀਵਾਲ ਖੜ੍ਹਾ ਹੈ ਤੇ ਠੱਗੇ ਗਏ ਲੋਕ ਇਨਸਾਫ਼ ਲਈ ਠੋਕਰਾਂ ਖਾ ਰਹੇ ਹਨ। ਜਿਸ ਨਾਲ ਕੇਜਰੀਵਾਲ ਦੀ ਸੋਚ ਦਾ ਪਤਾ ਚਲ ਜਾਂਦਾ ਹੈ।
ਉਹਨਾਂ 'ਤੇ ਗਲਤ ਤੇ ਝੂਠਾ ਆਰੋਪ ਲਾਉਣ ਵਾਲਾ ਕਜਰੀਵਾਲ ਕੋਰਟ ਵੱਲੋਂ ਮੁਜਰਮ ਬਣ ਚੁੱਕਿਆ ਹੈ ਅਤੇ ਕੋਰਟ ਨੂੰ ਜਵਾਬ ਦੇਣ ਤੋਂ ਵਾਰ ਵਾਰ ਭਜ ਰਿਹਾ ਹੈ।ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੀ ਰੂਲਿੰਗ ਨੂੰ ਦਰਕਿਨਾਰ ਕਰਦਿਆਂ ਚੋਣਾਂ 'ਚ ਦੂਜਿਆਂ 'ਤੇ ਝੂਠੇ ਆਰੋਪ ਲਾਉਣ ਨੂੰ ਵਿਰੋਧੀਆਂ ਨੇ ਇੱਕ ਫੈਸ਼ਨ ਤੇ ਚੋਣ ਸਟੰਟ ਬਣਾਲਿਆ ਹੈ।
ਉਨ੍ਹਾਂ ਬਾਦਲ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਾਉਂਦਿਆਂ ਤਕੜੀ ਅਤੇ ਲੋਕ ਸਭਾ ਲਈ ਕਮਲ ਦੇ ਫੁੱਲ ਨੂੰ ਭਾਰੀ ਗਿਣਤੀ 'ਚ ਵੋਟ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਰਾਜਮਹਿੰਦਰ ਸਿੰਘ ਮਜੀਠਾ, ਯੋਧ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀਵਿੰਡ,ਗਗਨਦੀਪ ਸਿੰਘ ਭਕਨਾ, ਪ੍ਰਭਦਿਆਲ ਸਿੰਘ ਪੰਨਵਾ, ਬਬੀ ਭੰਗਵਾਂ, ਬੀਬੀ ਨਿਰਮਲਾ, ਸਰਦੂਲ , ਸਤਪਾਲ ਸਿੰਘ, ਗੋਬਿੰਦਾ, ਮੁਲਖ ਰਾਜ, ਜਗਦੀਸ਼, ਬਿਟੂ, ਆਦਿ ਮੌਜੂਦ ਸਨ।