ਅੰਮ੍ਰਿਤਸਰ, 22 ਜਨਵਰੀ, 2017 : ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਸਾਂਝੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਦੇ ਉਮੀਦਵਾਰ ਸ: ਰਜਿੰਦਰ ਮੋਹਨ ਸਿੰਘ ਛੀਨਾਨੇ ਅੱਜ ਆਪਣੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ-ਅਕਾਲੀ ਗਠਜੋੜ ਸਰਕਾਰ ਪੰਜਾਬ 'ਚ ਅਮਨ ਤੇ ਸ਼ਾਂਤੀ ਦਾ ਪਹਿਰੇਦਾਰ ਹੈ। ਉਨ੍ਹਾਂ ਲੋਕਾਂ ਦੇ ਭਾਰੀ ਇਕੱਠ ਨੂੰ ਗਠਜੋੜ ਸਰਕਾਰ ਦੀਆਂ ਉਪਲਬੱਧੀਆਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸੁਪਨਾ ਹਿੰਦੁਸਤਾਨ ਨੂੰ ਦੇਸ਼ ਦੇ ਨਕਸ਼ੇ 'ਚ ਨੰਬਰ ਇਕ 'ਤੇ ਉਭਾਰਣ ਵਜੋਂ ਯਤਨਸ਼ੀਲ ਕਾਰਜ ਵਿੱਢੇ ਗਏ ਹਨ।
ਉਨ੍ਹਾਂ ਨੇ ਆਪਣੇ ਇਸਲਾਮਾਬਾਦ, ਕਬੀਰ ਪਾਰਕ, ਭਕਨਾ, ਮੁਲਾ ਬਹਿਰਾਮ ਆਦਿ ਇਲਾਕਿਆਂ 'ਚ ਚੋਣ ਜਲਸਿਆਂ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਚਾਹੇ ਸ਼ਹਿਰੀ ਜਾਂ ਦਿਹਾਤੀ ਖੇਤਰ ਹੋਵੇ ਗਠਜੋੜ ਦੀ ਸੂਬਾ ਸਰਕਾਰ ਨੇ ਹਰੇਕ ਵਰਗ ਦਾ ਧਿਆਨ ਰੱਖਦਿਆਂ ਬਿਨ੍ਹਾਂ ਕਿਸੇ ਭੇਦਭਾ ਦੇ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਇਕ ਨਿਰੰਤਰ ਚਲਣ ਵਾਲੀ ਪ੍ਰੀਕ੍ਰਿਆ ਹੈ ਅਤੇ ਲਗਾਤਾਰ ਤੀਸਰੀ ਵਾਰ ਸਰਕਾਰ ਬਣਾ ਕੇ ਵਿਕਾਸ ਦੇ ਕਾਰਜਾਂ ਨੂੰ ਹੋਰ ਵੀ ਤੀਬਰ ਗਤੀ ਨਾਲ ਸੰਪਰੂਨ ਕਰਵਾਇਆ ਜਾਵੇਗਾ। ਉਨ੍ਹਾਂ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਂਧਦਿਆਂ ਪਿਛਲੇ 12 ਸਾਲਾਂ 'ਚ ਮੈਂਬਰ ਪਾਰਲੀਮੈਂਟਾਂ ਵੱਲੋਂ ਹਲਕੇ ਨੂੰ ਨਜ਼ਰਅੰਦਾਜ ਕਰਨ ਦਾ ਦੋਸ਼ ਲਗਾਇਆ।
ਸ: ਛੀਨਾ ਨੇ ਕਾਂਗਰਸ 'ਤੇ ਸ਼ਬਦਾਂ ਦੇ ਵਾਰ ਕਰਦਿਆਂ ਕਿਹਾ ਕਿ ਇਹ ਪਾਰਟੀ ਦੇਸ਼ 'ਚ ਜਿਆਦਾ ਸਮਾਂ ਸੱਤਾ 'ਚ ਰਹੀ ਹੈ। ਇਸ ਲਈ ਦੇਸ਼ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਕਰਨ 'ਚ ਨਾਮਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸੱਤਾ ਸੰਭਾਲਣ ਉਪਰੰਤ ਦੇਸ਼ 'ਚ ਇਕ ਨਵੀਂ ਲਹਿਰ ਦੀ ਸ਼ੁਰੂਆਤ ਹੋਈ ਹੈ। ਜਿਸ 'ਚ ਵਿਕਾਸ ਅਤੇ ਦੇਸ਼ ਨੂੰ ਉਚਾਈਆਂ ਤੱਕ ਪਹੁੰਚਾਉਣ ਲਈ ਇਹ ਸਰਕਾਰ ਤੱਤਪਰ ਹੈ ਅਤੇ ਦੇਸ਼ ਦੇ ਕਿਸਾਨਾਂ ਅਤੇ ਗਰੀਬ ਵਰਗ ਲਈ ਸਹੂਲਤਾਂ ਪ੍ਰਦਾਨ ਕਰਨਾ ਇਸ ਸਰਕਾਰ ਦਾ ਮੁੱਖ ਮੰਤਵ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ 'ਚ ਨੁਮਾਇੰਦਗੀ ਮਿਲਣ 'ਤੇ ਉਹ ਹਲਕੇ ਦੇ ਵਿਕਾਸ ਅਤੇ ਭਾਈਚਾਰਕ ਸਾਂਝ ਲਈ ਦਿਨ ਰਾਤ ਇਕ ਕਰ ਦੇਣਗੇ।
ਉਨ੍ਹਾਂ ਨੇ ਸਰਹੱਦੀ ਖੇਤਰ ਦੇ ਆਪਣੇ ਅੱਜ ਦੇ ਦੌਰੇ 'ਚ ਕਿਸਾਨਾਂ ਲਈ ਉਚਿੱਤ ਮੁਆਵਜ਼ੇ, ਸੜਕਾਂ ਦੇ ਵਿਸਥਾਰ ਅਤੇ ਮੁੱਢਲੀਆਂ ਸਿਹਤ ਸੇਵਾਵਾਂ, ਵਿੱਦਿਆ ਦੇ ਪ੍ਰਸਾਰ ਆਦਿ ਲਈ ਵੀ ਕੇਂਦਰ ਦੀ ਮੋਦੀ ਸਰਕਾਰ ਪਾਸੋਂ ਵੱਧ ਤੋਂ ਵੱਧ ਵਿਕਾਸ ਦੀਆਂ ਗ੍ਰਾਂਟਾਂ ਪ੍ਰਾਪਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਵੋਟਰਾਂ ਨੂੰ ਆਪਣੇ ਸੰਬੋਧਨੀ ਭਾਸ਼ਣ 'ਚ ਕਿਹਾ ਕਿ ਜੇਕਰ ਉਹ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਦੀ ਆਪਣੀ ਪਾਰਟੀ ਦੀ ਸਰਕਾਰ ਪਾਸੋਂ ਕੇਂਦਰੀ ਗ੍ਰਾਂਟਾਂ ਅੰਮ੍ਰਿਤਸਰ 'ਚ ਲਿਆਉਣ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ। ਇਸ ਮੌਕੇ ਰਾਕੇਸ਼ ਗਿੱਲ, ਕੇਵਲ ਕੁਮਾਰ, ਡਾ. ਸ਼ੁਸ਼ੀਲ ਦੇਵਗਨ ਅਤੇ ਓ. ਐਸ. ਡੀ. ਅਜੈਪਾਲ ਸਿੰਘ ਢਿੱਲੋਂ ਵੀ ਮੌਜ਼ੂਦ ਸਨ।