ਚੰਡੀਗੜ੍ਹ, 22 ਜਨਵਰੀ, 2017 : ਪੰਜਾਬ ਕਾਂਗਰਸ ਨੂੰ ਪੂਰਾ ਸਮਰਥਨ ਦਿੰਦਿਆਂ, ਬ੍ਰਾਹਮਣ ਸਭਾ ਨੇ ਕਿਹਾ ਹੈ ਕਿ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਬੀਤੇ 10 ਸਾਲਾਂ ਤੋਂ ਸਾਰਿਆਂ ਮੋਰਚਿਆਂ 'ਤੇ ਗਿਰਾਵਟ ਦਾ ਸਾਹਮਣਾ ਕਰ ਰਹੇ ਸੂਬੇ ਨੂੰ ਬਚਾ ਸਕਦੇ ਹਨ।
ਇਸ ਲੜੀ ਹੇਠ ਚੋਣਾਂ ਦੌਰਾਨ ਕਾਂਗਰਸ ਲਈ ਪ੍ਰਚਾਰ ਕਰਨ ਵਾਸਤੇ ਬ੍ਰਾਹਮਣ ਸਭਾ ਨੇ ਸੂਬੇ ਭਰ ਅੰਦਰ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਹੈ। ਸਭਾ ਮੁਤਾਬਿਕ ਬਾਦਲ ਸ਼ਾਸਨ 'ਚ ਡਰ-ਡਰ ਕੇ ਜੀਅ ਰਿਹਾ ਹੈ ਅਤੇ ਉਨ੍ਹਾਂ 'ਚੋਂ ਕਹੀ ਸੂਬੇ ਨੂੰ ਛੱਡਣ 'ਤੇ ਵਿਚਾਰ ਕਰ ਰਹੇ ਹਨ।
ਬ੍ਰਾਹਮਣ ਸਭਾ ਦਾ ਇਕ ਵਫਦ ਕਰੀਬ ਦਰਜ਼ਨ ਮੈਂਬਰਾਂ ਸਮੇਤ ਚੇਅਰਮੈਨ ਬੀ.ਕੇ ਦੱਤ ਤੇ ਪ੍ਰਧਾਨ ਸ਼ੇਖਰ ਸ਼ੁਕਲਾ ਦੀ ਅਗਵਾਈ ਹੇਠ ਕੈਪਟਨ ਅਮਰਿੰਦਰ ਨੂੰ ਮਿਲਿਆ ਤੇ ਉਨ੍ਹਾਂ ਦੀ ਅਗਵਾਈ ਉਪਰ ਆਪਣਾ ਭਰੋਸਾ ਪ੍ਰਗਟ ਕੀਤਾ। ਸਭਾ ਵੱਲੋਂ ਬਾਦਲ ਅਗਵਾਈ ਵਾਲੇ ਅਕਾਲੀਆਂ ਅਤੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਸੂਬੇ ਦੇ ਲੋਕਾਂ ਨੂੰ ਲੁੱਟਣ ਤੋਂ ਰੋਕਣ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਨੂੰ ਹਰ ਮੁਮਕਿਨ ਮਦੱਦ ਦੇਣ ਦਾ ਭਰੋਸਾ ਦਿੱਤਾ ਗਿਆ।
ਕੈਪਟਨ ਅਮਰਿੰਦਰ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਆਉਣ 'ਤੇ ਉਨ੍ਹਾਂ ਦੇ ਹਿੱਤਾਂ ਉਪਰ ਧਿਆਨ ਦਿੱਤਾ ਜਾਵੇਗਾ। ਕੈਪਟਨ ਅਮਰਿੰਦਰ ਨੇ ਉਨ੍ਹਾਂ ਦੀਆਂ ਲਟਕੀਆ ਸਮੱਸਿਆਵਾਂ ਤੇ ਮੰਗਾਂ ਨੂੰ ਸੁਲਝਾਉਣ ਦੀ ਅਪੀਲ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਕਿਹਾ ਕਿ ਉਹ ਸੱਤਾ 'ਚ ਆਉਣ ਤੋਂ ਬਾਅਦ ਇਸ ਵਿਸ਼ੇ ਉਪਰ ਬਿਨ੍ਹਾਂ ਦੇਰੀ ਹਰ ਮੁਮਕਿਨ ਕਦਮ ਚੁੱਕਣਗੇ।
ਬ੍ਰਾਹਮਣ ਸਭਾ ਖੱਟੀ ਧਾਮ ਦੇ ਨਿਰਮਾਣ ਅਤੇ ਇਸਨੂੰ ਇਕ ਵਿਰਾਸਤੀ ਪਿੰਡ ਐਲਾਨਣ ਤੋਂ ਇਲਾਵਾ, ਸਮੁਦਾਅ ਦੀ ਭਲਾਈ ਵਾਸਤੇ ਬ੍ਰਾਹਮਣ ਭਲਾਈ ਬੋਰਡ ਸਥਾਪਤ ਕੀਤੇ ਜਾਣ ਦੀ ਮੰਗ ਕਰ ਰਹੀ ਹੈ। ਬ੍ਰਾਹਮਣ ਸਭਾ ਦੀਆਂ ਹੋਰ ਮੰਗਾਂ 'ਚ ਬ੍ਰਾਹਮਣ ਸਭਾ ਦੇ ਮੈਂਬਰਾਂ ਨੂੰ ਬੋਰਡ, ਆਦਿ ਦੇ ਚੇਅਰਮੈਨ/ਮੈਂਬਰਾਂ ਵਰਗੇ ਮਾਨਯੋਗ ਅਹੁਦਿਆਂ 'ਤੇ ਨਿਯੁਕਤ ਕਰਨ ਸਮੇਤ ਐਸ.ਐਸ.ਪੀਜ਼ ਤੇ ਡੀ.ਸੀਜ਼ ਆਦਿ ਦੇ ਪੱਧਰ 'ਤੇ ਸੂਬਾਈ ਤੇ ਜ਼ਿਲ੍ਹਾ ਪੱਧਰੀ ਕਮੇਟੀਆਂ ਅੰਦਰ ਨਿਯੁਕਤੀਆਂ ਕਰਨਾ ਸ਼ਾਮਿਲ ਹੈ।
ਬ੍ਰਾਹਮਣ ਸਭਾ ਦੀਆਂ ਹੋਰ ਮੁੱਖ ਮੰਗਾਂ 'ਚੋਂ ਸਰਕਾਰੀ, ਅਰਧ ਸਰਕਾਰੀ ਤੇ ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਅੰਦਰ ਬ੍ਰਾਹਮਣ ਨੌਜ਼ਵਾਨਾਂ ਦੀ ਨਿਯੁਕਤੀ ਕਰਨਾ ਵੀ ਇਕ ਹੈ। ਜਿਨ੍ਹਾਂ 'ਤੇ ਕੈਪਟਨ ਅਮਰਿੰਦਰ ਨੇ ਧਿਆਨ ਦੇਣ ਦਾ ਵਾਅਦਾ ਕੀਤਾ।