ਰਾਮਪੁਰਾ ਫੂਲ, 22 ਜਨਵਰੀ, 2017 : ਅੱਜ ਪਿੰਡ ਮਹਿਰਾਜ ਚ ਆਪ ਨੇ ਇਕ ਵੱਡੀ ਰੈਲੀ ਦਾ ਆਯੋਜਨ ਕਰਕੇ ਕਾਂਗਰਸ ਦੇ ਗੜ ਮੰਨੇ ਜਾਂਦੇ ਮਹਿਰਾਜ ਅਕਾਲੀ ਤੇ ਕਾਂਗਰਸ ਨੂੰ ਜੰਮਕੇ ਕੋਸਿਆ। ਇਸ ਰੈਲੀ ਨੂੰ ਪੰਜਾਬ ਮਾਮਲਿਆ ਦੇ ਇੰਚਾਰਜ ਸੰਜੈ ਸਿੰਘ, ਆਪ ਦੇ ਸਿਰਕੱਢ ਆਗੂ ਸੁਖਪਾਲ ਖਹਿਰਾ ਨੇ ਸੰਬੋਧਨ ਕੀਤਾ।ਪੰਜਾਬ ਦੀ ਅਕਾਲੀ ਸਰਕਾਰ ਨੂੰ ਲਲਕਾਰਦੇ ਹੋਏ ਉਹਨਾਂ ਲੋਕਾਂ ਨੂੰ ਸੱਚ ਤੋਂ ਰੁਬਰੂ ਕਰਵਾਇਆ ਅਤੇ ਪੰਜਾਬ ਨੂੰ ਬਚਾਉਣ ਲਈ ਸਰਕਾਰ ਬਦਲਣ ਦੀ ਅਪੀਲ ਕੀਤੀ।
ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਪ ਦੇ ਅਬੱਜਰਵਰ ਸੰਜੇ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਰਾਜ ਨੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਆਜ਼ਾਦੀ ਤੋਂ ਬਾਦ ਸਬ ਤੋਂ ਮਾੜੇ ਹਾਲਾਤਾਂ ਵਿੱਚ ਧੱਕਾ ਦੇ ਦਿੱਤਾ ਹੈ।ਪੰਜਾਬ ਦਾ ਨੌਜਵਾਨ ਨਸ਼ਿਆਂ ਚ ਜਿੰਦਗੀ ਰੋਲ ਰਿਹਾ ਹੈ ਅਤੇ ਕਿਸਾਨ ਕਰਜ਼ੇ ਕਾਰਨ ਖੁਦਕਸ਼ੀਆਂ ਦੇ ਰਾਹ ਪਏ ਨੇ । ਉਨਾਂ ਅਕਾਲੀ ਤੇ ਕਾਂਗਰਸ ਵਲੋਂ ਲਾਏ ਜਾ ਇੰਨਾਂ ਦੋਸ਼ਾਂ ਕਿ ਆਪ ਪਾਰਟੀ ਨੂੰ ਰਾਜਨੀਤੀ ਦਾ ਤਜਰਬਾ ਨਹੀ ਹੈ ਤੇ ਵਿਅੰਗ ਕਸਦਿਆਂ ਕਿ ਆਪ ਨੂੰ ਸੱਚਮੁੱਚ ਹੀ ਰੇਤਾ ਬਜਰੀ , ਭ੍ਰਿਸ਼ਟਾਚਾਰ,ਸ਼ਰਾਬ ਮਾਫੀਆ ਤੇ ਘੁਟਾਲਿਆਂ ਦਾ ਤਜਰਬਾ ਨਹੀ ਹੈ ।ਪਰ ਇਹ ਤਜਰਬਾ ਜਰੂਰ ਹੈ ਜਿੰਨਾਂ ਕਿਸਾਨਾਂ ਦੀ ਫਸਲ ਬਰਵਾਦ ਹੋਈ ਹੈ ,ਉਨਾਂ ਨੂੰ ਪੰਜਾਹ ਹਜਾਰ , ਤੇ ਦੇਸ਼ ਦੀ ਰਖਵਾਲੀ ਲਈ ਜਾਨ ਦੇਣ ਵਾਲੇ ਸ਼ਹੀਦ ਨੂੰ ਇਕ ਕਰੋੜ ਦੇਣ ਦਾ ਤਜਰਬਾ ਜਰੂਰ ਹੈ।ਉਨਾਂ ਕਿਹਾ ਕਿ ਲੋੜ ਪੈਣ ਤੇ ਇਹ ਤਜਰਬਾ ਪੰਜਾਬ ਅੰਦਰ ਵੀ ਦੁਹਰਾਇਆ ਜਾਵੇਗਾ ।ਉਨਾਂ ਦੋਸ਼ ਲਾਇਆ ਕਿ ਅਕਾਲੀ ਤੇ ਕਾਂਗਰਸੀ ਆਪਸ ਵਿਚ ਰਲੇ ਹੋਏ ਨੇ ਜਿਹੜੇ ਦਹਾਕਿਆਂ ਤੋ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ ।ਉਨਾਂ ਪੰਜਾਬ ਭਰ ਚ ਕੀਤੀਆਂ ਆਪ ਰੈਲੀਆਂ ਦੀ ਕਾਮਯਾਬੀ ਸਾਂਝੀ ਕਰਦਿਆਂ ਕਿਹਾ ਇਸ ਰੈਲੀਆਂ ਦਾ ਇਕੱਠ ਇਹ ਸਿੱਧ ਕਰਦੈ ਕਿ ਅਕਾਲੀ ਦੁਬਾਰਾ ਪੰਜਾਬ ਦੀ ਸੱਤਾ ਚ ਨਹੀਂ ਆਉਣਗੇ।ਉਹਨਾਂ ਦੇਸ਼ ਚ ਫੈਲੇ ਪਰਿਵਾਰਵਾਦ ਨੂੰ ਮੁੱਦਾ ਬਣਾਉੇਦੇ ਕਿਹਾ ਕਿ ਕੈਪਟਨ ਅਤੇ ਬਾਦਲ ਨੇ ਵੀ ਉਸੇ ਪਰਿਵਾਰਵਾਦ ਦੇ ਕਾਰਨ ਆਪਣੇ ਹੀ ਘਰ ਵਿੱਚ ਕੁਰਸੀ ਸੁਰਖਿਅਤ ਕਰਨ ਦਾ ਕੰਮ ਕੀਤਾ ਹੈ ਅਤੇ ਪੰਜਾਬ ਨੂੰ ਲੁੱਟਣ ਦਾ ਠੇਕਾ ਵੀ ਅਗਾਂਹ ਆਪਣੇ ਹੀ ਪਰਿਵਾਰ ਨੂੰ ਸੋਂਪ ਦਿੱਤਾ ਹੈ। ਉਹਨਾਂ ਦੋਵਾਂ ਹੀ ਨੇਤਾਵਾਂ ਨੂੰ ਲਲਕਾਰਦੇ ਹੋਏ ਕਿਹਾ ਕਿ ਪੰਜਾਬ ਦੀ ਜਨਤਾ ਚੌਰਾਂ ਨੂੰ ਹੁਣ ਚਲਦਾ ਕਰ ਦੇਵੇਗੀ।
ਇਸ ਮੌਕੇ ਸੁੱਖਪਾਲ ਖਹਿਰਾ ਨੇ ਵੀ ਹਮਲਾ ਕਰਦੇ ਕਿਹਾ ਕਿ ਪੰਜਾਬ ਦੇ ਉਪਰ ਇਸ ਸਮੇਂ 1.5 ਲੱਖ ਕਰੋੜ ਦਾ ਕਰਜ਼ਾ ਹੈ ਅਤੇ ਘਰ ਭਰਨ ਦੇ ਕਾਰਨ ਹੀ ਅੱਜ ਪੰਜਾਬ ਕਰਜੇ ਹੇਠ ਦੱਬ ਚੁੱਕਾ ਹੈ। ਪੰਜਾਬ ਦੀ ਜ਼ਮੀਨ ਟਿਉਬਵੈਲਾਂ ਦੀ ਸੰਖਿਆ ਵੱਧਣ ਕਾਰਨ ਜਮੀਨ ਬੰਜਰ ਹੋਣ ਦੀ ਕਾਗਾਰ ਤੇ ਹੈ, ਪਰ ਸਾਡਾ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਮੁਫਤ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਦੀ ਕਿਸਾਨੀ ਇਹਨਾਂ ਕਰਕੇ ਕਰਜੇ ਹੇਠ ਆ ਗਈ ਹੈ ਜਦਕਿ ਇਹਨਾਂ ਨਹਿਰਾਂ ਦਾ ਨਿਰਮਾਨ ਇਹਨਾਂ ਚੰਦ ਲੋਕਾਂ ਨੇ ਹੀ ਕਰਵਾਇਆ ਹੈ।ਉਹਨਾਂ ਕਿਹਾ ਕਿ ਪੰਜਾਬ ਦੇ ਨੇਤਾ ਨੇ ਆਪਣਾ ਘਰ ਭਰਨ ਦੇ ਚੱਕਰ ਚ ਇਹਨਾਂ ਸਾਡਾ ਭਵਿੱਖ ਨੂੰ ਖੋਰਾ ਲਗਾ ਦਿੱਤਾ ਹੈ।ਉਹਨਾਂ ਕਿਹਾ ਕਿ ਐਸਜੀਪੀਸੀ ਚੋਣਾ ਵਿੱਚ ਵੀ ਇਹ ਵੱਡੇ ਲੋਕ ਦਾਰੂ ਦਾ ਇਸਤਮਾਲ ਕਰ ਧਰਮ ਤੱਕ ਨੂੰ ਬਦਨਾਮ ਕਰ ਚੁੱਕੇ ਨੇ।ਉਹਨਾਂ ਕਿਹਾ ਕਿ ਇਹਨਾਂ ਅਕਾਲੀਆਂ ਨੇ ਸਾਡੀ ਅਣਖ ਨੂੰ ਖੋਰਾ ਲਗਾ ਕੇ ਸਾਨੂੰ ਹਨੇਰੇ ਵਿੱਚ ਧੱਕਣ ਦੀ ਸਾਜਿਸ਼ ਬਣਾਈ ਹੈ, ਜਿਸਨੂੰ ਆਪ ਕਾਮਯਾਬ ਨਹੀਂ ਹੋਣ ਦੇਵੇਗੀ।ਇਸ ਮੌਕੇ ਆਪ ਉਮੀਦਵਾਰ ਮਨਜੀਤ ਸਿੰਘ ਬਿੱਟੀ ਨੇ ਕਿਹਾ ਕਿ ਮੰਤਰੀ ਸਿਕੰਦਰ ਮਲੂਕਾ ਅਤੇ ਉਸਦੇ ਅਕਾਲੀ ਦੋਸਤਾਂ ਨੇ ਝੂਠੇ ਪਰਚੇ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰੱਖੀ।ਉਹਨਾਂ ਲੋਕਾਂ ਨਾਲ ਹਰ ਧੱਕਾ ਕੀਤਾ ਅਤੇ ਕਾਂਗਸਰ ਦੇ ਗੁਰਪ੍ਰੀਤ ਕਾਂਗੜ ਨੇ ਆਵਾਜ਼ ਚੁੱਕਣ ਦੀ ਥਾਂ ਭੀੜ ਦਾ ਹਿਸਾ ਬਣਕੇ ਲੋਕਾਂ ਨਾਲ ਮਜ਼ਾਕ ਕੀਤਾ ਪਰ ਬਿੱਟੀ ਲੋਕਾਂ ਨੂੰ ਉਹਨਾਂ ਦਾ ਹੱਕ ਦਵਾਕੇ ਹੀ ਦਮ ਲਵੇਗਾ। ਉਹਨਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਪਿਆਰ ਲੋਕਾਂ ਤੋਂ ਉਹਨਾਂ ਨੂੰ ਮਿਲ ਰਿਹਾ ਹੈ, ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਜਾਬ ਵਿੱਚ ਭਾਈਚਾਰਕ ਸਾਂਝ ਬਣਾਕੇ ਰੱਖੀ ਜਾਵੇਗੀ।ਇਦ ਮੌਕੇ ਉਹਨਾਂ ਵਿਦੇਸ਼ਾ ਤੋਂ ਆਏ ਹੋਏ ਮਹਿਰਾਜ ਅਤੇ ਹਲਕੇ ਫੂਲ ਨੌਜਵਾਨਾਂ ਨੂੰ ਲੋਕਾਂ ਦੇ ਰੁਬਰੂ ਕੀਤਾ। ਇਸ ਮੌਕੇ ਦੇ ਸਾਂਸਦ ਫਰੀਦਕੋਟ ਹਲਕਾ ਪ੍ਰੋ. ਸਾਧੂ ਸਿੰਘ ਨੇ ਵੀ ਰੈਲੀ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਆਪ ਦੀ ਸਰਕਾਰ ਹੀ ਪੰਜਾਬ ਨੂੰ ਪੁਰਾਣੀ ਖੋ ਚੁੱਕੀ ਸ਼ਾਨ ਨੂੰ ਵਾਪਸ ਲਿਆ ਸਕਦੀ ਹੈ।
ਇਸ ਮੌਕੇ ਅਜਾਇਬ ਹਮੀਰਗੜ, ਜਸਵੀਰ ਹਮੀਰਗੜ, ਪ੍ਰਗਟ ਭੌਡੀਪੁਰਾ, ਨੱਛਤਰ ਸਿੱਧੂ, ਪ੍ਰਗਟ ਹਮੀਰਗੜ, ਸੁਰੇਸ਼ ਗੁਪਤਾ ਸੁੰਦਰੀ, ਰਾਜਵਿੰਦਰ ਭਗਤਾ, ਕੇਵਲ ਭਗਤਾ, ਸੁੱਖੀ ਮਹਿਰਾਜ, ਰਮਨ ਮਹਿਰਾਜ, ਕਿੰਦਰ ਮਹਿਰਾਜ, ਜੱਸੀ ਮਹਿਰਾਜ, ਮੱਨਾ ਮਹਿਰਾਜ, ਕੁਲਦੀਪ ਸਿੰਘ, ਅਮਨ, ਪੀਤਾ, ਅਮ੍ਰਿਤ, ਬੂਟਾ, ਰੋਸ਼ਨ, ਗੁਰਤੇਜ, ਕ੍ਰਿਸ਼ਨ ਟੱਲਵਾਲੀ, ਨਿਰਭੈ ਕੋਠਾਗੁਰੂ, ਦੀਪ ਫੂਲ, ਰਾਜਾ ਫੂਲ, ਆਸ਼ੂ ਖਾਨ, ਸੰਨੀ ਗੋਇਲ, ਰੌਬੀ ਬਰਾੜ, ਰੂਬੀ ਢਿਲੋਂ, ਰਾਕੇਸ਼ ਕੇਸ਼ਾ, ਹਨੀ ਦੁੱਗਲ, ਸੀਰਾ ਮਲੂਕਾ, ਲੱਖਾ ਮਲੂਕਾ, ਗੁਰਮੀਤ ਮਲੂਕਾ, ਗੁਰਚਰਨ ਫੌਜੀ, ਸਮਸ਼ੇਰ ਮੱਲੀ, ਵੀਰਪਾਲ ਕੌਰ, ਗੁਰਮੀਤ ਸੋਨੀ, ਗੁਰਪ੍ਰੀਤ ਗੋਪੀ, ਅਵਤਾਰ ਤਾਰੀ, ਪੱਪਾ ਭਗਤਾ, ਬਲ ਬਹਾਦਰ, ਗੁਰਚਰਨ ਸਿੰਘ, ਸੁੱਖੀ ਗੁਰੂਸਰ, ਰਮਨਿੰਦਰ ਮਹਿਰਾਜ, ਗੁਰਵਿੰਦਰ ਸੇਲਬਰਾਹ, ਅਸ਼ਵਨੀ ਜੌੜਾ, ਲਖਵਿੰਦਰ ਫੁਲੇਵਾਲਾ, ਸੁੱਖਪਾਲ ਅਲੀਕੇ, ਪਰਮਪਾਲ ਘੰਡਾਬੰਨਾ, ਮਨਪ੍ਰੀਤ ਸਿੰਘ, ਬਲਜਿੰਦਰ ਘੰਡਾਬੰਨਾ ਤੋਂ ਅਲਾਵਾ ਪਾਰਟੀ ਦੇ ਆਗੂ, ਸਰਕਲ ਇੰਚਾਰਜ ਅਤੇ ਵਰਕਰ ਮੌਜੂਦ ਸਨ।