ਰੈਲੀ ਦੌਰਾਨ ਸੁਖਬੀਰ ਸਿੰਘ ਸਨਮਾਨਿਤ ਕਰਦੇ ਹੋਏ ਹਲਕਾ ਉਮੀਦਵਾਰ ਦੀਦਾਰ ਸਿੰਘ ਭੱਟੀ, ਜ਼ਿਲਾ ਪ੍ਰਧਾਨ ਰਣਜੀਤ ਸਿੰਘ ਲਿਬੜਾ
ਸਰਹਿੰਦ, 23 ਜਨਵਰੀ 2017: ਵਿਧਾਨ ਸਭਾ ਹਲਕਾ ਫ਼ਤਹਿਗੜ ਸਾਹਿਬ ਵਿਖੇ ਹਲਕਾ ਉਮੀਦਵਾਰ ਦੀਦਾਰ ਸਿੰਘ ਭੱਟੀ ਦੇ ਹੱਕ ਵਿੱਚ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇਕ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿੱਚ ਉੱਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਹਲਕੇ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ ਅਤੇ ਇਹ ਕੈਪਟਨ ਅਮਰਿੰਦਰ ਅਤੇ ਕੇਜਰੀਵਾਲ ਦੀ ਚਾਲਾਂ ਤੋਂ ਬਾਖੂਬੀ ਵਾਕਿਫ਼ ਹਨ। ਉਨ•ਾਂ ਕਿਹਾ ਕਿ ਦਿੱਲੀ ਛੱਡ ਕੇ ਭੱਜੇ ਹੋਏ ਕੇਜਰੀਵਾਲ ਪੰਜਾਬ ਦੀ ਚਿੰਤਾ ਛੱਡ ਕੇ ਦਿੱਲੀ ਦੀ ਚਿੰਤਾ ਕਰਨ, ਅਤੇ ਕੈਪਟਨ ਜੋ ਪੰਜਾਬ ਵਿੱਚ ਕਾਂਗਰਸ ਨੂੰ ਇਕੱਜੁਟ ਕਰਨ ਵਿੱਚ ਅਸਫ਼ਲ ਰਹੇ ਹਨ ਉਹ ਭਲਾ ਜਿੱਤ ਦੀਆਂ ਆਸਾਂ ਕਿਵੇਂ ਲਗਾਈ ਬੈਠੇ ਹਨ। ਉਨ•ਾਂ ਕਿਹਾ ਕਿ ਕੈਪਟਨ ਨੂੰ ਆਪਣੀ ਹਾਰ ਦਾ ਬਹੁਤ ਸਮਾਂ ਪਹਿਲਾਂ ਹੀ ਲੱਗ ਚੁੱਕਾ ਹੈ ਇਸ ਲਈ ਉਨ•ਾਂ ਇਹ ਐਲਾਨ ਕੀਤਾ ਕਿ ਇਹ ਉਨ•ਾਂ ਦੀ ਆਖ਼ਰੀ ਚੌਣ ਹੈ, ਕਿਉਂਕਿ ਉਨ•ਾਂ ਇਹੀ ਸੋਚਿਆ ਹੈ ਕਿ ਜੇ ਤੁੱਕਾ ਲੱਗ ਗਿਆ ਤਾਂ ਜਿੱਤ ਕੇ ਰਾਜ ਕਰਾਂਗੇ ਨਹੀਂ ਤਾਂ ਸੰਨਿਆਸ ਲੈ ਲਵਾਂਗੇ। ਉਨ•ਾਂ ਕੇਜਰੀਵਾਲ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਅੰਨਾਂ ਹਜ਼ਾਰੇ ਨੂੰ ਭੁੱਖਾ ਰੱਖ ਸਭ ਕੁੱਝ ਕੇਜਰੀਵਾਲ ਆਪ ਹੀ ਹੜੱਪ ਗਿਆ ਹੈ । ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਚੋਣ ਮੈਨੀਫੈਸਟੋ ਤੇ ਉਨ•ਾਂ ਕਿਹਾ ਕਿ ਸਰਕਾਰ ਬਣਦਿਆਂ ਹੀ 12000 ਪਿੰਡਾਂ ਵਿੱਚ ਸੀਵਰੇਜ ਸਿਸਟਮ, ਸੀਮਿੰਟ ਵਾਲ਼ੀਆਂ ਗਲੀਆਂ, ਸੋਲਰ ਸਿਸਟਮ, ਲਿੰਕ ਸੜ•ਕਾਂ ਦਾ ਹੋਰ ਜਾਲ, ਹਰ ਹਲਕੇ ਵਿੱਚ ਗਉਸ਼ਾਲਾ, ਪੈਨਸ਼ਨ 500 ਤੋਂ ਵਧਾ ਕੇ 2 ਹਜ਼ਾਰ ਰੁਪਏ, ਸ਼ਗਨ ਸਕੀਮ 15000 ਰੁਪਏ ਤੋਂ ਵਧਾ ਕੇ 51 ਹਜ਼ਾਰ, ਭਗਤ ਪੂਰਨ ਸਿੰਘ ਸਕੀਮ ਤਹਿਤ ਇਲਾਜ 50 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ ਅਤੇ ਆਟਾ ਦਾਲ ਸਕੀਮ ਦੇ ਨਾਲ ਚੀਨੀ 10 ਰੁਪਏ ਕਿਲੋ ਅਤੇ ਘਿਓ 25 ਰੁਪਏ ਕਿਲੋ ਦਿੱਤਾ ਜਾਵੇਗਾ। ਛੋਟੇ ਕਿਸਾਨਾਂ ਲਈ ਉਨ•ਾਂ 5 ਕਿਲੇ ਵਾਲਿਆਂ ਦਾ ਕਰਜ਼ਾ ਮਾਫ਼ ਕੀਤਾ ਜਾਵੇਗਾ ਅਤੇ 2 ਲੱਖ ਰੁਪਏ ਰਿਟਰਨ ਯੋਗ ਕਰਜ਼ਾ ਬਿਨ•ਾਂ ਵਿਆਜ਼ ਦਿੱਤਾ ਜਾਵੇਗਾ, ਟਿਊਬਵੈਲ ਕੁਨੈਕਸ਼ਨ ਖੁਲ•ੇ ਦਿੱਤੇ ਜਾਣਗੇ ਅਤੇ ਬਿਜਲੀ 8 ਘੰਟੇ ਦੀ ਬਜਾਏ 10 ਘੰਟੇ ਤੇ ਨਾਲ ਹੀ ਫਸਲਾ ਤੇ 100 ਰੁਪਏ ਬੋਨਸ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਐਸ.ਸੀ.ਤੇ ਬੀ ਸੀ ਵਰਗ ਨੂੰ ਮਿਲਣ ਵਾਲ਼ੀਆਂ ਸਕੀਮਾਂ ਦਾ ਲਾਭ ਗਰੀਬ ਵਰਗ ਦੇ ਲੋਕ ਵੀ ਲੈ ਸਕਣਗੇ। ਨੌਜਵਾਨਾਂ ਲਈ 2500 ਨਵੇਂ ਸਕਿੱਲ ਸੈਂਟਰ ਖੋਲੇ ਜਾਣਗੇ। ਜਿੱਥੇ ਉਨ•ਾਂ ਨੂੰ ਹਰ ਤਰ•ਾਂ ਦੀ ਟੇਨਿੰਗ 6 ਮਹੀਨੇ ਲਈ ਦਿੱਤੀ ਜਾਵੇਗੀ ਟ੍ਰੇਨਿੰਗ ਉਪਰੰਤ ਉਹ ਚਾਹੁਣ ਤਾਂ ਆਪਣਾ ਕੰਮ ਕਰਨ ਤਾਂ ਉਨ•ਾਂ ਨੂੰ 10 ਲੱਖ ਰੁਪਏ ਤੱਕ ਦਾ ਕਰਜ਼ਾ ਵੀ ਦਿੱਤਾ ਜਾਵੇਗਾ। ਇਸ ਮੌਕੇ ਉਨ•ਾਂ ਦੀਦਾਰ ਸਿੰਘ ਭੱਟੀ ਦੇ ਹੱਕ ਵਿੱਚ ਆਏ ਲੋਕਾਂ ਦੇ ਭਾਰੀ ਇਕੱਠ ਨੂੰ ਵੋਟਾਂ ਪਾਉਣ ਵਾਸਤੇ ਅਪੀਲ ਕੀਤੀ। ਇਸ ਮੌਕੇ ਹਲਕਾ ਉਮੀਦਵਾਰ ਦੀਦਾਰ ਸਿੰਘ ਭੱਟੀ, ਜ਼ਿਲ•ਾ ਪ੍ਰਧਾਨ ਰਣਜੀਤ ਸਿੰਘ ਲਿਬੜਾ, ਬੀ.ਜੇ.ਪੀ ਪ੍ਰਧਾਨ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਰ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਭੱਟੀ, ਜਥੇਦਾਰ ਦਵਿੰਦਰ ਸਿੰਘ ਭੱਪੂ, ਚੇਅਰਮੈਨ ਬਲਜੀਤ ਸਿੰਘ ਭੁੱਟਾ, ਨਗਰ ਕੌਂਸਲ ਪ੍ਰਧਾਨ ਸ਼ੇਰ ਸਿੰਘ, ਅੰਤ੍ਰਿੰਗ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਅਜੈਬ ਸਿੰਘ ਜਖਵਾਲੀ, ਪ੍ਰੇਮ ਸਿੰਘ ਮਲਕੋ ਮਾਜਰਾ, ਸਾਬਕਾ ਸਰਪੰਚ ਭੁਪਿੰਦਰ ਸਿੰਘ ਜੱਲ•ਾ, ਕਮਲਪ੍ਰੀਤ ਸਿੰਘ ਕੇ ਪੀ, ਅਮ੍ਰਿੰਤਪਾਲ ਸਿੰਘ ਰਾਜੂ, ਚੇਅਰਮੈਨ ਹਰਭਜਨ ਸਿੰਘ ਚਨਾਰਥਲ, ਸ਼ਰਨਜੀਤ ਸਿਘ ਚਨਾਰਥਲ, ਅਮਰਿੰਦਰ ਸਿੰਘ ਲਿਬੜਾ ਸੋਨੂ, ਨਰੇਸ਼ ਸ਼ਰੀਨ, ਸਾਬਕਾ ਪ੍ਰਧਾਨ ਤਰਲੋਕ ਸਿੰਘ ਬਾਜਵਾ, ਵਰਿੰਦਰ ਰਤਨ, ਸਵਰਨ ਸਿੰਘ ਚਨਾਰਕਲ, ਸਰਬਜੀਤ ਸਿੰਘ ਝਿੰਜਰ, ਜਸ਼ਨ ਭੱਟੀ, ਲਖਵੀਰ ਸਿੰਘ ਸੌਂਢਾ, ਬੀਬੀ ਵਰਿੰਦਰ ਕੌਰ ਭੱਟੀ, ਇਸਤਰੀ ਅਕਾਲੀ ਦਲ ਦੀ ਕੌਮੀ ਮੀਤ ਪ੍ਰਧਾਨ ਬੀਬੀ ਬਲਵੀਰ ਕੌਰ ਚੀਮਾ, ਮਹਿਲਾ ਮੰਡਲ ਪ੍ਰਧਾਨ ਰੇਨੂੰ ਬਿੱਥਰ, ਬਰਿੰਦਰ ਸਿੰਘ ਬੱਬਲ, ਪ੍ਰਿਤਪਾਲ ਸਿੰਘ ਚੱਢਾ, ਸ਼ਹਿਰੀ ਪ੍ਰਧਾਨ ਪਰਮਿੰਦਰ ਸਿੰਘ ਦਿਓਲ ਆਦਿ ਹਾਜ਼ਰ ਸਨ