ਰਾਮਪੁਰਾ ਫੁਲ 25 ਜਨਵਰੀ 2017: ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ, ਸ਼ਹਿਰਾਂ ਅਤੇ ਪਿੰਡਾ ਵਿੱਚ ਚੋਣਾਂ ਦਾ ਮਾਹੌਲ ਪੂਰੀ ਤ੍ਹਰਾਂ ਭੱਖਣ ਲੱਗ ਗਿਆ ਹੈ।ਹਲਕਾ ਰਾਮਪੁਰਾ ਫੁਲ ਚ ਆਪ ਦੇ ਉਮੀਦਵਾਰ ਮਨਜੀਤ ਸਿੰਘ ਬਿੱਟੀ ਦੀ ਚੋਣ ਮੁਹਿੰਮ ਚ ਉਹਨਾਂ ਦੇ ਨਾਲ ਪੂਰਾ ਪਰਿਵਾਰ ਵੀ ਦਿਨ ਰਾਤ ਇਕ ਕਰਕੇ ਆਪ ਦੇ ਮਨਜੀਤ ਸਿੰਘ ਬਿੱਟੀ ਨੂੰ ਵੋਟਾਂ ਦੇਣ ਦੇ ਲਈ ਲੋਕਾਂ ਚ ਅਲਖ ਜਗਾਉਣ ਦਾ ਕੰਮ ਕਰ ਰਿਹਾ ਹੈ।ਇਹਨਾਂ ਵਿੱਚ ਮਾਸਟਰ ਸੁਖਦੇਵ ਸਿੰਘ, ਉਹਨਾਂ ਦੀ ਧਰਮਪਤਨੀ ਕਮਲਜੀਤ ਕੌਰ ਅਤੇ ਦੌਤੇ ਜੈ ਸਿੰਘ ਸਿੱਧੂ ਅਤੇ ਕੰਵਰਰਾਜ ਸਿੱਧੂ ਵੀ ਆਪਣੀ ਮਾਤਾ ਸੰਦੀਪ ਕੌਰ ਸਿੱਧੂ ਨਾਲ ਲੋਕਾਂ ਨੂੰ ਘਰ-ਘਰ ਜਾਕੇ ਆਪ ਦੀਆਂ ਨੀਤੀਆਂ ਦਾ ਪ੍ਰਚਾਰ ਕਰਦੇ ਹੋਏ ਹੱਕ ਅਤੇ ਸੱਚ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ।
ਪੱਤਰਕਾਰਾਂ ਨਾਲ ਗਲੱਬਾਤ ਕਰਦੇ ਹੋਏ ਮਹਿਰਾਜ ਵਿਖੇ ਦਿਨ ਰਾਤ ਡਟੇ ਮਾਸਟਰ ਸੁਖਦੇਵ ਸਿੰਘ ਨੇ ਕਿਹਾ ਕਿ ਉਹਨਾਂ ਦੀ ਪਤਨੀ ਕਮਲਜੀਤ ਕੌਰ ਮਹਿਰਾਜ ਦੇ ਅਲਗ ਅਲਗ ਥਾਵਾਂ ਤੇ ਹਰ ਰੋਜ ਪਿੰਡਵਾਸਿਆਂ ਨੂੰ ਮਿਲ ਰਹੇ ਹਨ ਅਤੇ ਲੋਕ ਵੀ ਉਹਨਾਂ ਨਾਲ ਆਪਣੇ ਘਰਾਂ ਤੋ ਬਾਹਰ ਆ ਕੇ ਆਪ ਮੁਹਾਰੇ ਆਮ ਆਦਮੀ ਪਾਰਟੀ ਦੀਆਂ ਨੁੱਕੜ ਮੀਟਿੰਗਾਂ ਚ ਹਿੱਸਾ ਲੈ ਰਹੇ ਨੇ ।ਖਾਸ ਕਰ ਨੌਜਵਾਨ ਤੋਂ ਇਲਾਵਾ ਪੜਿਆ ਲਿਖਿਆ ਵਰਗ ਵੀ ਆਮ ਆਦਮੀ ਪਾਰਟੀ ਦੇ ਬੁਲਾਰਿਆ ਦੀਆਂ ਗੰਭੀਰ ਗੱਲਾਂ ਸੁਣਕੇ ਉਹਨਾਂ ਤੇ ਚਰਚਾ ਕਰ ਰਿਹਾ ਹੈ ।ਉਹਨਾਂ ਕਿਹਾ ਕਿ ਅਸੀ ਲੋਕਾਂ ਤੱਕ ਇਕ ਹੀ ਸੁਨੇਹਾ ਲੇ ਜਾ ਰਹੇ ਹਾਂ ਕਿ ਉਹ ਇਮਾਨਦਾਰ ਸਰਕਾਰ ਦੀ ਚੋਣ ਕਰਕੇ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਦਾ ਉਪਰਾਲਾ ਕਰਨ। ਉਹਨਾਂ ਕਿਹਾ ਕਿ ਪੂਰਾ ਸਿੱਧੂ ਪਰਿਵਾਰ ਲੋਕਾਂ ਦੇ ਦੁੱਖ ਦੇ ਵੇਲੇ ਚ ਉਹਨਾਂ ਨਾਲ ਖੜਾ ਰਿਹਾ ਹੈ ਅਤੇ ਇਸ ਸਮੇਂ ਲੋਕ ਵੀ ਆਪਣੇ ਬੱਚੇ ਅਤੇ ਭਰਾ ਮਨਜੀਤ ਸਿੰਘ ਬਿੱਟੀ ਨੂੰ ਵੋਟਾਂ ਪਾ ਕੇ ਇਮਾਨਦਾਰੀ ਤੇ ਮੁੱਹਰ ਲਗਾਉਣ।
ਪਿੰਡ ਪਿੱਪਲੀ ਮਹਿਰਾਜ ਵਿਖੇ ਘਰ ਘਰ ਜਾਕੇ ਮਨਜੀਤ ਸਿੰਘ ਬਿੱਟੀ ਦੀ ਚੋਣ ਮੁਹਿੰਮ ਤੇਜ ਕਰ ਰਹੇ ਮਾਤਾ ਕਮਲਜੀਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਸਿੱਧੂ ਪਰਿਵਾਰ ਵਲੋਂ ਕੀਤੇ ਸੇਵਾ ਦੇ ਕੰਮਾਂ ਦੀ ਪੂਰੀ ਜਾਨਕਾਰੀ ਹੈ ਅਤੇ ਜਿਤਣ ਤੋਂ ਮਗਰੋਂ ਵੀ ਮਨਜੀਤ ਸਿੰਘ ਬਿੱਟੀ ਪੂਰੇ ਹਲਕੇ ਦੀ ਸੇਵਾ ਇਸ ਤ੍ਹਰਾਂ ਹੀ ਕਰਦੇ ਰਹਿਣਗੇ।ਇਸ ਮੌਕੇ ਸੰਦੀਪ ਕੌਰ ਸਿੱਧੂ, ਮਾਸੀ ਕੁਲਪ੍ਰੀਤ ਕੌਰ, ਬੇਟੇ ਜੈ ਸਿੰਘ ਸਿੱਧੂ ਅਤੇ ਕੰਵਰ ਸਿੰਘ ਸਿੱਧੂ ਅਤੇ ਵੀਰ ਨਵਰੀਤ ਸਿੰਘ ਸੰਨੀ ਨੇ ਕਿਹਾ ਕਿ ਉਹ ਲੋਕਾਂ ਤੱਕ ਆਪ ਦੀ ਸਰਕਾਰ ਚ ਬੁਢਾਪਾ ਪੈਨਸ਼ਨ ਚ ਵਾਧਾ, ਆਟਾ ਦਾਲ ਸਕੀਮ ਚ ਸੁਧਾਰ ਕਰਨਾ, ਘਰ ਘਰ ਰੋਜਗਾਰ ਦੇਣਾ, ਸਸਤੀ ਬਿਜਲੀ, ਮੁਫਤ ਪੜਾਈ, ਮੁਹੱਲਾ ਕਲੀਨਕ ਆਦਿ ਬਾਰੇ ਸੁਨੇਹਾ ਦੇ ਰਹੇ ਹਨ ਅਤੇ ਪਿੰਡਾ ਦੇ ਲੋਕ ਵੀ ਆਮ ਆਦਮੀ ਪਾਰਟੀ ਦੀ ਸੋਚ ਤੇ ਪਹਿਰਾ ਦੇਣ ਅਤੇ ਸੋਚ ਨੂੰ ਬਦਲਣ ਲਈ ਤਿਆਰ ਨੇ।ਉਹਨਾਂ ਕਿਹਾ ਕਿ ਆਪ ਪੰਜਾਬ ਚ ਇਕ ਨਵੀਂ ਕ੍ਰਾਂਤੀ ਦਾ ਸੁਨੇਹਾ ਬਣੇਗੀ।ਇਸ ਮੌਕੇ ਉਨਾਂ ਨਾਲ ਨਿਰਮਲ ਕੌਰ, ਭਜਨ ਕੌਰ, ਮਲਕੀਤ ਕੌਰ, ਦਰਸਨਾ ਕੁਮਾਰੀ, ਅਮਰਜੀਤ ਕੌਰ, ਵੀ ਹਾਜਰ ਸਨ।