ਭਗਤਾ ਭਾਈਕਾ 25 ਜਨਵਰੀ 2017: ਜੋ ਸਰਕਾਰ ਆਪਣੇ ਲੋਕਾਂ ਦਾ ਦਰਦ ਨਹੀਂ ਸਮਝ ਸਕਦੀ, ਉਸ ਸਰਕਾਰ ਨੂੰ ਕੁਰਸੀ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਮੈਂ ਆਪ ਜੀ ਨੂੰ ਸੱਦਾ ਦਿੰਦਾ ਹਾਂ ਕਿ ਪੂਰੀ ਤ•ਰਾਂ ਨਕਾਰਾ ਹੋ ਚੁੱਕੀ ਅਕਾਲੀ ਸਰਕਾਰ ਨੂੰ ਪੰਜਾਬ ਦੀ ਸੱਤਾ ਤੋਂ ਹਟਾਉਣ ਲਈ ਪੂਰੀ ਤਰ•ਾਂ ਲਾਮਬੰਦ ਹੋ ਜਾਓ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਫੂਲ ਦੇ ਉਮੀਦਰਵਾਰ ਮਨਜੀਤ ਸਿੰਘ ਬਿੱਟੀ ਨੇ ਅੱਜ ਹਲਕੇ ਦੇ ਪਿੰਡ ਮਲੂਕਾ ਅਤੇ ਭਗਤਾ ਭਾਈ ਵਿਖੇ ਵੋਟਰਾਂ ਨਾਲ ਡੋਰ-ਟੂ-ਡੋਰ ਰਾਬਤਾ ਕਾਇਮ ਕਰਦੇ ਹੋਏ ਕੀਤਾ।
ਉਨ•ਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਨੁਹਾਰ ਬਦਲਣ ਲਈ ਉਹ ਖੁਲ• ਕੇ ਆਮ ਆਦਮੀ ਪਾਰਟੀ ਦਾ ਸਾਥ ਦੇਣ। ਉਹਨਾਂ ਲੋਕਾਂ ਨਾਲ ਆਪ ਦੀਆਂ ਨੀਤੀਆਂ ਦੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਬਹੁਤ ਸਾਲਾਂ ਤੋਂ ਇੱਕ ਨਕਾਰਾ ਸਰਕਾਰ ਦੇ ਕੰਟਰੋਲ 'ਚ ਹੋਣ ਕਾਰਨ ਆਪਣਾ ਪੁਰਾਣਾ ਰੁਤਬਾ ਖੋ ਚੁੱਕਾ ਹੈ। ਸਾਡੇ ਕਿਸਾਨ ਅਤੇ ਨੌਜਵਾਨ ਆਪਣੀ ਜ਼ਿੰਦਗੀ ਨੂੰ ਖੋ ਰਹੇ ਹਨ। ਉਨ•ਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਦੀ ਅਣਦੇਖੀ ਕਾਰਨ ਘਰ ਘਰ ਹੋ ਰਹੀਆਂ ਖੁਦਕਸ਼ੀਆਂ ਕਾਰਨ ਵਿਹੜੇ ਸੁੰਨੇ ਹੋ ਗਏ ਹਨ, ਪਰ ਇਸ ਅੰਨੀ ਅਤੇ ਬੋਲੀ ਸਰਕਾਰ ਸਿਰਫ ਲਾਰਿਆਂ ਨਾਲ ਹੀ ਸਾਨੂੰ ਦਿਲਾਸਾ ਦੇਣ ਦਾ ਕੰਮ ਕਰਦੀ ਰਹੀ ਹੈ। ਸ. ਬਿੱਟੀ ਨੇ ਕਿਹਾ ਕਿ ਅੱਜ ਅਗਰ ਜੇਕਰ ਪੰਜਾਬ ਨੂੰ ਬਚਾਉਣ ਲਈ ਪੰਜਾਬੀ ਖੜੇ ਹੋਏ ਤਾਂ ਸਾਡੇ ਸੁਨੇਹੇ ਨੂੰ ਤੋੜਨ ਲਈ ਇਹ ਅਕਾਲੀ ਕੋਝੀਆਂ ਚਾਲਾਂ ਚੱਲ ਰਹੇ ਹਨ। ਉਹਨਾਂ ਲੋਕਾਂ ਨੂੰ ਇਸ ਕ੍ਰਾਂਤੀ ਲਈ ਹਿੰਮਤ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਤਾਕਤ ਤੋਂ ਵੱਡੀ ਕੋਈ ਦੂਸਰੀ ਤਾਕਤ ਨਹੀਂ ਹੈ। ਸ. ਬਿੱਟੀ ਨੇ ਕਿਹਾ ਕਿ ਆਮ ਆਦਮੀ ਦੇ ਹੱਕ ਦੀ ਲੜਾਈ ਲੜਨ ਵਾਲੀ ਇਹ ਪਾਰਟੀ ਪੰਜਾਬ ਦਾ ਨਕਸ਼ਾ ਬਦਲਣ ਤੱਕ ਆਪਣੀ ਜੰਗ ਨੂੰ ਬੰਦ ਨਹੀਂ ਕਰੇਗੀ ਅਤੇ ਵਪਾਰੀ ਅਤੇ ਕਿਸਾਨ ਦੀ ਤੱਰਕੀ ਲਈ ਦਿਨ ਰਾਤ ਕੰਮ ਕਰੇਗੀ।
ਜਿਕਰਯੋਗ ਹੈ ਕਿ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਜੱਦੀ ਪਿੰਡ ਮਲੂਕਾ ਵਿਖੇ ਅੱਜ ਕੀਤੇ ਗਏ ਡੋਰ ਟੂ ਡੋਰ ਪ੍ਰੋਗਰਾਮ ਵਿੱਚ ਲੋਕਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਪਿੰਡ ਅੰਦਰ ਇਕ ਵੱਡੇ ਇਕੱਠ ਨਾਲ ਨਿਕਲੇ ਮਨਜੀਤ ਸਿੰਘ ਬਿੱਟੀ ਅਤੇ ਆਪ ਵਰਕਰਾਂ ਨੇ ਪੂਰੇ ਪਿੰਡ ਚ ਬੜੇ ਜ਼ੋਸ ਨਾਲ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਭਗਤਾ ਭਾਈਕਾ ਦੇ ਸਬਜੀ ਮੰਡੀ ਅਤੇ ਪਨੂੰ ਮਾਰਕੀਟ ਦੇ ਦੁਕਾਨਦਾਰਾਂ ਲਖਵੀਰ ਸਿੰਘ, ਕਮਲਦੀਪ, ਰੋਹਿਤ ਬਾਂਸਲ, ਜਸਵਿੰਦਰ ਸਿੰਘ, ਸੁਰਿੰਦਰ ਕੁਮਾਰ, ਟੋਨੀ, ਸੁਖਵਿੰਦਰ ਸਿੰਘ, ਰਮਨ ਸਿੰਘ ਆਦਿ ਵਲੋਂ ਵਿਸ਼ੇਸ ਤੌਰ 'ਤੇ ਮਨਜੀਤ ਸਿੰਘ ਬਿੱਟੀ ਦਾ ਸਨਮਾਨ ਕੀਤਾ। ਇਸ ਤੋਂ ਬਾਅਦ ਸੁਰਜੀਤ ਨਗਰ ਵਿਚ ਵੀ ਮਨਜੀਤ ਸਿੰਘ ਬਿੱਟੀ ਨੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਵਿਚ ਇਸਦਾ ਜਬਰਦਸਤ ਉਤਸ਼ਾਹ ਵੇਖਣ ਨੂੰ ਮਿਲਿਆ। ਮਨਜੀਤ ਸਿੰਘ ਬਿੱਟੀ ਨੇ ਇਸ ਮੌਕੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਆਪ ਦੇ ਝਾੜੂ ਤੇ ਮੁਹਰ ਲਗਾਉਣ ਦੀ ਅਪੀਲ ਕੀਤੀ।
ਇਸ ਮੌਕੇ ਜਥੇਦਾਰ ਹਾਕਮ ਸਿੰਘ, ਗੁਰਮੀਤ ਮਲੂਕਾ, ਲੱਖਾ ਮਲੂਕਾ, ਦਾਰਾ ਮਲੂਕਾ, ਖੁਸ਼ਪਾਲ ਮਲੂਕਾ, ਰਾਜੂ ਮਲੂਕਾ, ਗੁਰਵਿੰਦਰ ਮਲੂਕਾ, ਬਲਜੀਤ ਮਲੂਕਾ, ਸਤਨਾਮ ਮਲੂਕਾ, ਸ਼ੇਰ ਸਿੰਘ ਮਲੂਕਾ, ਬਿੰਦਰ ਸਿੰਘ ਖਾਲਸਾ, ਈਸ਼ਰ ਮਲੂਕਾ, ਹਰਪ੍ਰੀਤ ਮਲੂਕਾ, ਜਸਵਿੰਦਰ ਮਲੂਕਾ, ਸਰਬਾ ਮਲੂਕਾ, ਸ਼ਿਦਰਪਾਲ ਮਲੂਕਾ, ਸੇਵਕ ਮਲੂਕਾ, ਪਰਸੀ ਮਲੂਕਾ, ਬੀਰਾ ਮਲੂਕਾ, ਹਰਕਮਲ ਮਲੂਕਾ, ਨਿਰਮਲ ਮਲੂਕਾ ਅਤੇ ਗੁਰਪ੍ਰੀਤ ਮਲੂਕਾ, ਜਸਵੀਰ ਸਿੰਘ ਹਮੀਰਗੜ, ਨੱਛਤਰ ਸਿੰਘ ਸਿਧੂ, ਅਜਾਇਬ ਸਿੰਘ ਹਮੀਰਗੜ, ਪਰਗਟ ਸਿੰਘ ਭੋਡੀਪੁਰਾ, ਰਾਜਵਿੰਦਰ ਭਗਤਾ, ਡਾ. ਕੇਵਲ ਭਗਤਾ, ਅਵਤਾਰ ਸਿੰਘ ਤਾਰੀ ਸਰਕਲ ਇੰਚਾਰਜ, ਜਗਤਾਰ ਤਾਰੀ, ਨਿਰਭੈ ਸਿੰਘ ਕੋਠਾ ਗੁਰੂ, ਬੂਟਾ ਸਿੰਘ ਖਾਲਸਾ, ਪੱਪਾ ਭਗਤਾ ਸਰਕਲ ਇੰਚਾਰਜ, ਗੁਰਮੀਤ ਸਿੰਘ ਸੋਨੀ, ਜਸਪ੍ਰੀਤ ਸਿੰਘ ਰੋਮਾਣਾ, ਰਾਕੇਸ਼ ਭਗਤਾ, ਮੁਕੇਸ਼ ਗੋਇਲ ਭਗਤਾ, ਰਾਮਾਂ ਪੇਂਟਰ, ਗੁਰਮੀਤ ਸਿੰਘ ਭਗਤਾ, ਗੁਰਪ੍ਰੀਤ ਗੋਪੀ, ਚੰਦ ਫੌਜੀ, ਬੂਟਾ ਸਿੰਘ ਭਗਤਾ, ਅਮਨਦੀਪ ਭਗਤਾ, ਲਖਵੀਰ ਭਗਤਾ, ਗੁਰਨਾਮ ਸਿੰਘ ਇੰਚਾਰਜ, ਗਮਦੂਰ ਸਿੰਘ, ਰੰਜੀਤ ਸਿੰਘ ਚੌਧਰੀ, ਰੀਠਾ ਸਿੱਧੂ ਆਦਿ ਹਾਜਰ ਸਨ।