ਕਰਤਾਰਪੁਰ, 25 ਜਨਵਰੀ, 2017 : ਆਮ ਆਦਮੀ ਪਾਰਟੀ ਨੂੰ ਬੁੱਧਵਾਰ ਨੂੰ ਉਸ ਵੇਲੇ ਇਕ ਭਿਆਨਕ ਸਦਮਾ ਪਹੁੰਚਿਆ, ਜਦੋਂ ਪੰਜਾਬ 'ਚ ਉਸਦੇ ਮੂਲ ਸੰਸਥਾਪਕ ਮੈਂਬਰ ਹਿਮਾਂਸ਼ੂ ਪਾਠਕ ਕਾਂਗਰਸ 'ਚ ਸ਼ਾਮਿਲ ਹੋ ਗਏ।
ਇਸ ਲੜੀ ਹੇਠ ਮਾਲਵਾ ਤੇ ਦੋਆਬਾ ਵਰਗੇ ਮਹੱਤਵਪੂਰਨ ਇਲਾਕਿਆਂ 'ਚ ਅਹਿਮ ਆਗੂ, ਹਿਮਾਂਸ਼ੂ ਪਾਰਟੀ ਦਾ ਸੰਵਿਧਾਨ ਬਣਾਉਣ ਵਾਲਿਆਂ 'ਚੋਂ ਇਕ ਸਨ ਅਤੇ ਉਹ ਪੰਜਾਬ 'ਚ ਨਸ਼ਾ ਵਿਰੋਧੀ ਅੰਦੋਲਨ ਦੇ ਮਾਰਗ ਦਰਸ਼ਕ ਸਨ।
ਇਸ ਮੌਕੇ ਬਗੈਰ ਕਿਸੇ ਸ਼ਰਤ ਕਾਂਗਰਸ ਪ੍ਰਤੀ ਆਪਣੀ ਨਿਸ਼ਠਾ ਪ੍ਰਗਟਾਉਂਦਿਆਂ, ਹਿਮਾਂਸ਼ੂ ਨੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਆਪ ਦੇ ਬੇਈਮਾਨ ਇਰਾਦਿਆਂ ਖਿਲਾਫ ਉਨ੍ਹਾਂ ਦੀ ਲੜਾਈ 'ਚ ਪੂਰਾ ਸਮਰਥਨ ਦਿੱਤਾ।
ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਸਿਰਫ ਕਾਂਗਰਸ ਹੀ ਸੂਬੇ ਤੇ ਇਸਦੇ ਲੋਕਾਂ ਨੂੰ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀਆਂ ਦੀ ਲਾਲਚ ਤੋਂ ਬਚਾ ਸਕਦੀ ਹੈ, ਜਿਨ੍ਹਾਂ ਦਾ ਪੰਜਾਬ ਚੋਣਾਂ 'ਚ ਇਕੋ ਇਕ ਏਜੰਡਾ ਵੱਧ ਤੋਂ ਵੱਧ ਪੈਸੇ ਇਕੱਠੇ ਕਰਕੇ ਆਪਣੀਆਂ ਜੇਬ੍ਹਾਂ ਭਰਨਾ ਹੈ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਕਿਹਾ ਕਿ ਹਿਮਾਂਸ਼ੂ ਦੇ ਸ਼ਾਮਿਲ ਹੋਣ ਨਾਲ ਮਾਲਵਾ ਤੇ ਦੋਆਬਾ ਇਲਾਕਿਆਂ ਅੰਦਰ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੇਗੀ, ਜਿਥੇ ਚੋਣਾਂ ਦੀ ਤਰੀਕ ਨਜ਼ਦੀਕ ਆਉਣ ਦੇ ਨਾਲ ਹੀ ਕੇਜਰੀਵਾਲ ਸਮੇਤ ਆਪ ਅਗਵਾਈ ਖਿਲਾਫ ਨਿਰਾਸ਼ਾ ਤੇਜ਼ੀ ਨਾਲ ਫੈਲ੍ਹ ਰਹੀ ਹੈ।
ਹਿਮਾਂਸ਼ੂ ਨੇ ਕਿਹਾ ਕਿ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਨੂੰ ਪੰਜਾਬ ਅਤੇ ਉਸਦੇ ਲੋਕਾਂ ਦੀ ਭਲਾਈ ਦੀ ਕੋਈ ਚਿੰਤਾ ਨਹੀਂ ਹੈ। ਇਹ ਭ੍ਰਿਸ਼ਟ ਵਿਅਕਤੀਆਂ ਦਾ ਇਕ ਸਮੂਹ ਹੈ, ਜਿਨ੍ਹਾਂ ਦੀ ਆਪਣੇ ਵਿਅਕਤੀਗਤ ਹਿੱਤਾਂ ਨੂੰ ਵਾਧਾ ਦੇਣ ਤੋਂ ਇਲਾਵਾ ਕੋਈ ਹੋਰ ਵਿਚਾਰ ਧਾਰਾ ਨਹੀਂ ਹੈ।