ਚੰਡੀਗੜ੍ਹ, 25 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਮੁਲਾਜ਼ਮਾਂ ਲਈ ਤਾਜ਼ਾ ਮਨੋਰਥ ਪੱਤਰ ਨੂੰ ਇਕ ਹੋਰ ਝੂਠ ਕਰਾਰ ਦਿੰਦਿਆਂ, ਖਾਰਿਜ਼ ਕੀਤਾ ਹੈ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਤੋਂ ਪੁੱਛਿਆ ਹੈ ਕਿ ਬੀਤੇ ਢਾਈ ਵਰ੍ਹਿਆਂ ਦੌਰਾਨ ਉਨ੍ਹਾਂ ਨੇ ਦਿੱਲੀ ਅੰਦਰ ਕਿੰਨੇ ਚੋਣਾਂ ਦੇ ਵਾਅਦੇ ਪੂਰੇ ਕੀਤੇ ਹਨ।
ਕੈਪਟਨ ਅਮਰਿੰਦਰ ਨੇ ਕੇਜਰੀਵਾਲ ਨੂੰ ਇਕ ਝੂਠਾ ਵਿਅਕਤੀ ਕਰਾਰ ਦਿੱਤਾ ਹੈ, ਜਿਹੜਾ ਦਿੱਲੀ 'ਚ ਉਨ੍ਹਾਂ ਦਾ ਭਾਂਡਾਫੋੜ ਹੋਣ ਤੋਂ ਬਾਅਦ ਹੁਣ ਦਿੱਲੀ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦਾ ਮੁਲਾਜ਼ਮ ਮੈਨਿਫੈਸਟੋ ਕਾਂਗਰਸ ਦੀ ਸੋਚ ਦੀ ਕਾਪੀ ਪ੍ਰਤੀਤ ਹੁੰਦਾ ਹੈ, ਕਿਉਂਕਿ ਨਿਰਾਸ਼ ਆਪ ਦੇ ਆਗੂ ਪਾਰਟੀ ਵੱਲੋਂ ਪੰਜਾਬ ਦੇ ਵੋਟਰਾਂ ਨਾਲ ਕੀਤੇ ਗਏ ਹਰੇਕ ਵਾਅਦੇ ਨੂੰ ਹੜਪ ਰਹੇ ਹਨ।
ਇਸ ਲੜੀ ਹੇਠ, ਕੈਪਟਨ ਅਮਰਿੰਦਰ ਨੇ ਆਪ ਦੇ ਬਹੁਤੇ ਚੋਣ ਮਨੋਰਥ ਪੱਤਰਾਂ 'ਤੇ ਸਵਾਲ ਕਰਦੇ ਹੋਏ ਅਤੇ ਉਹ ਵੋਟਾਂ ਨੂੰ 10 ਤੋਂ ਵੀ ਘੱਟ ਦਿਨ ਬਾਰੀ ਰਹਿਣ ਦੇ ਬਾਵਜੂਦ ਇਕ ਹੋਰ ਮੈਨਿਫੈਸਟੋ ਲੈ ਕੇ ਆਈ ਹੈ, ਕਿਹਾ ਕਿ ਕੇਜਰੀਵਾਲ ਦਾ ਮੈਨਿਫੈਸਟੋ ਕਾਂਗਰਸ ਦੇ ਵਾਅਦਿਆਂ ਦੀ ਇਕ ਹੋਰ ਕਾਪੀ ਹੈ। ਉਨ੍ਹਾਂ ਨੇ ਕਿਹਾ ਕਿ ਨਾ ਕੇਜਰੀਵਾਲ ਤੇ ਨਾ ਹੀ ਉਨ੍ਹਾਂ ਦੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਜੁੜੇ ਮੁੱਦਿਆਂ ਤੋਂ ਜਾਣੂ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸਾਫ ਤੌਰ 'ਤੇ ਕੇਜਰੀਵਾਲ ਨੇ ਪਹਿਲਾਂ ਕਿਸਾਨਾਂ ਤੇ ਸਮਾਜ ਦੇ ਹੋਰ ਵਰਗਾਂ ਦੀ ਤਰ੍ਹਾਂ, ਹੁਣ ਕਾਂਗਰਸ ਦੇ ਚੋਣ ਮਨੋਰਥ ਪੱਤਰ 'ਚ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਚੁਰਾਇਆ ਹੈ।
ਇਸੇ ਤਰ੍ਹਾਂ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕੇਜਰੀਵਾਲ ਤੋਂ ਸਵਾਲ ਕੀਤਾ ਕਿ ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨਾਲ ਆਪ ਵੱਲੋਂ ਕੀਤੇ ਵਾਅਦਿਆਂ 'ਚੋਂ ਕਿੰਨਿਆਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਪ ਅਗਵਾਈ 'ਚ ਦਿੱਲੀ ਦੇ ਮੁਲਾਜ਼ਮ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਦੇ ਮੁੱਦਿਆਂ ਤੇ ਸਮੱਸਿਆਵਾਂ ਨੂੰ ਸੁਲਝਾਉਣ ਦੀ ਦਿਸ਼ਾ 'ਚ ਕੇਜਰੀਵਾਲ ਸਰਕਾਰ ਵੱਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਦਿੱਲੀ ਦੇ ਨਿਗਮ ਮੁਲਾਜ਼ਮਾਂ ਵੱਲੋਂ ਅਦਾਇਗੀਆਂ ਦੇ ਮੁੱਦਿਆਂ 'ਤੇ ਹੜਤਾਲ ਉਪਰ ਜਾਣ ਨਾਲ, ਕੌਮੀ ਰਾਜਧਾਨੀ ਕੂੜੇ ਦਾ ਸ਼ਹਿਰ ਬਣ ਚੁੱਕੀ ਹੈ। ਜਦਕਿ ਅਧਿਆਪਕਾਂ ਨੂੰ ਕੇਜਰੀਵਾਲ ਸਰਕਾਰ ਦੇ ਦਿੱਲੀ ਵਿਧਾਨ ਸਭਾ 'ਚ ਤਨਖਾਹ ਘੱਟ ਕਰਨ ਸਬੰਧੀ ਕਾਨੂੰਨ ਪਾਸ ਕਰਨ ਦੇ ਫੈਸਲੇ ਕਰਕੇ ਪ੍ਰਤਾੜਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸਲਿਅਤ 'ਚ, ਕੇਜਰੀਵਾਲ ਇਕ ਝੂਠੇ ਵਜੋਂ ਦਿੱਲੀ 'ਚ ਉਨ੍ਹਾਂ ਦਾ ਪੂਰੀ ਤਰ੍ਹਾਂ ਭਾਂਡਾਫੋੜ ਹੋਣ ਤੋਂ ਬਾਅਦ ਹੁਣ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਜਿਸ 'ਤੇ, ਕੈਪਟਨ ਅਮਰਿੰਦਰ ਨੇ ਪੁੱਛਿਆ ਹੈ ਕਿ ਕੇਜਰੀਵਾਲ ਪੰਜਾਬ ਦੇ ਮੁਲਾਜ਼ਮਾਂ ਨਾਲ ਕੀ ਵਾਅਦੇ ਕਰ ਰਹੇ ਹਨ? ਜਿਹੜੇ ਕੇਜਰੀਵਾਲ ਦਿੱਲੀ 'ਚ ਆਪਣੇ ਵਾਅਦੇ ਪੂਰੇ ਕਰਨ 'ਚ ਅਸਫਲ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਪੰਜਾਬ ਅੰਦਰ ਵੀ ਆਪਣੇ ਮੈਨਿਫੈਸਟੋ ਨੂੰ ਲਾਗੂ ਕਰਨ ਦੀ ਕੋਈ ਸੋਚ ਨਹੀਂ ਹੈ। ਪ੍ਰਦੇਸ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਦਾ ਮੈਨਿਫੈਸਟੋ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੁਝ ਵੋਟਾਂ ਹਾਸਿਲ ਕਰਨ ਲਈ ਚੋਣਾਂ ਦੇ ਤੋਹਫਿਆਂ ਦਾ ਲਾਲਚ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ।