ਅੰਮ੍ਰਿਤਸਰ, 26 ਜਨਵਰੀ, 2017 : ਅੰਮ੍ਰਿਤਸਰ ’ਚ ਖ਼ਰਾਬ ਮੌਸਮ ਦੇ ਬਾਵਜੂਦ ਪ੍ਰਵਾਸੀ ਭਾਰਤੀਆਂ (ਐੱਨ.ਆਰ.ਆਈਜ਼) ਦੀ ਟੀਮ ਨੇ ਅੰਮ੍ਰਿਤਸਰ-ਜ਼ੋਨ ਦੇ ਇੰਚਾਰਜ (ਮਹਿਲਾ ਵਿੰਗ) ਸੀਮਾ ਸੋਢੀ ਅਤੇ ਇਸ ਮੁਹਿੰਮ ਦੇ ਮੈਨੇਜਰ ਜਸਪ੍ਰੀਤ ਬਾਲ ਨਾਲ ਅਟਾਰੀ ਹਲਕੇ ਵਿੱਚ ਆਉਣ ਵਾਲੇ ਪਿੰਡਾਂ ਚੱਬਾ, ਗੁਰੂਵਾਲੀ, ਅਟਾਰੀ, ਧਨੋਆ, ਰਾਜਾਤਾਲ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਘਰੋਂ-ਘਰੀਂ ਜਾ ਕੇ ਪਾਰਟੀ ਪ੍ਰਚਾਰ ਕਰਨ ਦੀ ਮੁਹਿੰਮ ਚਲਾਈ।
ਇੰਗਲੈਂਡ ਤੋਂ ਰਾਜਿੰਦਰ ਸਿੰਘ ਥਿੰਦ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਦੇ ਦਿ੍ਰਸ਼ਟੀਕੋਣ ਨਾਲ ਚੱਲਣ ਵਾਲੀ ਆਮ ਆਦਮੀ ਪਾਰਟੀ ਦੇ ਨਾਲ ਖੜੇ ਹੋਣ ਲਈ ਵਿਦੇਸ਼ੀ ਧਰਤੀ ਤੋਂ ਆਏ ਹਨ। ਆਮ ਆਦਮੀ ਪਾਰਟੀ ਹੀ ਕੇਵਲ ਅਜਿਹੀ ਪਾਰਟੀ ਹੈ, ਜੋ ਅਕਾਲੀ ਅਤੇ ਕਾਂਗਰਸ ਦੇ ਆਗੂਆਂ ਦੀ ਬੁਰਾਈ ਦੇ ਸ਼ਿਕੰਜੇ ’ਚ ਫਸੇ ਪੰਜਾਬ ਨੂੰ ਬਚਾਉਣ ਲਈ ਗੰਭੀਰ ਨਜ਼ਰੀਆ ਰੱਖਦੀ ਹੈ।
ਹਰਮਿੰਦਰ ਸਿੰਘ ਨੇ ਕਿਹਾ ਕਿ ਵਿਦੇਸ਼ਾਂ ’ਚ ਰਹਿਣ ਵਾਲੇ ਪੰਜਾਬੀ ਹਰ ਰੋਜ਼ ਇੱਥੇ ਹੋਣ ਵਾਲੇ ਅਪਰਾਧਾਂ ਜਿਵੇਂ ਕਿ ਕਤਲ ਦੀਆਂ ਵਾਰਦਾਤਾਂ, ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਲੱਗਣਾ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਅਤੇ ਵਪਾਰੀਆਂ ਦੇ ਹੋਰਨਾਂ ਸੂਬਿਆਂ ਵੱਲ ਹਿਜਰਤ ਕਰ ਜਾਣ ਦੀ ਜਾਣਕਾਰੀ ਸੁਣ ਕੇ ਘਬਰਾ ਜਾਂਦੇ ਹਨ। ਇਹ ਇੱਕ ਸਥਾਪਤ ਤੱਥ ਹੈ ਕਿ ਇੱਕ ਖ਼ੁਸ਼ਹਾਲੀ ਵਜੋਂ ਜਾਣੇ ਜਾਣ ਵਾਲੇ ਪੰਜਾਬ ਨੂੰ ਸਿਆਸੀ ਆਗੂਆਂ ਨੇ ਬਰਬਾਦ ਕਰ ਕੇ ਰੱਖ ਦਿੱਤਾ ਹੈ। ਇਨਾਂ ਆਗੂਆਂ ਦੇ ਲਾਲਚ ਕਾਰਨ ਪੰਜਾਬ ਅਪਵਿੱਤਰ ਹੋ ਗਿਆ ਹੈ ਅਤੇ ਅਪਰਾਧੀਆਂ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ।
ਜਗਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਐੱਨ.ਆਰ.ਆਈਜ਼ ਸੂਬੇ ਵਿੱਚ ਨਿਵੇਸ਼ ਕਰਨ ਲਈ ਤਿਆਰ ਹਨ ਪਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਰਕਾਰਾਂ ਦੀਆਂ ਲੋਕ-ਵਿਰੋਧੀ ਨੀਤੀਆਂ ਨੇ ਉਨਾਂ ਨੂੰ ਇੰਝ ਕਰਨ ਤੋਂ ਵਰਜਿਆ ਹੋਇਆ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਾਇਮ ਹੋਣ ਤੋਂ ਬਾਅਦ ਹੀ ਐੱਨ.ਆਰ.ਆਈਜ਼ ਪੰਜਾਬ ਵਿੱਚ ਨਿਵੇਸ਼ ਕਰਨਗੇ ਅਤੇ ਸੂਬੇ ਦੀ ਖ਼ੁਸ਼ਹਾਲੀ ਨੂੰ ਵਾਪਸ ਲਿਆਉਣ ਵਿੱਚ ਸਹਿਯੋਗ ਦੇਣਗੇ।
ਇਹ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਦੀ ਸਿਆਸੀ ਇੱਛਾ-ਸ਼ਕਤੀ ਹੈ, ਜਿਸ ਨੇ ਮੋਦੀ ਸਰਕਾਰ ਵੱਲੋਂ ਲਾਈਆਂ ਰੁਕਾਵਟਾਂ ਦੇ ਬਾਵਜੂਦ ਦਿੱਲੀ ਦੇ ਪ੍ਰਸ਼ਾਸਨ ਵਿੱਚ ਸੁਧਾਰਾਂ ਦਾ ਸਮੁੰਦਰ ਪੈਦਾ ਕਰ ਦਿੱਤਾ ਹੈ। ਇਸ ਤਰਾਂ ਦੀ ਹੀ ਸਿਆਸੀ ਇੱਛਾ-ਸ਼ਕਤੀ ਦੀ ਲੋੜ ਪੰਜਾਬ ਨੂੰ ਹੈ, ਜਿਸ ਨਾਲ ਖੇਤੀਬਾੜੀ, ਉਦਯੋਗ, ਸਿੱਖਿਆ ਅਤੇ ਸਿਹਤ ਖੇਤਰਾਂ ਦਾ ਕਲਿਆਣ ਹੋ ਸਕੇ, ਜੋ ਕੇਵਲ ਆਮ ਆਦਮੀ ਪਾਰਟੀ ਰਾਹੀਂ ਸੰਭਵ ਹੋ ਸਕਦਾ ਹੈ।
ਇੰਗਲੈਂਡ (ਯੂ.ਕੇ.) ਤੋਂ ਐੱਨ.ਆਰ.ਆਈਜ਼ ਦੀ ਟੀਮ ਵਿੱਚ ਲਖਵਿੰਦਰ ਸਿੰਘ, ਤੇਜਪਾਲ ਸਿੰਘ, ਸੰਸਾਰ ਸਿੰਘ ਮਾਨ, ਰਾਹੁਲ ਸਿੰਘ, ਸਿਮਰਜੀਤ ਸਿੰਘ ਅਤੇ ਅਮਰੀਕ ਸਿੰਘ ਆਦਿ ਸ਼ਾਮਲ ਸਨ।