← ਪਿਛੇ ਪਰਤੋ
ਫਰੀਦਕੋਟ, 26 ਜਨਵਰੀ, 2017 : ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ਼ੇਰ ਸਿੰਘ ਮੰਡਵਾਲਾ ਨੂੰ ਪਿੰਡ ਚੰਦਬਾਜਾ (ਫਰੀਦਕੋਟ) ਵਿਖੇ ਜਦੋ ਲੋਕਾਂ ਨੇ ਕੁੱਝ ਸੁਆਲ ਕੀਤੇ ਤਾਂ ਉਸਨੇ ਅੱਗੋ ਮਾੜੀ ਸ਼ਬਦਾਵਾਲੀ ਦਾ ਇਸਤੇਮਾਲ ਕਰਦੇ ਹੋਏ ਗਾਲ੍ਹਾਂ ਦੀ ਵਰਤੋ ਕੀਤੀ ਜਿਸ ਕਰਕੇ ਲੋਕਾਂ ਨੇ ਗੁਰੂਦੁਆਰੇ ਅਵਾਜ਼ ਦੇ ਕੇ ਸਾਰਾ ਪਿੰਡ ਇੱਕਠਾ ਕਰ ਲਿਆ ਤੇ ਇੱਕ ਘਰ 'ਚ ਸਾਰੇ ਪਿੰਡ ਨੇ ਅਕਾਲੀ ਆਗੂ ਨੂੰ ਘੇਰ ਲਿਆ ਤੇ ਗੱਡੀ ਦੇ ਟੈਰਾ ਦੀ ਹਵਾ ਕੱਢ ਦਿੱਤੀ।ਕੋਟਕਪੂਰਾ ਤੋਂ ਅਕਾਲੀ ਵਿਧਾਿੲਕ ਮਨਤਾਰ ਸਿੰਘ ਬਰਾੜ ਵੀ ਉਸ ਵੇਲੇ ਮੌਜੂਦ ਸਨ, ਉਹ ਕੁਝ ਦੇਰ ਬਾਅਦ ਉਥੋਂ ਨਿਕਲ ਗਏ ਪਰ ਮੰਡ ਨੂੰ ਪਿੰਡ ਵਾਸੀਆਂ ਨੇ ਚਾਰ ਘੰਟੇ ਤੱਕ ਨਹੀਂ ਜਾਣ ਦਿੱਤਾ ਤੇ ਅਖੀਰ ਪੁਲਿਸ ਦੇ ਦਖਲ ਨਾਲ ਮਾਫੀ ਮੰਗਵਾ ਕੇ ਮੰਡ ਦਾ ਬਚਾਅ ਹੋਇਆ।
Total Responses : 265