ਅੰਮ੍ਰਿਤਸਰ, 27 ਜਨਵਰੀ, 2017 : ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਅੱਜ ਪਾਰਟੀ ਲਈ ਚੋਣ ਪ੍ਰਚਾਰ ਕਰਨ ਦਾ ਵਿਲੱਖਣ ਤਰੀਕਾ ਕੱਢਿਆ ਅਤੇ ਉਨਾਂ ਨੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਨਿੱਝਰਪੁਰਾ ਟੋਲ ਪਲਾਜਾ ਉਤੇ ਤਖਤੀਆਂ ਰਾਹੀਆਂ ਅਤੇ ਪਰਚੀਆਂ ਵੰਡ ਕੇ ਚੋਣ ਪ੍ਰਚਾਰ ਕੀਤਾ। ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਇਸ ਤਰਾਂ ਦਾ ਚੋਣ ਪ੍ਰਚਾਰ ਸੂਬੇ ਵਿੱਚ 36 ਜਗਾ ਟੋਲ ਪਲਾਜਿਆਂ ਉਤੇ ਸਵੇਰ ਅਤੇ ਸ਼ਾਮ ਵੇਲੇ ਕੀਤਾ ਗਿਆ। ਇਸ ਦੌਰਾਨ ਰਾਹਗੀਰਾਂ ਨੇ ਵਲੰਟੀਅਰਾਂ ਨਾਲ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਉਤੇ ਵੀ ਚਰਚਾ ਕੀਤੀ।
ਟੋਲ ਪਲਾਟਾ ਉਤੇ ਲੋਕਾਂ ਦਾ ਉਤਸ਼ਾਹ ਅਤੇ ਪਿਆਰ ਵੇਖ ਦੇ ਆਸਾਨੀ ਨਾਲ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ 4 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਦੇ ਕੀ ਨਤੀਜੇ ਆਉਣਗੇ। ਪਾਰਟੀ ਵਲੰਟੀਅਰਾਂ ਨੇ ਹੱਥਾਂ ਵਿੱਚ ਵੱਡੇ-ਵੱਡੇ ਬੈਨਰ ਫੜੇ ਹੋਏ ਸਨ, ਜਿਨਾਂ ਉਤੇ ਲਿਖਿਆ ਹੋਇਆ ਸੀ ਇਸ ਵਾਰ ਚੱਲੇਗਾ ਪੰਜਾਬ ਵਿੱਚ ਝਾੜੂ। ਇਸ ਤੋਂ ਇਲਾਵਾ ਬੈਨਰਾਂ ਉਤੇ ਮੀਡੀਆ ਵੱਲੋਂ ਆਮ ਆਦਮੀ ਪਾਰਟੀ ਨੂੰ ਬਹੁਮਤ ਦਿੱਤੇ ਜਾਣ ਵਾਲੀਆਂ ਰਿਪੋਰਟਾਂ ਵੀ ਲਗਾਈਆਂ ਹੋਈਆਂ ਸਨ।
ਆਪਣੇ ਵਿਚਾਰ ਸਾਂਝੇ ਕਰਦੇ ਹੋਏ ਅੰਮ੍ਰਿਤਸਰ ਵਾਸੀ ਅਵਤਾਰ ਸਿੰਘ ਸੰਧੂ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਅੰਮ੍ਰਿਤਸਰ ਦੇ ਉਦਯੋਗ ਅਤੇ ਖੇਤੀ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਸਿੱਖਿਆ ਤੇ ਸਿਹਤ ਦੇ ਖੇਤਰਾਂ ਵੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਅਕਾਲੀ ਸਰਕਾਰ ਅਪਰਾਧਾਂ ਨਾਲ ਜੁੜੇ ਲੋਕਾਂ ਦਾ ਸਾਥ ਦਿੰਦੀ ਹੈ ਅਤੇ ਸਰਕਾਰ ਖਿਲਾਫ ਆਵਾਜ ਚੁੱਕਣ ਵਾਲੇ ਨੂੰ ਸਜਾ ਦਿੱਤੀ ਜਾਂਦੀ ਹੈ। ਪ੍ਰੰਤੂ ਹੁਣ ਲੋਕਾਂ ਨੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਾ ਜਲਵਾ ਦੇਖ ਲਿਆ ਹੈ ਅਤੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਚੁਣਨਗੇ ਤਾਂਕਿ ਪੰਜਾਬ ਵਿੱਚ ਖੁਸ਼ਹਾਲੀ ਵਾਪਿਸ ਆ ਸਕੇ ਅਤੇ ਕਾਰੋਬਾਰਾਂ ਨੂੰ ਸਹੀ ਦਿਸ਼ਾ ਮਿਲੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਕਿਹਾ ਕਿ ਉਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਵਿੱਚ ਹਰ ਵਿਅਕਤੀ ਨੂੰ ਆਮ ਆਦਮੀ ਪਾਰਟੀ ਦੇ ਮਿਸ਼ਨ ਬਾਰੇ ਸੂਚਿਤ ਕੀਤਾ ਜਾਵੇ ਤਾਂ ਜੋਕਿ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਨੂੰ ਪੰਜਾਬ ਵਿੱਚੋਂ ਖਤਮ ਕਰਨਾ ਅਤੇ ਨੌਜਵਾਨਾਂ ਦਾ ਧਿਆਨ ਰੋਜਗਾਰ ਉਤੇ ਕੇਂਦ੍ਰਿਤ ਕਰਨਾ ਹੈ।