ਜਲੰਧਰ, 27 ਜਨਵਰੀ, 2017 (ਲਵਲੀ ਨਾਰੰਗ) : ਸਿਆਸਤ ਦਾ ਮਿਆਰ ਬਹੁਤ ਹੇਠਾਂ ਤੱਕ ਡਿੱਗ ਚੁੱਕਾ ਹੈ ਅਤੇ ਪੰਜਾਬ ਦੇ ਵੋਟਰ ਆਉਂਦੀਆਂ ਵਿਧਾਨ ਸਭਾ ਚੌਣਾਂ ਵਿੱਚ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾੳਣਗੇ! ਇਹ ਗੱਲ ਭਾਰਤ ਦੇ ਪ੍ਧਾਨ ਮੰਤਰੀ ਨਰਿੰਦਰ ਮੋੋਦੀ ਨੇ ਅੱਜ ਸਥਾਨਕ ਪੀ.ਏ.ਪੀ. ਗਰਾਂਉੰਡ ਵਿੱਚ ਜਲੰਧਰ, ਹੁਸ਼ਿਆਰਪੁਰ ਅਤੇ ਲੁਧਿਆਨਾ ਦੇ ਅਕਾਲੀ- ਭਾਜਪਾ ਦੇ ਉਮੀਦਵਾਰਾਂ ਦੇ ਹੱਕ ਵਿੱਚ ਰੱਖੀ ਭਰਵੀਂ ਰੈਲੀ "ਚ ਕਹੀ! ਉਹਨਾਂ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਪਾਰਟੀ ਇਕ ਡੁਬਦੀ ਹੋਈ ਬੇੜੀ ਹੈ ਜੋ ਕਿ ਆਪਣੀ ਡੁੱਬ ਰਹੀ ਬੇੜੀ ਨੂੰ ਬਚਾਉਣ ਵਿਚ ਲੱਗੀ ਹੋਈ ਹੈ! ਉਨਾ ਕਿਹਾ ਕਾਂਗਰਸ ਪਾਰਟੀ ਨੇ ਹਮੇਸ਼ਾ ਪਾੜੋ ਤੇ ਰਾਜ ਕਰੋ ਦੀ ਨੀਤੀ 'ਤੇ ਕੰਮ ਕਰਕੇ ਪੰਜਾਬ ਨੂੰ ਲੁੱਟਿਆ ਹੈ! ਉਨਾ ਅੱਗੇ ਕਿਹਾ ਭਿ੍ਸ਼ਟਾਚਾਰ ਦੀ ਲੜਾਈ ਅਜੇ ਖਤਮ ਨਹੀ ਹੋਈ ਅਤੇ ਇਹ ਇਸੇ ਤਰਾਂ ਜਾਰੀ ਰਹੇਗੀ! ਉਨਾਂ ਕਿਹਾ ਕਿ 1.25 ਕਰੋੜ ਲੋਕਾਂ ਨੇ ਗੈਸ ਸਿਲੰਡਰ ਤੇ ਸਬਸਿਡੀ ਛੱਡੀ ਜਿਸ ਨਾਲ ਗਰੀਬਾਂ ਨੂੰ ਲਾਭ ਪੁੱਜਾ! ਉਹਨਾਂ ਕਿਹਾ ਕਿ ਸ੍.ਬਾਦਲ ਨੇ ਹਮੇਸ਼ਾ ਮੇਰੇ ਨਾਲ ਕਿਸਾਨਾ ਦੇ ਮੁੱਦਿਆਂ ਤੇ ਮੇਰੇ ਨਾਲ ਗੱਲ ਸਾਂਝੀ ਕੀਤੀ ਅਤੇ ਉੱਸ ਤੋਂ ਬਾਅਦ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਮੁੱਫਤ ਫਸਲੀ ਬੀਮਾ ਯੋਜਣਾ ਸ਼ੁਰੂ ਕੀਤੀ!
ਕਿਸੇ ਦਾ ਵੀ ਨਾਮ ਲਏ ਬਗੈਰ ਉਨਾ ਕਿਹਾ ਕਿ ਕੁੱਝ ਸਿਆਸੀ ਦਲ ਪੰਜਾਬ ਦੇ ਨੋਜਵਾਨਾਂ ਨੂੰ ਨਸ਼ਿਆਂ ਲਈ ਬਦਨਾਮ ਕਰ ਰਹੇ ਹਨ! ਉਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕ ਵਾਰ ਫਿਰ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾ ਕੇ ਜਿਤਾਉਣ ਕਿਉਂਕਿ ਲੋਕ ਇਕ ਵਾਰੀ ਫਿਰ ਬਾਦਲ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਹਨ!
ਇਸ ਮੋਕੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਕਾਸ਼ ਸਿੰਘ ਬਾਦਲ ਨੇ ਕਿਹਾ ਕਿ ਬਾਹਰੀ ਪਾਰਟੀ (ਆਮ ਆਦਮੀ ਪਾਰਟੀ) ਪੰਜਾਬ ਦੇ ਮਾਹੋਲ ਨੂੰ ਖਰਾਬ ਕਰਨ 'ਤੇ ਤੁੱਲੀ ਹੋਈ ਹੈ ਅਤੇ ਜਾਣ ਬੁੱਝ ਕੇ ਅਕਾਲੀ-ਭਾਜਪਾ ਦੇ ਲੀਡਰਾਂ ਖਿਲਾਫ ਝੂਠਾ ਭੰਡੀ ਪ੍ਚਾਰ ਕਰ ਰਹੇ ਹਨ ਪਰੰਤੂ ਪੰਜਾਬ ਦੇ ਸਿਆਣੇ ਵੋਟਰ ਇਨਾਂ ਨੂੰ ਪੰਜਾਬ ਵਿਚੋਂ ਖਦੇੜ ਦੇਣਗੇ! ਕੇਂਦਰੀ ਰਾਜ ਮੰਤਰੀ ਤੇ ਪੰਜਾਬ ਭਾਜਪਾ ਪ੍ਧਾਨ ਵਿਜੇ ਸਾਂਪਲਾ ਨੇ ਇਸ ਮੋਕੇ ਬੋਲਦਿਆਂ ਕਿਹਾ ਪੰਜਾਬ ਦੇ ਲੋਕ ਜਾਗਰੁੱਕ ਹੋ ਚੁਕੇ ਹਨ ਅਤੇ ਇਸ ਵਾਾਰ ਚੋਣਾਂ ਵਿਚ ਮੱਤਲਬੀ ਪਾਰਟੀਆਂ ਨੂੱ ਮੂੰਹ ਤੋੜ ਜਵਾਬ ਦੇਣਗੇ! ਇਸ ਮੋਕੇ ਮੋਦੀ ਨੂੰ ਕਿਰਪਾਨ, ਸਿਰੋਪਾ ਅਤੇ ਪੱਗੜੀ ਭੇਂਟ ਕੀਤੀ ਗਈ!