ਚੰਡੀਗੜ੍ਹ, 27 ਜਨਵਰੀ, 2017 : ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਅੱਠ ਸੀਨੀਅਰ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਮੌੜ ਹਲਕੇ ਦੇ ਇੰਚਾਰਜ ਭੁਪਿੰਦਰ ਸਿੰਘ ਗੋਰਾ ਆਮ ਆਦਮੀ ਪਾਰਟੀ ਦੇ ਕੌਮੀ ਸਕੱਤਰ ਸੰਜੇ ਸਿੰਘ ਅਤੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਦੀ ਮੌਜੂਦਗੀ ਵਿੱਚ ਪਾਰਟੀ ਚ ਸ਼ਾਮਿਲ ਹੋਏ।
ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਹੋਰ ਅਹਿਮ ਵਿਅਕਤੀਆਂ ਵਿੱਚ ਅਸ਼ੋਕ ਗੁਪਤਾ, ਵਰਿੰਦਰ ਸਿੰਘ ਗਿੱਲ ਸੈਨੇਟਰ ਅਤੇ ਸਿੰਡੀਕੇਟ ਮੈਂਬਰ, ਪੰਜਾਬ ਯੂਨੀਵਰਸਿਟੀ ਚੰਡੀਗੜ, ਬ੍ਰਹਮ ਪ੍ਰਕਾਸ਼, ਪੰਜਾਬ ਪ੍ਰਧਾਨ, ਦਲਿਤ ਕੌਂਸਲ ਆਫ ਇੰਡੀਆ, ਸੁਖਵਿੰਦਰ ਸਿੰਘ ਭੱਟੀ, ਸਕੱਤਰ, ਜਿਲਾ ਮੁਕਤਸਰ (ਲੰਬੀ ਹਲਕਾ), ਡਾ. ਅਜੇ ਸ਼ਾਹੀ, ਸਕੱਤਰ ਪੀਪੀਸੀਸੀ (ਲੁਧਿਆਣਾ), ਪਰਮਿੰਦਰ ਸਿੰਘ, ਸਕੱਤਰ, ਡੀਸੀਸੀ ਲੁਧਿਆਣਾ, ਮਨੂ ਸ਼ਾਹੀ, ਪ੍ਰੈਸ ਸਕੱਤਰ, ਫੈਡਰੇਸ਼ਨ ਆਫ ਕੰਜਿਊਮਰ ਆਰਗੇਨਿਜੇਸ਼ਨ, ਐਡਵੋਕੇਟ ਕਮਲਪ੍ਰੀਤ, ਸਾਬਕਾ ਐਮਸੀ ਵਾਰਡ ਨੰਬਰ 60, ਲੁਧਿਆਣਾ ਅਤੇ ਬਲਕਿ੍ਰਸ਼ਨ ਬਾਲੀ ਮੌਜੂਦ ਐਮਸੀ ਲੁਧਿਆਣਾ ਸ਼ਾਮਿਲ ਹਨ।