ਮਜੀਠਾ, 27 ਜਨਵਰੀ, 2017 : ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਕੀਤੇ ਕੰਮਾਂ ਨੂੰ ਲੈ ਕੇ ਲੋਕਾਂ 'ਚ ਜਾ ਰਿਹਾ ਹੈ ਅਤੇ ਉਸ ਨੂੰ ਆਪਣੀ ਜਿੱਤ ਉੱਤੇ ਸੌ ਫੀਸਦੀ ਯਕੀਨ ਹੈ। ਪਿੰਡ ਸਪਾਰੀਵਿੰਡ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਾਂਗਰਸ ਅਤੇ ਟੋਪੀ ਵਾਲਿਆਂ ਕੋਲ ਆਪਣੀਆਂ ਪ੍ਰਾਪਤੀਆਂ ਦੱਸਣ ਲਈ ਕੁੱਝ ਨਹੀਂ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ 50 ਸਾਲ ਦੇ ਸਤਾ ਦੌਰਾਨ ਗਰੀਬਾਂ ਨੂੰ ਵਰਗਲਾ ਕੇ ਵੋਟਾਂ ਲਈਆਂ ਪਰ ਉਹਨਾਂ ਦੇ ਹਿਤਾਂ ਲਈ ਕੁੱਝ ਨਹੀਂ ਕੀਤਾ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਵੀ ਆਮ ਜਨਤਾ ਤੋਂ ਦਿਲੀ ਵਿਖੇ ਵੋਟਾਂ ਬਟੋਰਨ ਤੋਂ ਸਿਵਾ ਕੁੱਝ ਨਹੀਂ ਸਵਾਰਆ। ਉਹਨਾਂ ਕਿਹਾ ਕਿ ਕੇਜਰੀਵਾਲ ਇੱਕ ਧੋਖੇਬਾਜ਼ ਹੈ ਜਿਸ ਨੇ ਸਭ ਤੋਂ ਪਹਿਲਾ ਧੋਖਾ ਹੀ ਆਪਣੇ ਗੁਰੂ ਅੰਨ੍ਹਾ ਹਜ਼ਾਰੇ ਨੂੰ ਦਿੱਤਾ, ਫਿਰ ਆਪਣੇ ਸਾਥੀਆਂ ਨੂੰ ਜਿਨ੍ਹਾਂ 'ਚ ਪ੍ਰਸ਼ਾਂ ਭੂਸਣ ਤੇ ਯੋਗਿੰਦਰ ਯਾਦਵ ਤੋਂ ਇਲਾਵਾ ਪੰਜਾਬ ਦੇ ਦਲਿਤ ਐਮ ਪੀ ਸ਼ਾਮਿਲ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਝੂਠ ਦਾ ਪਲੰਦਾ ਹੈ ਜਿਸ ਦੀ ਤੁਲਣਾ ਉਹਨਾਂ ਸ੍ਰੀ ਗੁਰੂ ਗ੍ਰੰਥ ਨਾਲ ਕਰਦਿਆਂ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਸੀ। ਉਹਨਾਂ ਕਿਹਾ ਕਿ ਐੱਸ ਵਾਈ ਐੱਲ ਮੁੱਦੇ ਤੇ ਪੰਜਾਬ ਨੂੰ ਧੋਖਾ ਦੇਣ ਵਾਲੇ ਤੋਂ ਪੰਜਾਬ ਦੇ ਲੋਕਾਂ ਨੇ ਫਾਸਲਾ ਬਣਾ ਲਿਆ ਹੋਇਆ ਹੈ ਤੇ ਹੁਣ ਤੁਹਾਡੀ ਵਾਰੀ ਹੈ। ਇਸ ਮੌਕੇ ਰਾਜ ਮਹਿੰਦਰ ਸਿੰਘ ਮਜੀਠਾ, ਸਰਬਜੀਤ ਸਿੰਘ ਸਪਾਰੀਵਿੰਡ, ਅਮਨਦੀਪ ਗਿੱਲ ਸਪਾਰੀਵਿੰਡ ਚੇਅਰਮੈਨ,ਹਰਮੀਤ ਕੌਰ ਸਰਪੰਚ, ਸੈਮੂਲ ਮਸੀਹ ਮੈਂਬਰ, ਮਨਦੀਪ ਸਿੰਘ ਮੈਂਬਰ, ਜਸਵਿੰਦਰ ਸਿੰਘ, ਮਲਕੀਤ ਸਿੰਘ ਸਰਪੰਚ, ਕਰਨਦੀਪ ਸਿੰਘ, ਜਗੀਰ ਮਸੀਹ ਮੈਂਬਰ, ਪ੍ਰਕਾਸ਼ ਸਿੰਘ ਮੈਂਬਰ ਬੁਲਾਕ ਸੰਮਤੀ, ਸਾਬਕਾ ਸਰਪੰਚ ਚਰਨ ਸਿੰਘ, ਰਸ਼ਪਾਲ ਸਿੰਘ, ਜੈਈ ਪਲਵਿੰਦਰ ਸਿੰਘ, ਨਰਿੰਦਰ ਸਿੰਘ, ਮਿਲਾਪ ਸਿੰਘ, ਕੇਵਲਜੀਤ ਸਿੰਘ ਟੋਨੀ, ਪੀਟਰ ਗਿੱਲ, ਪ੍ਰਮਜੀਤ ਸਿੰਘ ਵਕੀਲ, ਅਮਰੀਕ ਸਿੰਘ, ਜਸਪਾਲ ਨੰਬਰਦਾਰ, ਰਤਨ ਮਸੀਹ ਮੈਂਬਰ, ਮੈਂਬਰ ਰੋਜ਼ੀ ਗਿੱਲ, ਜਗਰੂਪ ਕੌਰ ਸਰਪੰਚ ਆਦਿ ਮੌਜੂਦ ਸਨ।