ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਪ੍ਰੀਵਾਰਾਂ ਨਾਮ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ, ਪ੍ਰਗਟ ਸਿੰਘ ਚੋਗਾਂਵਾਂ ਅਤੇ ਆਪ ਵਲੰਟੀਅਰ (ਤਸਵੀਰਾਂ ਗੁਰਪ੍ਰੀਤ ਸਿੰਘ ਮੱਤੇਵਾਲ)
ਟਾਹਲੀ ਸਾਹਿਬ/ਚਵਿੰਡਾ ਦੇਵੀ/ਮੱਤੇਵਾਲ, 27 ਜਨਵਰੀ, 2017 (ਸਰਹਾਲਾ/ ਢੱਡੇ/ਮੱਤੇਵਾਲ) : ਮਜੀਠਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੂੰ ਮਿਲ ਰਹੇ ਆਮ ਲੋਕਾਂ ਦੇ ਭਰਵੇਂ ਸਮਰਥਨ ਵਿਚ ਉਸ ਸਮੇਂ ਲੋਕ ਲਹਿਰ ਬਣ ਗਿਆ ਜਦੋਂ ਪ੍ਰਗਟ ਸਿੰਘ ਚੋਗਾਂਵਾਂ, ਸੁਖਦੀਪ ਸਿੱਧੂ, ਬੁੱਧ ਸਿੰਘ ਝਾਮਕਾ, ਸੁਰਜੀਤ ਸਿੰਘ ਭੋਏਵਾਲ ਦੇ ਯਤਨਾਂ ਸਦਕਾ ਪਿੰਡ ਭੁੱਲਰ, ਹਾਂਸ, ਮਾਂਗਾ ਸਰਾਏ, ਸਰਹਾਲਾ, ਡਾਹਰੀਕੇ, ਝਾਮਕਾ, ਮਹਿਮੂਦਪੁਰ ਅਤੇ ਉਦੋਕੇ ਤੋਂ ਦਰਜਨਾਂ ਪ੍ਰੀਵਾਰਾਂ ਨੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਐਲਾਨ ਕਰ ਦਿੱਤਾ। 'ਆਪ' ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਪਿੰਡ-ਪਿੰਡ ਪਹੁੰਚ ਕੇ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਜੀ ਆਇਆ ਕਹਿੰਦਿਆਂ ਪਾਰਟੀ ਵਿਚ ਸ਼ਾਮਲ ਕੀਤਾ।ਅੱਜ ਪਿੰਡ ਸਰਹਾਲਾ ਤੋੰ ਸਾਬਕਾ ਸਰਪੰਚ ਅਜੀਤ ਸਿੰਘ, ਨਰਭਿੰਦਰ ਸਿੰਘ ਮੈਬਰ, ਜੁਗਿੰਦਰ ਸਿੰਘ ਮੈਬਰ, ਹਿੰਮਤ ਸਿੰਘ ਢੇਸੀ, ਜਥੇ. ਰਣਜੀਤ ਸਿੰਘ ਅਤੇ ਪਲਵਿੰਦਰ ਸਿੰਘ ਪਰਜਾਪਤ ਸਮੇਤ 13 ਪ੍ਰੀਵਾਰ, ਗੁਰਦੀਪ ਸਿੰਘ ਸਾਬਕਾ ਸਰਪੰਚ ਸਿੱਧਵਾਂ, ਕਸ਼ਮੀਰ ਸਿੰਘ ਟਾਹਲੀ ਸਾਹਿਬ, ਪਿੰਡ ਭੁੱਲਰ ਤੋਂ ਜਤਿੰਦਰ ਸਿੰਘ, ਸ਼ਮਸ਼ੇਰ ਸਿੰਘ, ਸਾਬਕਾ ਸਰਪੰਚ ਕਰਨੈਲ ਸਿੰਘ, ਬਲਦੇਵ ਸਿੰਘ ਮੈਬਰ ਸਮੇਤ 20 ਪ੍ਰੀਵਾਰ, ਪਿੰਡ ਹਾਂਸ ਤੋਂ ਸਰਬਜੀਤ ਸਿੰਘ, ਹਰਜਿੰਦਰ ਸਿੰਘ, ਪਰਮਜੀਤ ਸਿੰਘ ਸਮੇਤ 16 ਪ੍ਰੀਵਾਰ, ਪਿੰਡ ਮਾਂਗਾ ਸਰਾਂ ਤੋਂ ਬਲਵਿੰਦਰ ਸਿੰਘ, ਮਨਜੀਤ ਸਿੰਘ, ਜਗੀਰ ਸਿੰਘ ਸਮੇਤ 14 ਪ੍ਰੀਵਾਰ, ਪਿੰਡ ਡਾਹਰੀਕੇ ਤੋਂ ਬਲਦੇਵ ਸਿੰਘ, ਹਰਦੀਪ ਸਿੰਘ, ਜਗਦੀਸ਼ ਕੁਮਾਰ, ਗਗਨਦੀਪ ਸਿੰਘ ਸਮੇਤ 12 ਪ੍ਰੀਵਾਰ, ਪਿੰਡ ਝਾਮਕਾ ਤੋਂ ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਮੁਖਤਾਰ ਸਿੰਘ ਸਮੇਤ 10 ਪ੍ਰੀਵਾਰ, ਪਿੰਡ ਉਦੋਕੇ ਤੋੰ ਰਾਜਵਿੰਦਰ ਸਿੰਘ, ਸਿਮਰਜੀਤ ਸਿੰਘ, ਵਿਕਰਮਜੀਤ ਸਿੰਘ, ਹੈਪੀ ਆਦਿ ਪਿੰਡ ਮਹਿਮੂਦਪੁਰ ਤੋਂ ਬਲਬੀਰ ਸਿੰਘ, ਸਰਬਜੀਤ ਸਿੰਘ ਆਦਿ ਸਮੇਤ ਕੁੱਲ 8 ਦਰਜਨ ਪ੍ਰੀਵਾਂਰਾਂ ਨੇ ਅਕਾਲੀ- ਕਾਂਗਰਸ ਦੇ ਉਤਰ ਕਾਂਟੋ ਮੈ ਚੜਾਂ ਦੇ ਰਾਜ ਕਰਨ ਦੇ ਦੋ ਪਾਰਟੀ ਸਿਸਟਮ ਤੋਂ ਤੰਗ ਆ ਕੇ ਪਾਰਟੀ ਆਮ ਆਦਮੀ ਪਾਰਟੀ ਦਾ ਝਾੜੂ ਫੜਨ ਦਾ ਫੈਸਲਾ ਕੀਤਾ।ਇਸ ਸਮੇ ਪੱਤਰਕਾਂਰਾ ਨਾਲ ਗੱਲਬਾਰ ਕਰਦਿਆਂ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਨੇ ਆਪਣੇ ਸਿਆਸੀ ਮੁਫਾਦ ਖਾਤਰ ਨੀਚਤਾ ਦੀਆ ਹੱਦਾ ਪਾਰ ਕਰਦਿਆ ਜਿਥੇ ਨੌਜਵਾਂਨਾਂ ਨੂੰ ਬੇਰੋਜਗਾਰੀ ਅਤੇ ਨਸ਼ਿਆਂ ਦੀ ਦਲ ਦਲ ਵਿਚ ਧੱਕ ਕੇ ਪੰਜਾਬ ਦੀ ਜੁਝਾਰੂ ਪੰਜਾਬੀ ਕੌਮ ਦਾ ਘਾਂਣ ਕੀਤਾ ਹੈ ਉਥੇ ਪੂਰੇ ਪ੍ਰਬੰਧਕੀ ਢਾਚੇ ਤੇ ਰਾਜਸ਼ੀ ਕਬਜਾ ਕਰਕੇ ਝੂਠੇ ਪਰਚੇ, ਗੁੰਡਾਗਰਦੀ ਤੇ ਨਜਾਇਜ ਕਬਜੇ ਕਰਕੇ ਲੋਕਾਂ ਨੂੰ ਦਹਿਸ਼ਤ ਜਦਾ ਜਿੰਦਗੀ ਜਿਉਣ ਲਈ ਮਜਬੂਤ ਕੀਤਾ ਹੈ। ਹੁਣ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਉਨਾਂ ਦੀ ਦਹਿਸ਼ਤ ਵਿਚੋ ਨਿਕਲਣ ਦਾ ਫੈਸਲਾ ਕਰ ਲਿਆ ਹੈ। ਇਸ ਸਮੇ ਉਨਾਂ ਦੇ ਨਾਲ ਪ੍ਰਗਟ ਸਿੰਘ ਚੋਗਾਂਵਾ, ਸੁਖਦੀਪ ਸਿੱਧੂ, ਤੋਂ ਇਲਾਵਾ ਬੁੱਧ ਸਿੰਘ ਝਾਮਕਾ, ਸੁਰਜੀਤ ਸਿੰਘ ਡਰਾਇਵਰ, ਅੰਗਰੇਜ਼ ਸਿੰਘ, ਹਰਿੰਦਰ ਸਿੰਘ ਸੇਖੋ, ਹੀਰਾ ਸਿੰਘ ਹੁੰਦਲ, ਕੁਲਦੀਪ ਸਿਆਲਕਾ, ਰੰਗਾ ਸਿੰਘ, ਪਵਨਦੀਪ ਸਿੰਘ ਚਾਟੀਵਿੰਡ, ਬੀਬੀ ਅਮਰਜੀਤ ਕੌਰ, ਕੁਲਦੀਪ ਸਿੰਘ ਉਦੋਕੇ ਆਦਿ ਵੀ ਹਾਜ਼ਰ ਸਨ।