ਚੰਡੀਗੜ੍ਹ, 27 ਜਨਵਰੀ, 2017 : ਪੰਜਾਬ ਕਾਂਗਰਸ ਨੇ ਪਾਰਟੀ ਦੇ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਵਿਧਾਨ ਸਭਾ ਚੋਣਾਂ ਤੋਂ ਹੱਟਣ 'ਚ ਨਾਕਾਮ ਰਹੇ 9 ਹੋਰ ਬਾਗੀਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਹਮੇਸ਼ਾ ਲਈ ਕੱਢ ਦਿੱਤਾ ਹੈ। ਪਾਰਟੀ 'ਚੋਂ ਕੱਢੇ ਗਏ 9 ਬਾਗੀਆਂ 'ਚ ਨਰੇਸ਼ ਪੁਰੀ, ਤਰਲੋਚਨ ਸਿੰਘ ਸੂੰਦ, ਜਸਬੀਰ ਸਿੰਘ ਪਾਲ, ਮਨਿੰਦਰਪਾਲ ਸਿੰਘ ਪਲਾਸੋਰ, ਅਵਤਾਰ ਸਿੰਘ ਬਿੱਲਾ, ਸੁਖਰਾਜ ਸਿੰਘ ਨੱਤ, ਦਰਸ਼ਨ ਸਿੰਘ ਸਿੱਧੂ, ਰਜਿੰਦਰ ਕੌਰ ਮੀਮਸਾ ਤੇ ਜਤਿੰਦਰ ਕੌਰ ਮੋਂਗਾ ਸ਼ਾਮਿਲ ਹਨ।
ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਸਤਖਤ ਪ੍ਰਾਪਤ ਇਕ ਦਫਤਰੀ ਆਦੇਸ਼ ਮੁਤਾਬਿਕ ਇਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਤੁਰੰਤ ਪ੍ਰਭਾਵ ਤੋਂ ਹਮੇਸ਼ਾ ਲਈ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਗਿਆ ਹੈ।
ਇਸ ਲੜੀ ਹੇਠ, ਤਾਜ਼ਾ ਕੱਢੇ ਜਾਣ ਦਾ ਆਦੇਸ਼ 7 ਬਾਗੀ ਉਮੀਦਵਾਰਾਂ ਨੂੰ ਜੀਵਨ ਭਰ ਲਈ ਕਾਂਗਰਸ ਤੋਂ ਕੱਢੇ ਜਾਣ ਸਬੰਧੀ ਅਜਿਹੇ ਹੀ ਆਦੇਸ਼ ਦੇ 48 ਘੰਟੇ ਬਾਅਦ ਆਇਆ ਹੈ, ਜਿਹੜੇ ਕੈਪਟਨ ਅਮਰਿੰਦਰ ਵੱਲੋਂ ਦਿੱਤੀ ਗਈ ਅੰਤਿਮ ਸੀਮਾ ਪਾਰ ਹੋ ਜਾਣ ਦੇ ਬਾਵਜੂਦ ਕਾਂਗਰਸ ਦੇ ਅਧਿਕਾਰਿਕ ਉਮੀਦਵਾਰਾਂ ਦੀ ਹਿਮਾਇਤ 'ਚ ਰਿਟਾਇਰ ਹੋਣ 'ਚ ਨਾਕਾਮ ਰਹੇ ਸਨ।
ਕੈਪਟਨ ਅਮਰਿੰਦਰ ਨੇ ਬਾਗੀ ਉਮੀਦਵਾਰਾਂ ਨੂੰ ਐਤਵਾਰ ਨੂੰ ਅੰਤਿਮ ਅਲਟੀਮੇਟਮ ਦਿੱਤਾ ਸੀ, ਪਰ ਇਹ ਚੋਣਾਂ ਦੀ ਦੌੜ ਤੋਂ ਹੱਟਣ ਜਾਂ ਰਿਟਾਇਰ ਹੋਣ ਸਬੰਧੀ ਪਾਰਟੀ ਦੇ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰਦੇ ਰਹੇ। ਇਨ੍ਹਾਂ ਬਾਗੀਆਂ ਨੂੰ ਸਬੰਧਤ ਵਿਧਾਨ ਸਭਾ ਹਲਕਿਆਂ 'ਚ ਕਾਂਗਰਸ ਉਮੀਦਵਾਰਾਂ ਦੇ ਪੱਖ 'ਚ ਮੁਕਾਬਲੇ ਤੋਂ ਹੱਟਣ ਲਈ ਮੰਗਲਵਾਰ ਸ਼ਾਮ 5 ਵਜੇ ਤੱਕ ਦਾ ਵਕਤ ਦਿੱਤਾ ਗਿਆ ਸੀ।
ਹਾਲਾਂਕਿ, ਪਾਰਟੀ ਅਗਵਾਈ ਵੱਲੋਂ ਕਈ ਬਾਗੀ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਆਖਿਰੀ ਤਰੀਖ ਤੋਂ ਪਹਿਲਾਂ ਆਪਣੀਆਂ ਨਾਮਜ਼ਦਗੀਆਂ ਵਾਪਿਸ ਲੈਣ ਲਈ ਰਾਜ਼ੀ ਕਰ ਲਿਆ ਗਿਆ ਸੀ, ਲੇਕਿਨ ਉਨ੍ਹਾਂ 'ਚੋ ਕੁਝ ਨੇ ਨਿਰਦੇਸ਼ਾਂ ਨੂੰ ਨਹੀਂ ਮੰਨਿਆ ਤੇ ਆਪਣੇ ਕਾਗਜਾਤ ਵਾਪਿਸ ਨਹੀਂ ਲਏ। ਉਨ੍ਹਾਂ ਨੂੰ ਐਤਵਾਰ ਨੂੰ ਕਾਂਗਰਸ ਦੇ ਅਧਿਕਾਰਿਕ ਉਮੀਦਵਾਰਾਂ ਦੀ ਹਿਮਾਇਤ 'ਚ ਮੁਕਾਬਲੇ ਤੋਂ ਹੱਟਣ ਜਾਣ ਲਈ 48 ਘੰਟੇ ਦਾ ਹੋਰ ਵਕਤ ਦਿੱਤਾ ਗਿਆ ਸੀ। ਲੇਕਿਨ, ਪਾਰਟੀ ਦੇ ਇਹ ਸੱਤੋਂ ਮੈਂਬਰ ਤੈਅ ਸੀਮਾ ਦਾ ਪਾਲਣ ਕਰਨ 'ਚ ਨਾਕਾਮ ਰਹੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਸਖ਼ਤ ਸੰਦੇਸ਼ ਦੇਣਾ ਜ਼ਰੂਰੀ ਸੀ ਕਿ ਪਾਰਟੀ ਅਜਿਹਾ ਵਿਦ੍ਰੋਹ ਸਹਿਣ ਨਹੀਂ ਕਰੇਗੀ ਅਤੇ ਹਾਈ ਕਮਾਂਡ ਦੇ ਫੈਸਲੇ ਖਿਲਾਫ ਜਾਣ ਵਾਲਿਆਂ ਨੂੰ ਇਸਦਾ ਮੁੱਲ ਚੁਕਾਉਣਾ ਪਵੇਗਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਸੱਤਾਂ ਮੈਂਬਰਾਂ ਨੂੰ ਹਮੇਸ਼ਾ ਲਹੀ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ ਤੇ ਕਿਸੇ ਵੀ ਹਾਲਤ 'ਚ ਕਾਂਗਰਸ ਇਨ੍ਹਾਂ ਨੂੰ ਵਾਪਿਸ ਨਹੀਂ ਲਵੇਗੀ।
ਉਨ੍ਹਾਂ ਨੇ ਦੁਹਰਾਇਆ ਕਿ ਪਾਰਟੀ ਅਗਵਾਈ ਵੱਲੋਂ ਉਮੀਦਵਾਰਾਂ ਦੀ ਚੋਣ ਉਨ੍ਹਾਂ ਦੀ ਜਿੱਤਣ ਦੀ ਕਾਬਲਿਅਤ ਦੇ ਅਧਾਰ 'ਤੇ ਕੀਤੀ ਗਈ ਹੈ ਤੇ ਅਧਿਕਾਰਿਕ ਤੌਰ 'ਤੇ ਨਾਮਜ਼ਦ ਉਮੀਦਵਾਰਾਂ ਦੀ ਹਿਮਾਇਤ 'ਚ ਪਿੱਛੇ ਹੱਟਣ ਵਾਲਿਆਂ ਨੂੰ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਅਹੁਦਿਆਂ ਲਈ ਨਾਮਜ਼ਦ ਕੀਤਾ ਜਾਵੇਗਾ।