ਲੁਧਿਆਣਾ, 27 ਜਨਵਰੀ, 2017 : ਬਹੁਜਨ ਸਮਾਜ ਪਾਰਟੀ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਬਸਪਾ ਦੇ ਚੋਣ ਨਿਸ਼ਾਨ ਹਾਥੀ ਦਾ ਬਟਨ ਦਬਾਉਣ ਦੀ ਅਪੀਲ ਕਰਨ ਲਈ ਰਾਹੋਂ ਰੋਡ ਤੇ ਪੈਂਦੇ ਬਲਦੇਵ ਨਗਰ, ਇੰਦਰਾ ਕਲੋਨੀ, ਸੁਭਾਸ਼ ਨਗਰ ਅਤੇ ਤਿਲਕ ਵਿਹਾਰ ਦਾ ਡੋਰ ਟੂ ਡੋਰ ਦੌਰਾ ਕੀਤਾ। ਅਪਣੇ ਘਰ ਘਰ ਪ੍ਰਚਾਰ ਦੌਰਾਨ ਉਨ੍ਹਾਂ ਜਿਥੇ ਲੋਕਾਂ ਨੂੰ ਬਸਪਾ ਦਾ ਰਾਜ ਲਿਆਉਣ ਦੀ ਅਪੀਲ ਕੀਤੀ ਉਥੇ ਹੀ 30 ਜਨਵਰੀ ਨੂੰ ਭੈਣ ਕੁਮਾਰੀ ਮਾਇਆਵਤੀ ਦੀ ਆਮਦ ਤੇ ਫਗਵਾੜਾ ਵਿਖੇ ਹੋਣ ਜਾ ਰਹੀ ਮਹਾਂਰੈਲੀ ਵਿੱਚ ਪਹੁੰਚਣ ਦਾ ਸੱਦਾ ਵੀ ਦਿੱਤਾ। ਘਰ ਘਰ ਪ੍ਰਚਾਰ ਦੌਰਾਨ ਲੋਕਾਂ ਨੇ ਸ: ਮਹਿਦੂਦਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਅਤੇ ਅਪਣੀਆਂ ਸਮੱਸਿਆਵਾਂ ਦੱਸਦੇ ਹੋਏ ਬਸਪਾ ਦੇ ਹੱਕ ਵਿੱਚ ਵੋਟ ਕਰਨ ਦਾ ਭਰੋਸਾ ਦਿੱਤਾ। ਲੋਕਾਂ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਦੇ ਪੜ੍ਹੇ ਲਿਖੇ ਬੱਚੇ ਜਿਥੇ ਬੇਰੁਜਗਾਰ ਹਨ ਉਥੇ ਹੀ ਅਕਾਲੀਆਂ ਦੇ ਫੈਲਾਏ ਨਸ਼ਾ ਤੰਤਰ ਦੀ ਲਪੇਟ ਵਿੱਚ ਆ ਕੇ ਨਸ਼ੇੜੀ ਬਣ ਚੁੱਕੇ ਹਨ। ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਇੱਕ ਪਾਸੇ ਤਾਂ ਉਹ ਅਕਾਲੀ ਭਾਜਪਾ ਸਰਕਾਰ ਦੇ ਆਗੂਆਂ ਦੇ ਵੱਖ ਵੱਖ ਪ੍ਰਕਾਰ ਦੇ ਮਾਫੀਆ ਤੰਤਰ ਦਾ ਸ਼ਿਕਾਰ ਹੋ ਕੇ ਪਹਿਲਾਂ ਹੀ ਵੇਹਲੇ ਬੈਠੇ ਸਨ ਉਥੋਂ ਮੋਦੀ ਸਰਕਾਰ ਦੀ ਨੋਟਬੰਦੀ ਦੀ ਮਾਰ ਨੇ ਉਨ੍ਹਾਂ ਨੂੰ ਤਬਾਅ ਕਰਕੇ ਰੱਖ ਦਿੱਤਾ ਹੈ। ਲੋਕਾਂ ਨੇ ਕਿਹਾ ਕਿ ਹਲਕੇ ਦਾ ਵਿਕਾਸ ਨਾ ਹੋਣ ਕਾਰਨ ਲੋਕ ਤਾਂ ਅਕਾਲੀ ਵਿਧਾਇਕ ਤੋਂ ਪਾਸਾ ਵੱਟੀ ਹੀ ਬੈਠੇ ਸਨ, ਝੂਠੇ ਮੁੱਕਦਮਿਆਂ ਕਾਰਨ ਅਕਾਲੀ ਦਲ ਦੇ ਕਈ ਦਹਾਕਿਆਂ ਤੋਂ ਜੁੜੇ ਟਕਸਾਲੀ ਆਗੂ ਵੀ ਉਸ ਤੋਂ ਕਿਨਾਰਾ ਕਰ ਗਏ ਹਨ। ਲੋਕਾਂ ਨੇ ਸ: ਮਹਿਦੂਦਾਂ ਨੂੰ ਭਰੋਸਾ ਦਿੱਤਾ ਕਿ ਏਸੇ ਦੇ ਚੱਲਦਿਆਂ ਉਨ੍ਹਾਂ ਇਸ ਵਾਰ ਬਸਪਾ ਦੇ ਹਾਥੀ ਦੀ ਸਵਾਰੀ ਕਰਨ ਦਾ ਮੰਨ ਬਣਾਇਆ ਹੈ। ਸ: ਮਹਿਦੂਦਾਂ ਨੇ ਲੋਕਾਂ ਦੇ ਦੁੱਖਾਂ ਦੀ ਕਹਾਣੀ ਸੁਣ ਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇੱਕ ਸਮੱਸਿਆ ਦਾ ਜਿਥੇ ਹੱਲ ਕਰਨਗੇ ਉਥੇ ਹੀ ਵਿਕਾਸ ਕਰਨ ਵਿੱਚ ਵੀ ਕੋਈ ਕਮੀਂ ਨਹੀ ਛੱਡਣਗੇ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਬੇਰੁਜਗਾਰੀ ਦੀ ਮਾਰਨ ਉਨ੍ਹਾਂ ਸਮੇਤ ਪਤਨੀ ਗੁਰਿੰਦਰ ਕੌਰ ਮਹਿਦੂਦਾਂ ਨੇ ਵੀ ਝੱਲੀ ਹੈ। ਇਸ ਲਈ ਉਹ ਬੇਰੁਜਗਾਰੀ ਦਾ ਹੱਲ ਪਹਿਲ ਦੇ ਅਧਾਰ ਤੇ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਹਿਦੂਦਾਂ ਨੇ ਕਿਹਾ ਕਿ ਇਸ ਵਾਰ ਲੋਕ ਜਾਤ ਅਤੇ ਧਰਮ ਤੋਂ ਉੱਪਰ ਉੱਠ ਕੇ ਬਸਪਾ ਦਾ ਹਾਥੀ ਵਾਲਾ ਬਟਨ ਦਬਾਉਣ ਦਾ ਪੱਕਾ ਮੰਨ ਬਣਾ ਚੁੱਕੇ ਹਨ ਇਸ ਲਈ ਵਿਰੋਧੀ ਪਾਰਟੀਆਂ ਹੁਣ ਸੱਤਾ ਪ੍ਰਾਪਤੀ ਦੇ ਸੁਪਨੇ ਵੇਖਣੇ ਬੰਦ ਕਰ ਦੇਣ। ਇਸ ਮੌਕੇ ਜਿਲ੍ਹਾ ਪ੍ਰਧਾਨ ਜੀਤਰਾਮ ਬਸਰਾ, ਪ੍ਰਗਣ ਬਿਲਗਾ, ਰਾਜਿੰਦਰ ਨਿੱਕਾ, ਦਿਆਲ ਚੰਦ ਬੰਗਾ, ਸਤਿੰਦਰ ਸਿੰਘ ਭੰਮ, ਪਰਮਜੀਤ ਸਿੰਘ ਕਲੇਰ, ਸੁਖਦੇਵ ਭਟੋਏ, ਸੁਰੇਸ਼ ਸੋਨੂੰ ਅੰਬੇਡਕਰ, ਡਾ: ਸੁਰਿੰਦਰਪਾਲ ਜੱਖੂ, ਨਰੇਸ਼ ਬਸਰਾ, ਤੀਰਥ ਸਮਰਾ, ਪਵਨ ਕੁਮਾਰ, ਵਰਿੰਦਰ ਕੁਮਾਰ, ਕੁਲਵਿੰਦਰ ਕੁਮਾਰ, ਇੰਦਰੇਸ਼ ਕੁਮਾਰ, ਕਪਿਲ ਕੁਮਾਰ, ਗੁਰਚਰਨ ਸਿੰਘ, ਰਾਮ ਤੀਰਥ, ਸੁਖਦੇਵ ਮਹੇ, ਅਮਰੀਕ ਚੰਦ, ਦਲੀਪ ਚੰਦ, ਬਿੱਕਰ ਸਿੰਘ, ਜਸਵਿੰਦਰ ਕੁਮਾਰ, ਸੁਖਵਿੰਦਰ ਸਿੰਘ, ਜਤਿੰਦਰ, ਕਿਸ਼ਨ ਘੇੜਾ, ਭਜਨ ਲਾਲ, ਰਾਮੇਸ਼ ਮੇਸੀ, ਜੀਤਾ, ਕ੍ਰਿਪਾਲ, ਸੋਨੂੰ, ਸੰਦੀਪ ਕੁਮਾਰ, ਗਿਆਨੀ, ਨਸੀਬ ਚੰਦ, ਰਾਣਾ ਪ੍ਰਤਾਪ, ਸਤਨਾਮ ਸਿੰਘ, ਛੱਜੂ ਰਾਮ ਅਤੇ ਹੋਰ ਹਾਜਰ ਸਨ।