← ਪਿਛੇ ਪਰਤੋ
ਬਰਨਾਲਾ, 28 ਜਨਵਰੀ, 2017 : ਜ਼ਿਲ੍ਹਾ ਮੈਜਿਸਟਰੇਟ-ਕਮ-ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਸ. ਅਮਰ ਪ੍ਰਤਾਪ ਸਿੰਘ ਵਿਰਕ ਵੱਲੋਂ ਜ਼ਿਲ੍ਹਾ ਬਰਨਾਲਾ ਵਿੱਚ ਪੈਂਦੀਆਂ ਸਮੂਹ ਵਿੱਦਿਅਕ ਸੰਸਥਾਵਾਂ 'ਚ 3 ਫਰਵਰੀ 2017 ਨੂੰ ਸਥਾਨਕ ਛੁੱਟੀ ਘੋਸ਼ਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 4 ਫਰਵਰੀ 2017 ਨੂੰ ਪੰਜਾਬ ਵਿਧਾਨ ਸਭਾ ਚੋਣਾਂ-2017 ਸਬੰਧੀ ਹੋਣ ਵਾਲੀ ਪੋਲਿੰਗ ਲਈ ਪੋਲਿੰਗ ਪਾਰਟੀਆਂ ਨੇ ਸਬੰਧਿਤ ਅਫ਼ਸਰਾਂ ਤੋਂ ਚੋਣ ਸਮੱਗਰੀ ਹਾਸਲ ਕਰਕੇ 3 ਫਰਵਰੀ 2017 ਨੂੰ ਆਪਣੇ ਆਪਣੇ ਪੋਲਿੰਗ ਬੂਥ ਸਥਾਪਿਤ ਕਰਨੇ ਹਨ ਅਤੇ ਲਗਭਗ ਹਰ ਇੱਕ ਵਿੱਦਿਅਕ ਸੰਸਥਾ ਵਿੱਚ ਪੋਲਿੰਗ ਬੂਥ ਨਿਰਧਾਰਿਤ ਕੀਤਾ ਗਿਆ ਹੈ। ਇਸ ਲਈ ਜ਼ਿਲ੍ਹੇ 'ਚ ਵਿੱਦਿਅਕ ਸੰਸਥਾਵਾਂ ਵਿੱਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
Total Responses : 265