ਰਾਮਪੁਰਾ ਫੁਲ, 28 ਜਨਵਰੀ, 2017 : ਆਮ ਆਦਮੀ ਪਾਰਟੀ ਦੇ ਹਲਕਾ ਰਾਮਪੁਰਾ ਫੂਲ ਦੇ ਉਮੀਦਵਾਰ ਮਨਜੀਤ ਸਿੰਘ ਬਿੱਟੀ ਦੀ ਚੋਣ ਮੁਹਿੰਮ ਨੂੰ ਪੂਰੇ ਹਲਕੇ ਚ ਭਰਭੂਰ ਸਮੱਰਥਨ ਮਿਲ ਰਿਹਾ ਹੈ।ਅਕਾਲੀ ਦਲ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਨਿੰਨੀ ਬਾਂਸਲ ਦੇ ਮਨਜੀਤ ਸਿੰਘ ਬਿੱਟੀ ਦੇ ਸਮਰਥਨ ਚ ਆਪ ਚ ਸ਼ਾਮਲ ਹੋਣ ਤੋਂ ਬਾਦ ਅੱਜ ਪਾਰਟੀ ਨੂੰ ਇਕ ਹੋਰ ਵੱਡੀ ਕਾਮਯਾਬੀ ਮਿਲੀ। ਐਫ. ਸੀ.ਆਈ ਵਰਕਰ ਯੁਨੀਅਨ ਦੇ ਪ੍ਰਧਾਨ ਮੋਹਨ ਲਾਲ ਪਵਾਰ ਆਪਣੇ 100 ਸਾਥੀਆਂ ਦੇ ਪਰਿਵਾਰਾਂ ਸਮੇਤ ਅੱਜ ਆਪ ਪਾਰਟੀ ਦੇ ਉਮੀਦਵਾਰ ਮਨਜੀਤ ਬਿੱਟੀ ਦੀ ਯੋਗ ਰਹਿਨੁਮਾਈ ਚ ਆਪ ਪਾਰਟੀ ਚ ਆ ਸ਼ਾਮਲ ਹੋਏ।ਇਸ ਮੌਕੇ ਪ੍ਰਧਾਨ ਮੋਹਨ ਲਾਲ ਪਵਾਰ ਨੇ ਕਿਹਾ ਕਿ ਉਹਨਾਂ ਨਾਲ ਕਮਾਂਡਰ ਕੌਰਾ ਸਿੰਘ ਮਹਿਰਾਜ, ਗੋਰੀ ਸਿੰਘ ਸੇਲਬਰਾਹ, ਬਿੱਲੂ ਸਿੰਘ ਰਾਮਪੁਰਾ, ਬਿੰਦਰ ਸਿੰਘ ਮਹਿਰਾਜ, ਮੇਜਰ ਸਿੰਘ, ਭਗਵਾਨ ਸਿੰਘ, ਜਸਵੰਤ ਸਿੰਘ ਗਾਂਧੀ ਨਗਰ, ਮੇਜਰ ਸਿੰਘ ਗਾਂਧੀ ਨਗਰ, ਨਛੱਤਰ ਸਿੰਘ, ਰਾਜ ਸਿੰਘ, ਕੁਕੂ ਸਿੰਘ, ਸੁਖਵੰਤ ਸਿੰਘ ਗਾਂਧੀ ਨਗਰ, ਲਾਭ ਸਿੰਘ ਗਾਂਧੀ ਨਗਰ, ਬਲਬੀਰ ਸਿੰਘ ਗਾਂਧੀ ਨਗਰ ਸਮੇਤ ਸਾਰੇ ਵਰਕਰ ਪਰਿਵਾਰ ਸਮੇਤ ਆਪ ਚ ਸ਼ਾਮਲ ਹੋਏ।ਇਸ ਮੌਕੇ ਆਪ ਉਮੀਦਵਾਰ ਮਨਜੀਤ ਸਿੰਘ ਬਿੱਟੀ ਨੇ ਮੋਹਨ ਲਾਲ ਦਾ ਸਵਾਗਤ ਕਰਦਿਆਂ ਕਿਹਾ ਕਿ ਆਪ ਪਾਰਟੀ ਗਰੀਬਾਂ, ਮਜਦੂਰਾਂ, ਕਿਸਾਨਾਂ, ਵਪਾਰੀਆਂ ਦੀ ਸਾਂਝੀ ਪਾਰਟੀ ਹੈ ਜਿਸ ਤੇ ਹਰ ਵਰਗ ਨੂੰ ਮਾਣ ਹੈ।ਉਨਾਂ ਕਿਹਾ ਕਿ ਪੰਜਾਬ ਦੇ ਮਿਹਨਤਕਸ਼ ਲੋਕਾਂ ਲਈ ਅਕਾਲੀ ਭਾਜਪਾ ਨੇ ਹਮੇਸ਼ਾ ਵਿਤਕਰਾ ਕੀਤਾ ਹੈ ਇਹੀ ਵਜਾ ਹੈ ਕਿ ਗਰੀਬ ਤੇ ਮਿਹਨਤ ਕਸ਼ ਲੋਕ ਅਜ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਨੇ ।ਉਨਾਂ ਇਸ ਮੌਕੇ ਪੱਲੇਦਾਰ ਵੀਰਾਂ ਨੂੰ ਵਿਸਵਾਸ ਦਿਵਾਇਆ ਕਿ ਆਪ ਪਾਰਟੀ ਉਹਨਾਂ ਦੀਆਂ ਸਮਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹਲ ਕੀਤਾ ਜਾਵੇਗਾ।