← ਪਿਛੇ ਪਰਤੋ
ਨਵੀਂ ਦਿੱਲੀ, 29 ਜਨਵਰੀ, 2017 : ਚੋਣ ਕਮਿਸ਼ਨ ਨੇ ਗੋਆ 'ਚ ਰਿਸ਼ਵਤ ਸੰਬੰਧੀ ਟਿੱਪਣੀ ਨੂੰ ਲੈ ਕੇ ਦਿੱਲੀ ਦੇ ਸੀ.ਐੱਮ ਅਰਵਿੰਦ ਕੇਜਰੀਵਾਲ ਵਿਰੁੱਧ ਐੱਫ.ਆਈ.ਆਰ. ਦਰਜ ਕਰਨ ਦਾ ਹੁਕਮ ਦਿੱਤਾ ਹੈ। ਦੱਸਣਯੋਗ ਹੈ ਕਿ 22 ਜਨਵਰੀ ਨੂੰ ਚੋਣ ਕਮਿਸ਼ਨ ਨੇ ਗੋਆ 'ਚ ਪ੍ਰਚਾਰ ਦੌਰਾਨ ਕੇਜਰੀਵਾਲ ਨੂੰ ਪੈਸੇ ਲੈਣ ਵਾਲੇ ਬਿਆਨ 'ਤੇ ਫਟਕਾਰ ਲਗਾਈ ਸੀ। ਕਮਿਸ਼ਨ ਨੇ ਕੇਜਰੀਵਾਰ ਨੂੰ ਚੇਤਾਵਨੀ ਦਿੱਤੀ ਸੀ ਜੇਕਰ ਉਹ ਚੋਣ ਜ਼ਾਬਤਾ ਦਾ ਉਲੰਘਣ ਕਰਨਾ ਜਾਰੀ ਰੱਖਦੇ ਹਨ ਤਾਂ ਉਨ੍ਹਾਂ ਦੇ ਅਤੇ ਆਮ ਆਦਮੀ ਪਾਰਟੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨ ਨੇ ਆਪ ਦੀ ਮਾਨਤਾ ਵਾਪਸ ਲੈਣ ਤੱਕ ਦੀ ਗੱਲ ਕਹੀ ਸੀ। ਚੋਣ ਕਮਿਸ਼ਨ ਦੇ ਸਖਤ ਰੁਖ ਨਾਲ ਵੀ ਕੇਜਰੀਵਾਲ ਆਪਣੀ ਗੱਲ 'ਤੇ ਅੜੇ ਹੋਏ ਹਨ।
Total Responses : 265