ਲੰਬੀ, 29 ਜਨਵਰੀ, 2017 : ਲੰਬੀ ਦੇ ਲੋਕਾਂ ਨੇ ਐਤਵਾਰ ਨੂੰ ਆਪਣੇ ਕਾਂਗਰਸ ਉਮੀਦਵਾਰ ਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦਾ ਖੁੱਲ੍ਹੀਆਂ ਬਾਹਾਂ ਨਾਲ ਸਵਾਗਤ ਕੀਤਾ, ਜਿਨ੍ਹਾਂ ਨੇ ਅਕਾਲੀ ਮੁੱਖ ਮੰਤਰੀ ਪ੍ਰਕਸ਼ ਸਿੰਘ ਬਾਦਲ ਦੇ ਗੜ੍ਹ 'ਚ ਧਾਵਾ ਬੋਲਦਿਆਂ ਬਾਦਲਾਂ ਸਮੇਤ ਉਨ੍ਹਾਂ ਦੇ ਮੰਤਰੀਆਂ ਅਤੇ ਓ.ਐਸ.ਡੀਜ਼ ਉਪਰ ਜ਼ੋਰਦਾਰ ਵਾਰ ਕੀਤੇ ਤੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਜੇਲ੍ਹ ਭੇਜਣ ਦਾ ਵਾਅਦਾ ਕੀਤਾ।
ਕੈਪਟਨ ਅਮਰਿੰਦਰ ਸੂਬੇ 'ਚ ਵੱਧ ਰਹੀਆਂ ਧਾਰਮਿਕ ਬੇਅਦਬੀਆਂ ਦੀਆਂ ਘਟਨਾਵਾਂ ਵਾਸਤੇ ਬਾਦਲ ਉਪਰ ਵਰ੍ਹੇ ਤੇ ਇਸਨੂੰ ਸਾਫ ਤੌਰ 'ਤੇ ਅਕਾਲੀਆਂ ਦੀ ਸੰਪ੍ਰਦਾਇਕ ਅਧਾਰ 'ਤੇ ਪੰਜਾਬ ਦੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸੀਨੀਅਰ ਅਕਾਲੀ ਆਗੂ ਨੂੰ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਭੁਗਤਣੀ ਪਵੇਗੀ।
ਉਹ ਬਾਦਲ ਦੇ ਮੰਤਰੀਆਂ ਦੇ ਗੁਨਾਹਾਂ ਨੂੰ ਲੈ ਕੇ ਉਨ੍ਹਾਂ ਉਪਰ ਵਰ੍ਹੇ ਤੇ ਖੁਲਾਸਾ ਕੀਤਾ ਕਿ ਜਿਥੇ ਮਾਲੀਆ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਸਰ੍ਹੇਆਮ ਨਸ਼ਿਆਂ ਦਾ ਵਪਾਰ ਕਰ ਰਹੇ ਹਨ, ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਜਾਅਲੀ ਬੀਜਾਂ ਤੇ ਕੀਟਨਾਸ਼ਕਾਂ ਦੀ ਸਪਲਾਈ ਕਰਕੇ ਸੂਬੇ ਦੀ ਕਿਸਾਨੀ ਨੂੰ ਤਬਾਹ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਨੇ ਭਾਰੀ ਉਤਸਾਹ ਦੌਰਾਨ ਸਵਾਲ ਕੀਤਾ ਕਿ ਕਿਵੇਂ ਬਾਦਲ ਦਾਅਵਾ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਆਪਣੇ ਘਰ ਦੇ ਹਾਲਾਤਾਂ ਬਾਰੇ ਕੁਝ ਵੀ ਨਹੀਂ ਪਤਾ ਹੈ?
ਉਨ੍ਹਾਂ ਨੇ ਪੰਜਵਾਂ ਤੇ ਸਰਵਨ ਬੋਦਲਾ 'ਚ ਰੈਲੀਆਂ ਨੂੰ ਸੰਬੋਧਨ ਕਰਦਿਆਂ, ਸੁਖਬੀਰ ਦੇ ਓ.ਐਸ.ਡੀਜ਼ ਦਿਆਲ ਸਿੰਘ ਕੋਲੀਆਂਵਾਲੀ (ਐਸ.ਜੀ.ਪੀ.ਸੀ ਮੈਂਬਰ), ਸਤਿੰਦਰਜੀਤ ਸਿੰਘ ਮੰਟਾ ਦੇ ਨਾਲ ਨਾਲ ਉਨ੍ਹਾਂ ਦੇ ਸਾਥੀ ਤੇਜਿੰਦਰ ਸਿੰਘ ਮਿੱਡੂਖੇੜਾ ਸਮੇਤ ਇਨ੍ਹਾਂ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਵਿਰੁੱਧ ਕੀਤੇ ਅੱਤਿਆਚਾਰਾਂ ਲਈ ਜੇਲ੍ਹ ਭੇਜਣ ਦਾ ਵਾਅਦਾ ਕੀਤਾ।
ਪ੍ਰਦੇਸ ਕਾਂਗਰਸ ਪ੍ਰਧਾਨ ਆਪ ਆਗੂ ਅਰਵਿੰਦ ਕੇਜਰੀਵਾਲ ਉਪਰ ਵੀ ਉਨ੍ਹਾਂ ਨੂੰ ਬਾਹਰੀ ਤੇ ਪਹਿਲੇ ਦਰਜ਼ੇ ਦਾ ਝੂਠਾ ਵਿਅਕਤੀ ਦੱਸਦਿਆਂ ਵਰ੍ਹੇ, ਜਿਸਦਾ ਪੰਜਾਬ ਤੇ ਇਸਦੇ ਲੋਕਾਂ ਦੀ ਭਲਾਈ 'ਚ ਕੋਈ ਧਿਆਨ ਨਹੀਂ ਹੈ। ਕੈਪਟਨ ਅਮਰਿੰਰਦ ਨੇ ਕਿਹਾ ਕਿ ਕੇਜਰੀਵਾਲ ਕਦੇ ਵੀ ਸੂਬੇ ਦੇ ਹਿੱਤਾਂ ਦੀ ਰਾਖੀ ਨਹੀਂ ਕਰਨਗੇ ਅਤੇ ਆਪ ਆਗੂ ਉਪਰ ਉਨ੍ਹਾਂ ਦੇ ਆਪਣੀ ਪਾਰਟੀ ਦੇ ਆਗੂਆਂ ਦੇ ਭਾਰੀ ਭ੍ਰਿਸ਼ਟਾਚਾਰ ਤੇ ਬਲਾਤਕਾਰ ਅਤੇ ਸੈਕਸ ਸਕੈਂਡਲਾਂ ਸਮੇਤ ਹੋਰ ਅਪਰਾਧਾਂ 'ਚ ਸ਼ਾਮਿਲ ਹੋਣ ਨੂੰ ਲੈ ਕੇ ਵੀ ਵਰ੍ਹੇ।
ਉਨ੍ਹਾਂ ਨੇ ਕਿਹਾ ਕਿ ਜਿਥੇ ਦਿੱਲੀ 'ਚ ਕੇਜਰੀਵਾਲ ਦੇ ਆਪਣੇ ਵਿਧਾਇਕ ਵੱਖ ਵੱਖ ਅਪਰਾਧਾਂ ਕਾਰਨ ਜੇਲ੍ਹਾਂ ਅੰਦਰ ਬੰਦ ਹਨ, ਉਥੇ ਹੀ ਉਹ ਖੁਦ ਆਪਦੇ ਸਾਲੇ ਨਾਲ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਜਾਂਚ ਦਾ ਸਾਹਮਣਾ ਕਰ ਰਹੇ ਹਨ। ਅਜਿਹੇ 'ਚ ਦਿੱਲੀ ਅੰਦਰ ਬੇਹਤਰ ਪ੍ਰਸ਼ਾਸਨ ਦੇਣ ਨੂੰ ਲੈ ਕੇ ਇਨ੍ਹਾਂ ਦੇ ਵੱਡੇ ਵੱਡੇ ਦਾਅਵਿਆਂ ਦਾ ਪੂਰੀ ਤਰ੍ਹਾਂ ਭਾਂਡਾਫੋੜ ਹੋ ਚੁੱਕਾ ਹੈ ਤੇ ਇਨ੍ਹਾਂ ਦੀ ਭਰੋਸੇਮੰਦੀ ਟੁੱਟ ਕੇ ਟੁਕੜੇ ਟੁਕੜੇ ਹੋ ਚੁੱਕੀ ਹੈ। ਇਸ ਦੌਰਾਨ, ਉਨ੍ਹਾਂ ਨੇ ਲੋਕਾਂ ਨੂੰ ਇਕ ਭ੍ਰਿਸ਼ਟ ਤੇ ਝੂਠੇ ਵਿਅਕਤੀ ਕੇਜਰੀਵਾਲ ਨੂੰ ਆਪਣੇ ਹਿੱਤ ਸੌਂਪਣ ਖਿਲਾਫ ਚੇਤਾਵਨੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਉਹ ਅਕਾਲੀਆਂ ਨੂੰ ਪੂਰੇ ਪੰਜਾਬ ਅੰਦਰ ਇਕ ਵੱਡੀ ਹਾਰ ਦੇਣਗੇ। ਇਸ ਲੜੀ ਹੇਠ ਕਾਂਗਰਸ ਪਾਰਟੀ ਦਾ ਅੰਦਰੂਨੀ ਵਿਸ਼ਲੇਸ਼ਣ ਸ੍ਰੋਅਦ ਨੂੰ 14 ਤੋਂ ਵੱਧ ਸੀਟਾਂ ਨਹੀਂ ਦੇ ਰਿਹਾ ਹੈ। ਜਦਕਿ ਨਾਮਜਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਲੰਬੀ ਆਉਣ 'ਚ ਅਸਫਲ ਰਹਿਣ ਨੂੰ ਲੈ ਕੇ ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਉਹ ਪੰਜਾਬ ਦੀ ਭਲਾਈ ਖਾਤਿਰ ਇਨ੍ਹਾਂ ਨੂੰ ਸੂਬੇ ਤੋਂ ਬਾਹਰ ਕਰਨ ਲਈ ਪ੍ਰਦੇਸ਼ ਭਰ 'ਚ ਜਾ ਰਹੇ ਹਨ।
ਕੈਪਟਨ ਅਮਰਿੰਦਰ ਨੇ ਸੁਖਬੀਰ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਸਬੰਧੀ ਵਾਅਦੇ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਭਾਰੀ ਸਮਰਥਨ ਦੌਰਾਨ ਸਵਾਲ ਪੁੱਛਿਆ ਕਿ ਬੀਤੇ 10 ਸਾਲਾਂ ਦੌਰਾਨ ਉਹ ਕਿਥੇ ਸੁੱਤੇ ਪਏ ਸਨ? ਉਨ੍ਹਾਂ ਨੇ ਪੰਜਾਬ ਅੰਦਰ ਕਿਸਾਨਾਂ ਵੱਲੌਂ ਖੁਦਕੁਸ਼ੀਆਂ 'ਤੇ ਦੁੱਖ ਪ੍ਰਗਟਾਉਂਦਿਆਂ, ਸੱਤਾ 'ਚ ਆਉਣ ਤੋਂ ਤੁਰੰਤ ਬਾਅਦ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਸਬੰਧੀ ਵਾਅਦਾ ਦੁਹਰਾਇਆ।
ਐਸ.ਵਾਈ.ਐਲ ਦੇ ਮੁੱਦੇ ਦਾ ਜ਼ਿਕਰ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਨਹਿਰ ਦੇ ਨਿਰਮਾਣ ਨਾਲ ਦੱਖਣੀ ਪੰਜਾਬ ਦੇ 6 ਲੱਖ ਪਰਿਵਾਰਾਂ ਉਪਰ ਬਹੁਤ ਬੁਰਾ ਅਸਰ ਪਏਗਾ, ਜਿਸਦੇ ਨਿਰਮਾਣ ਨੂੰ ਅਕਾਲੀ ਰੋਕਣ 'ਚ ਨਾਕਾਮ ਰਹੇ ਹਨ ਅਤੇ ਅਰਵਿੰਦ ਕੇਜਰੀਵਾਲ ਆਪਣੇ ਮੂਲ ਸੂਬੇ ਹਰਿਆਣਾ ਦੇ ਹਿੱਤ 'ਚ ਇਸਦੀ ਇਜ਼ਾਜਤ ਦੇ ਦੇਣਗੇ। ਜਿਸ 'ਤੇ, ਉਨ੍ਹਾਂ ਨੇ ਐਲਾਨ ਕੀਤਾ ਕਿ ਅਸੀਂ ਅਜਿਹਾ ਕਿਸੇ ਵੀ ਕੀਮਤ 'ਤੇਹੋਣ ਦੀ ਇਜ਼ਾਜਤ ਨਹੀਂ ਦੇ ਸਕਦੇ ਹਾਂ।
ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਕਾਂਗਰਸ ਨੂੰ ਉਸਦਾ ਸਮਰਥਨ ਦੇਣ ਦੇ ਬਾਵਜੂਦ, ਪਿੰਡ ਪੰਜਵਾਂ 'ਚ ਕੈਪਟਨ ਅਮਰਿੰਦਰ ਨੇ ਇਹ ਟਿੱਪਣੀ ਕੀਤੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਪਾਣੀ ਦੀ ਵੰਡ ਦੇ ਮੁੱਦੇ ਉਪਰ ਪੰਜਾਬ ਨਾਲ ਕੀਤੇ ਗਏ ਅੰਨਿਆਂ ਨੂੰ ਲੈ ਕੇ ਵੀ ਵਰ੍ਹੇ, ਜਿਸਨੇ ਪੁਨਰਗਠਨ ਤੋਂ ਬਾਅਦ ਹਰਿਆਣਾ ਦੇ ਇਕ ਛੋਟਾ ਸੂਬਾ ਹੋਣ ਦੇ ਬਾਵਜੂਦ ਉਸਨੂੰ ਜ਼ਿਆਦਾ ਪਾਣੀ ਮੁਹੱਈਆ ਕਰਵਾਇਆ ਹੈ।
ਪੰਜਵਾਂ 'ਚ ਮੁਕਤਸਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਮੀਤ ਖੁਦੀਆਂ ਨੇ ਕਿਹਾ ਕਿ ਬਾਦਲਾਂ ਦੇ ਅੱਤਿਆਚਾਰ ਔਰੰਗਜੇਬ ਤੋਂ ਵੀ ਜ਼ਿਆਦਾ ਬੁਰੇ ਹਨ। ਉਨ੍ਹਾਂ ਨੇ ਬਾਦਲਾਂ ਉਪਰ ਸੰਪ੍ਰਦਾਇਕ ਅਧਾਰ 'ਤੇ ਲੋਕਾਂ ਨੂੰ ਵੰਡਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਸੁਖਬੀਰ ਦੇ ਓ.ਐਸ.ਡੀ. ਪੰਜਾਬ 'ਚ ਅੱਤ ਵਰ੍ਹਾ ਰਹੇ ਹਨ। ਉਨ੍ਹਾਂ ਨੇ ਵੱਧ ਰਹੀਆਂ ਧਾਰਮਿਕ ਬੇਅਦਬੀਆਂ ਤੇ ਬਾਦਲ ਸ਼ਾਸਨ ਅੰਦਰ ਹੇਠਾਂ ਡਿੱਗ ਚੁੱਕੇ ਜ਼ਮੀਨਾਂ ਦੇ ਰੇਟਾਂ ਦਾ ਜ਼ਿਕਰ ਕਰਦਿਆਂ, ਬੀਤੇ ਦੱਸ ਸਾਲਾਂ 'ਚ ਪੰਜਾਬ ਅੰਦਰ ਫੈਲ੍ਹੀ ਅਵਿਵਸਥਾ ਦਾ ਜ਼ਿਕਰ ਕੀਤਾ। ਜਿਸ 'ਤੇ, ਉਨ੍ਹਾਂ ਨੇ ਕਿਹਾ ਕਿ ਸਿਰਫ ਕਾਂਗਰਸ ਹੀ ਪੰਜਾਬ ਤੇ ਇਸਦੇ ਲੋਕਾਂ ਨੂੰ ਇਨ੍ਹਾਂ ਬੁਰੇ ਹਾਲਾਤਾਂ ਤੋਂ ਬਚਾ ਸਕਦੀ ਹੈ।
ਇਸ ਦੌਰਾਨ, ਪੰਜਵਾਂ 'ਚ ਮਹੇਸ਼ਇੰਦਰ ਸ਼ਿਘ ਬਾਦਲ ਸਮੇਤ ਕਈ ਕਾਂਗਰਸੀ ਆਗੂਆਂ ਨੇ ਕੈਪਟਨ ਅਮਰਿੰਦਰ ਨਾਲ ਸਟੇਜ਼ ਸਾਂਝਾ ਕੀਤਾ।