ਫ਼ਰੀਦਕੋਟ/ਕੋਟਕਪੂਰਾ/ਪੰਜਗਰਾਂਈ 29 ਜਨਵਰੀ, 2017 : ਵਿਧਾਨ ਸਭਾ ਹਲਕਾ ਕੋਟਕਪੂਰਾ ਦੀ ਅਨਾਜ ਮੰਡੀ ਵਿਖੇ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਦੇ ਹੱਕ 'ਚ ਚੋਣ ਰੈਲੀ ਜਲਸੇ ਵਿੱਚ ਪੁੱਜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਓ ਹੀ ਲੋਕਾ ਨੂੰ ਸਬੋਧਨ ਕਰਨਾ ਸੁਰੂ ਕੀਤਾ ਤਾਂ ਪਹਿਲਾ ਤੋਂ ਹੀ ਤਿਆਰ ਬਾ ਤਿਆਰ ਬੈਠੀਆ ਸਿੱਖ ਸੰਗਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪਰਲਜ ਕੰਪਨੀ ਦੀ ਲੋਕਾਂ ਵੱਲੋਂ ਕੀਤੀ ਗਈ ਅੰਨੀ ਲੁੱਟ ਦੇ ਬਾਵਜੂਦ ਅਕਾਲੀ ਸਰਕਾਰ ਦੀ ਚੁੱਪੀ ਨੂੰ ਲੈ ਕੇ ਜੋਰਦਾਰ ਨਾਅਰੇਬਾਜੀ ਸੁਰੂ ਕਰ ਦਿੱਤੀ,ਜਿਸ ਤੋਂ ਬਾਅਦ ਰੈਲੀ 'ਚ ਹਫੜਾ ਦਫੜੀ ਫੈਲ ਗਈ 'ਤੇ ਹਰ ਇਕ ਵਿਅਕਤੀ ਨਾਅਰੇਬਾਜੀ ਕਰਨ ਵਾਲੀਆ ਸੰਗਤਾ ਨੂੰ ਵੇਖਣ ਲਈ ਪੰਡਾਲ ਵਿਚੋਂ ਉੱਠ ਕੇ ਬਾਹਰ ਤੁਰ ਪਿਆ,ਜਿਸ ਕਰਕੇ ਜਿਆਦਾਤਰ ਪੰਡਾਲ ਨੂੰ ਖਾਲੀ ਹੁੰਦਾ ਵੇਖ ਪੁਲਿਸ ਪ੍ਰਸ਼ਾਸਨ ਨੇ ਧੱਕੇ ਨਾਲ ਲੋਕਾਂ ਨੂੰ ਬਿਠਾਉਣ ਦੀ ਕੋਸਿਸ਼ ਕੀਤੀ ਪ੍ਰੰਤੂ ਸਭ ਕੁੱਝ ਉਸ ਸਮੇਂ ਵਿਅਰਥ ਹੋ ਗਿਆ ਜਦੋਂ ਲੋਕ ਨਾਅਰੇਬਾਜੀ ਕਰਦੇ ਹੋਏ ਅਨਾਜ ਮੰਡੀ ਵਿਚੋਂ ਬਾਹਰ ਭੱਜ ਗਏ,ਜਿਸ ਕਰਕੇ ਰੈਲੀ ਸਥਾਨ 'ਤੇ ਹਫੜਾ ਦਫੜੀ ਫੈਲ ਜਾਣ 'ਤੇ ਨਿੱਕੇ ਨਿੱਕੇ ਬੱਚਿਆ ਨੂੰ ਲੈ ਕੇ ਰੈਲੀ ਵਿੱਚ ਆਈਆ ਔਰਤਾ ਨੂੰ ਮਾਨਸ਼ਿਕ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਇਆ।
ਊਧਰ ਦੂਜੇ ਪਾਸੇ ਅਕਾਲੀ ਸਰਕਾਰ 'ਤੇ ਵਰਦਿਆਂ ਸਿੱਖ ਸੰਗਤਾ ਨੇ ਕਿਹਾ ਕਿ ਹੁਣ ਤੱਕ ਪੰਜਾਬ ਭਰ ਵਿੱਚ 100 ਤੋਂ ਵੱਧ ਥਾਂਵਾਂ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਜਾਣ ਦੇ ਬਾਵਜੂਦ ਮੌਜੂਦਾ ਸਰਕਾਰ ਨੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਕੋਈ ਯੋਗ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ,ਹੋਰ ਤਾਂ ਹੋਰ ਚਿੱਟਫੰਡ 'ਤੇ ਪਰਲਜ ਆਦਿ ਕੰਪਨੀਆਂ ਨੇ ਲੋਕਾਂ ਦੇ ਲੱਖਾਂ ਰੁਪਏ ਡਕਾਰ ਲਏ,ਜਿਸ ਕਰਕੇ ਲੋਕ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣ ਦੇ ਬਾਵਜੂਦ ਨਾ ਤਾਂ ਅਕਾਲੀ ਸਰਕਾਰ ਸੁੱਣਦੀ ਹੈ 'ਤੇ ਨਾ ਹੀ ਪੁਲਿਸ ਪ੍ਰਸ਼ਾਸਨ,ਜਿਸ ਕਰਕੇ ਡਾਹਢੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ,ਇਸੇ ਕਰਕੇ ਹੀ ਇਨਸਾਫ ਪਸੰਦ ਇਕਜੁੱਟ ਹੋਏ ਕਰੀਬ ਦੋਂ ਦਰਜਨ ਤੋਂ ਵੱਧ ਲੋਕਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਅਕਾਲੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਤਾਂ ਜੋ ਵੱਡੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਦੀ ਪੋਲ ਖੋਲੀ ਜਾ ਸਕੇ ।
ਦੱਸਣਯੌਗ ਹੈ ਕਿ ਜਿੱਥੇ ਪੰਜਾਬ ਭਰ 'ਚ ਮੌਜੂਦਾ ਸਰਕਾਰ ਖਿਲਾਫ਼ ਲੋਕ ਰੋਹ ਦਿਨ ਬਾ ਦਿਨ ਵੱਧਦਾ ਹੀ ਜਾ ਰਿਹਾ ਹੈ,ਉੱਥੇ ਹੀ ਫ਼ਰੀਦਕੋਟ,ਕੋਟਕਪੂਰਾ ਸਮੇਤ ਵੱਖ ਵੱਖ ਪਿੰਡਾਂ ਵਿਚੋਂ ਇਕਜੁੱਟ ਹੋਈਆ ਸੰਗਤਾ ਨੇ ਮੋਦੀ ਦੀ ਚੋਣ ਰੈਲੀ ਦੌਰਾਨ ਆਪਣਾ ਰੋਸ਼ ਜਾਹਿਰ ਕਰਦੇ ਹੋਏ ਨਾਅਰੇਬਾਜੀ ਕੀਤੀ ਤਾਂ ਜੋ ਇਨਸਾਫ ਮਿਲ ਸਕੇ, ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਓ ਹੀ ਸੰਗਤਾ ਨੇ ਚੋਣ ਰੈਲੀ ਦੌਰਾਨ ਆਪਣੀ ਅਵਾਜ ਸਰਕਾਰ ਦੇ ਕੰਨਾਂ ਤਾ ਪਹੁੰਚਾਉਣੀ ਚਾਹੀ ਤਾਂ ਪੁਲਿਸ ਪ੍ਰਸ਼ਾਸ਼ਨ ਅੋਰਤਾਂ ਸਮੇਤ ਵਿਅਕਤੀਆਂ ਨੂੰ ਜਬਰੀ ਚੁੱਕ ਕੇ ਪੰਡਾਲ ਤੋਂ ਬਾਹਰ ਲੈ ਗਿਆ ਤਾਂ ਜੋ ਅਮਨ ਕਾਨੂੰਨੀ ਦੀ ਸਥਿਤੀ ਬਰਕਰਾਰ ਰਹਿ ਸਕੇ ਪ੍ਰੰਤੂ ਸਰਕਾਰ ਦੇ ਦਾਅਵਿਆ ਦੀ ਸੰਗਤਾ ਨੇ ਮੋਦੀ ਦੀ ਰੈਲੀ ਦੌਰਾਨ ਪੋਲ ਖੋਲ ਕੇ ਰੱਖ ਦਿੱਤੀ ।