ਚੰਡੀਗੜ੍ਹ, 29 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਤੇ ਸੂਬੇ ਦੇ ਹਿੱਤ 'ਚ ਚੋਣਾਂ ਤੋਂ ਹੱਟਣ ਦੀ ਅਪੀਲ ਦਾ ਸਨਮਾਨ ਕਰਦਿਆਂ, ਬੱਸੀ ਪਠਾਨਾ ਤੋਂ ਬਾਗੀ ਉਮੀਦਵਾਰ ਹਰਨੇਕ ਸਿੰਘ ਦੀਵਾਨਾ ਨੇ ਐਤਵਾਰ ਨੂੰ ਕਾਂਗਰਸ ਦੇ ਅਧਿਕਾਰਿਕ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ ਦੀ ਹਿਮਾਇਤ 'ਚ ਚੋਣ ਮੁਕਾਬਲੇ ਤੋਂ ਰਿਟਾਇਰ ਹੋਣ ਦਾ ਐਲਾਨ ਕਰ ਦਿੱਤਾ।
ਪੰਜਾਬ ਕਾਂਗਰਸ ਸਕੱਤਰ ਹਰਨੇਕ ਨੇ ਚੋਣਾਂ ਤੋਂ ਉਨ੍ਹਾਂ ਦੇ ਹੱਟਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਪਾਰਟੀ ਤੇ ਸੂਬੇ ਦੇ ਹਿੱਤ 'ਚ ਪੂਰੇ ਦਿਲ ਨਾਲ ਗੁਰਪ੍ਰੀਤ ਸਿੰਘ ਜੀ.ਪੀ ਦੀ ਹਿਮਾਇਤ ਕਰਨਗੇ।
ਪੰਜਾਬ ਦੇ ਸਾਬਕਾ ਮੰਤਰੀ ਸਵ. ਕੰਵਲਜੀਤ ਸਿੰਘ ਦੇ ਨਜ਼ਦੀਕੀ ਰਹੇ ਹਰਨੇਕ ਨੇ ਪੰਜਾਬ ਕਾਂਗਰਸ 'ਚ ਸ਼ਾਮਿਲ ਹੋਣ ਲਈ 2009 'ਚ ਸ੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।
ਇਸ ਲੜੀ ਹੇਠ, 2017 ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਟਿਕਟ ਨਾ ਮਿੱਲਣ 'ਤੇ ਇਕ ਸਾਬਕਾ ਫੌਜ਼ੀ ਹਰਨੇਕ ਨੇ ਬੱਸੀ ਪਠਾਨਾ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕਰ ਦਿੱਤਾ ਸੀ।
ਕੈਪਟਨ ਅਮਰਿੰਦਰ ਵੱਲੋਂ ਵਿਅਕਤੀਗਤ ਤੌਰ 'ਤੇ ਅਪੀਲ ਕਰਨ ਤੋਂ ਬਾਅਦ ਪਾਰਟੀ ਦੇ ਇਕ ਬਾਗੀ ਪਹਿਲਾਂ ਹੀ ਮੁਕਾਬਲੇ ਤੋਂ ਹੱਟ ਚੁੱਕੇ ਹਨ। ਜਦਕਿ ਸਿਰੈਂਡਰ ਕਰਨ ਤੋਂ ਇਨਕਾਰ ਕਰਨ ਵਾਲਿਆਂ 'ਚ, ਪਾਰਟੀ ਨੇ ਪਹਿਲਾਂ ਹੀ 17 ਆਗੂਆਂ ਨੂੰ ਹਮੇਸ਼ਾ ਲਈ ਕੱਢ ਦਿੱਤਾ ਹੈ। ਇਸ ਸਬੰਧੀ ਕੈਪਟਨ ਅਮਰਿੰਦਰ ਸਪੱਸ਼ਟ ਕਰ ਚੁੱਕੇ ਹਨ ਕਿ ਇਨ੍ਹਾਂ ਨੂੰ ਕਾਂਗਰਸ 'ਚ ਮੁੜ ਸ਼ਾਮਿਲ ਹੋਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।