← ਪਿਛੇ ਪਰਤੋ
ਚੰਡੀਗੜ੍ਹ, 29 ਜਨਵਰੀ, 2017 : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਰਾਕੇਸ਼ ਸ਼ਾਂਤੀਦੂਤ ਅਤੇ ਸਤੀਸ਼ ਮਲਹੋਤਰਾ ਨੂੰ ਪੰਜਾਬ ਭਾਜਪਾ ਦੇ ਬੁਲਾਰੇ ਨਿਯੁਕਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਜਲੰਧਰ ਖੇਤਰ ਤੋਂ ਸਬੰਧਤ ਰਾਕੇਸ਼ ਸ਼ਾਂਤੀਦੂਤ ਅਤੇ ਲੁਧਿਆਣਾ ਖੇਤਰ ਤੋਂ ਸਬੰਧਤ ਸਤੀਸ਼ ਮਲਹੋਤਰਾ ਨੂੰ ਪੰਜਾਬ ਭਾਜਪਾ ਇਕਾਈ ਵਿਚ ਥਾਂ ਦਿੰਦੇ ਹੋਏ ਉਨ੍ਹਾਂ ਦੀ ਤੈਨਾਤੀ ਬਤੌਰ ਪੰਜਾਬ ਬੁਲਾਰੇ ਦੇ ਤੌਰ 'ਤੇ ਕੀਤੀ ਹੈ। ਧਿਆਨ ਰਹੇ ਕਿ ਰਾਕੇਸ਼ ਸ਼ਾਂਤੀਦੂਤ ਜਿੱਥੇ ਮੀਡੀਆ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ, ਉੱਥੇ ਹੀ ਸਤੀਸ਼ ਮਲਹੋਤਰਾ ਪੁਲੀਸ ਵਿਚ ਸੇਵਾ ਨਿਭਾਉਂਦੇ ਹੋਏ ਏ.ਡੀ.ਸੀ.ਪੀ. ਪੰਜਾਬ ਦੇ ਆਹੁਦੇ 'ਤੇ ਤੈਨਾਤ ਰਹਿ ਚੁੱਕੇ ਹਨ।
Total Responses : 265