ਚੰਡੀਗੜ੍ਹ, 29 ਜਨਵਰੀ, 2017 : ਪੰਜਾਬ ਕਾਂਗਰਸ ਨੇ ਆਮ ਆਦਮੀ ਪਾਰਟੀ ਆਗੂ ਭਗਵੰਤ ਮਾਨ ਉਪਰ ਕੈਪਟਨ ਅਮਰਿੰਦਰ ਖਿਲਾਫ ਉਨ੍ਹਾਂ ਦੇ ਫਜ਼ੂਲ ਤੇ ਬੇਹੁਦਾ ਦੋਸ਼ਾਂ ਲਈ ਵਰ੍ਹਦਿਆਂ ਕਿਹਾ ਹੈ ਕਿ ਉਹ ਇਕ ਸ਼ਰਾਬੀ ਵਿਅਕਤੀ ਹਨ ਅਤੇ ਹਮੇਸ਼ਾ ਤੋਂ ਬਿਨ੍ਹਾਂ ਸੋਚੇ ਸਮਝੇ ਬੋਲਦੇ ਹਨ, ਜਿਹੜੇ ਸ਼ਰਾਬ ਪੀਣ ਤੋਂ ਬਾਅਦ ਕਈ ਸਰਵਜਨਿਕ ਮੰਚਾਂ 'ਤੇ ਆਪਣਾ ਮਜ਼ਾਕ ਬਣਾ ਚੁੱਕੇ ਹਨ।
ਇਸ ਲੜੀ ਹੇਠ, ਪ੍ਰਦੇਸ਼ ਕਾਂਗਰਸ ਦੇ ਆਗੂਆਂ ਮਨਪ੍ਰੀਤ ਬਾਦਲ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਕੈਪਟਨ ਅਮਰਿੰਦਰ ਦੀ ਲੰਬੀ ਰੈਲੀ ਨੂੰ ਲੈ ਕੇ ਉਨ੍ਹਾਂ ਖਿਲਾਫ ਮਾਨ ਦੇ ਘਟੀਆ ਤੇ ਨਿਰਾਧਾਰ ਦੋਸ਼ਾਂ ਉਪਰ ਜ਼ੋਰਦਾਰ ਪ੍ਰਤੀਕ੍ਰਿਆ ਜਾਹਿਰ ਕੀਤੀ ਹੈ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਮਾਨ ਨੂੰ ਇਕ ਸ਼ਰਾਬੀ ਵਜੋਂ ਜਾਣਿਆ ਜਾਂਦਾ ਹੈ ਅਤੇ ਉਹ ਹਮੇਸ਼ਾ ਸ਼ਰਾਬ ਦੇ ਨਸ਼ੇ 'ਚ ਰਹਿੰਦੇ ਹਨ, ਅਜਿਹੇ 'ਚ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਕੀ ਬੋਲ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮਾਨ ਨੂੰ ਸਿਆਸੀ ਅਖਾੜੇ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ, ਜਿਹੜੇ ਆਪਣੇ ਗੈਰ ਸੰਸਕਾਰੀ ਰਵੱਈਏ ਰਾਹੀਂ ਮਾਹੌਲ ਖਰਾਬ ਕਰ ਰਹੇ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਸਪੱਸ਼ਟ ਤੌਰ 'ਤੇ ਆਪ ਆਗੂ ਆਪਣੀ ਖੋਹ ਚੁੱਕੇ ਹਨ ਅਤੇ ਇਸ ਤੋਂ ਜ਼ਿਆਦਾ ਨਿਰਾਸ਼ ਉਹ ਲੰਬੀ 'ਚ ਕੈਪਟਨ ਅਮਰਿੰਦਰ ਦੀ ਰੈਲੀ ਨੂੰ ਮਿਲੇ ਸ਼ਾਨਦਾਰ ਸਮਰਥਨ ਨੂੰ ਦੇਖ ਕੇ ਹਨ। ਜਿਸ 'ਤੇ, ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵੋਟਰ ਮਾਨ ਵਰਗਿਆਂ ਨੂੰ ਜ਼ਿੰਦਗੀ ਭਰ ਦਾ ਸਬਕ ਸਿਖਾਉਣਗੇ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਬਿਨ੍ਹਾਂ ਸੋਚੇ ਮੂੰਹ ਖੋਲ੍ਹਣਾ ਮਾਨ ਦੀ ਆਦਤ ਹੈ ਅਤੇ ਇਹ ਕਈ ਵਾਰ ਉਨ੍ਹਾਂ ਨੂੰ ਗੰਭੀਰ ਪ੍ਰੇਸ਼ਾਨੀਆਂ 'ਚ ਪਾ ਚੁੱਕੀ ਹੈ। ਬਾਦਲ ਤੇ ਕਾਂਗੜ ਨੇ ਆਪ ਅਗਵਾਈ ਵੱਲੋਂ ਮਾਨ ਦੇ ਕੇਜਰੀਵਾਲ ਨੂੰ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਦੱਸੇ ਜਾਣ ਸਬੰਧੀ ਬਿਆਨ ਨੂੰ ਖਾਰਿਜ਼ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਈ ਮੌਕਿਆਂ 'ਤੇ ਆਪ ਅਗਵਾਈ ਨੂੰ ਮਾਨ ਦੇ ਬਿਆਨਾਂ ਨੂੰ ਨਕਾਰਨ ਲਈ ਮਜ਼ਬੂਰ ਹੋਣਾ ਪਿਆ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਸਵਾਲ ਕੀਤਾ ਕਿ ਅਜਿਹੇ ਵਿਅਕਤੀ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ, ਜਿਸਨੇ ਸ਼ਰਾਬ ਦੇ ਨਸ਼ੇ 'ਚ ਡੀਂਗਾਂ ਮਾਰਨ ਤੇ ਘਟੀਆ ਵਤੀਰਾ ਅਪਣਾਉਂਦਿਆਂ ਅੰਤਿਮ ਸੰਸਕਾਰ ਵਰਗੇ ਦੁਖਦ ਮੌਕਿਆਂ ਨੂੰ ਵੀ ਨਹੀਂ ਬਖਸ਼ਿਆ ਹੈ। ਇਸ ਸਬੰਧ 'ਚ, ਉਨ੍ਹਾਂ ਨੇ ਬੀਤੇ ਸਾਲ ਆਸਟ੍ਰੇਲੀਆ 'ਚ ਸੜਨ ਨਾਲ ਗਾਇਕ ਮਨਮੀਤ ਅਲੀਸ਼ੇਰ ਦੀ ਹੋਈ ਦਰਦਨਾਕ ਮੌਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਆਪ ਆਗੂ ਦੇ ਮਾੜੇ ਵਤੀਰੇ ਦਾ ਜ਼ਿਕਰ ਕੀਤਾ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਕਦੇ ਵੀ ਹੋਸ਼ 'ਚ ਨਾ ਮਿੱਲਣ ਵਾਲੇ ਮਾਨ ਨਾ ਸਿਰਫ ਲੋਕਾਂ, ਬਲਕਿ ਖੁਦ ਉਨ੍ਹਾਂ ਦੀ ਪਾਰਟੀ ਵਾਸਤੇ ਵੀ ਮਜ਼ਾਕ ਦਾ ਕੇਂਦਰ ਬਣ ਚੁੱਕੇ ਹਨ। ਇਥੋਂ ਤੱਕ ਕਿ ਆਪ ਆਗੂ ਦੇ ਸ਼ਰਾਬ ਪੀਣ ਦੀ ਬੁਰੀ ਆਦਤ ਦੀ ਸ਼ਿਕਾਇਤ ਸੰਸਦ 'ਚ ਉਨ੍ਹਾਂ ਦੇ ਸਾਥੀ ਵੀ ਕਰ ਚੁੱਕੇ ਹਨ, ਜਿਹੜੀ ਕਈ ਮੌਕਿਆਂ 'ਤੇ ਮੀਡੀਆ ਸਾਹਮਣੇ ਵੀ ਉਨ੍ਹਾਂ ਨੂੰ ਪ੍ਰੇਸ਼ਾਨੀ 'ਚ ਪਾ ਚੁੱਕੀ ਹੈ।