ਖਰਚਾ ਨਿਗਰਾਨ ਸ੍ਰੀ ਸੌਰਭ ਅਗਰਵਾਲ
ਮੋਗਾ, 30 ਜਨਵਰੀ, 2017 : ਭਾਰਤ ਦੇ ਚੋਣ ਕਮਿਸ਼ਨ ਵੱਲੋਂ 4 ਫਰਵਰੀ, 2017 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੋਗਾ ਜ਼ਿਲ੍ਹੇ ਵਿੱਚ ਆਈ.ਆਰ.ਐਸ ਅਧਿਕਾਰੀ ਸ੍ਰੀ ਸੌਰਭ ਅਗਰਵਾਲ ਨੂੰ ਹਲਕਾ ਮੋਗਾ ਅਤੇ ਧਰਮਕੋਟ ਲਈ ਖਰਚਾ ਨਿਗਰਾਨ ਨਿਯੁਕਤ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਪ੍ਰਵੀਨ ਕੁਮਾਰ ਥਿੰਦ ਨੇ ਦੱਸਿਆ ਕਿ ਸਾਲ 2011 ਬੈਚ ਦੇ ਸ੍ਰੀ ਸੌਰਭ ਅਗਰਵਾਲ ਵਿਧਾਨ ਸਭਾ ਚੋਣਾਂ ਲਈ ਹਲਕਾ ਮੋਗਾ ਤੇ ਧਰਮਕੋਟ ਦੇ ਉਮੀਦਵਾਰਾਂ ਦੇ ਖਰਚਿਆਂ 'ਤੇ ਨਿਗਰਾਨੀ ਰੱਖਣਗੇ। ਉਨ੍ਹਾਂ ਦੱਸਿਆ ਕਿ ਉਹ ਰੈਸਟ ਹਾਊਸ, ਪਾਵਰ ਗਰਿੱਡ ਕਾਰਪੋਰੇਸ਼ਨ ਸਿੰਘਾਂਵਾਲਾ ਵਿਖੇ ਠਹਿਰਨਗੇ ਅਤੇ ਉਨ੍ਹਾਂ ਨਾਲ ਚੋਣਾਂ ਦੇ ਖਰਚਿਆਂ ਸਬੰਧੀ ਮੋਬਾਈਲ ਨੰਬਰ 80542-22168 'ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਈ.ਮੇਲ ਆਈ.ਡੀ eo.cons73@gmail.com ਅਤੇ eo.cons74@gmail.com 'ਤੇ ਵੀ ਪੱਤਰ-ਵਿਵਹਾਰ ਕੀਤਾ ਜਾ ਸਕਦਾ ਹੈ।