ਚੰਡੀਗੜ੍ਹ, 30 ਜਨਵਰੀ, 2017 : ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀਯ ਨਰੇਂਦਰ ਮੋਦੀ ਸੰਘ ਪੰਜਾਬ ਦੇ ਪ੍ਰਧਾਨ ਸ੍ਰੀ ਰਾਜੇਸ਼ ਗਰਗ ਨੇ ਦੱਸਿਆ ਕਿ ਸਾਡੇ ਪੂਰੇ ਪੰਜਾਬ ਸੰਗਠਨ ਵਲੋਂ 4 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ -ਭਾਜਪਾ ਗਠਜੋੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਾਡੇ ਸੰਘ ਦੇ ਪੂਰੇ ਪੰਜਾਬ ਚ ਲੱਖਾਂ ਦੀ ਗਿਣਤੀ ਚ ਸਮਰਥਕ ਹਨ' ਜੋ ਕਿ ਲੋਕਾਂ ਦੀ ਸੇਵਾ ਕਰਦੇ ਹਨ। ਗਠਜੋੜ ਦੀਆਂ ਸਕੀਮਾ ਨੂੰ ਘਰ ਘਰ ਜਾ ਕੇ ਦੱਸਦੇ ਹਨ। ਉਹਨਾਂ ਅੱਗੇ ਦੱਸਿਆ ਕਿ ਸਾਡੇ ਸੰਗਠਨ ਚ ਹਰ ਵਰਗ ਦੇ ਲੋਕ ਜੁੜੇ ਹੋਏ ਹਨ ਸਾਡਾ ਸੰਗਠਨ ਇੱਕ ਐਨ-ਜੀ ਓ ਦੇ ਤੋਰ ਤੇ ਵੀ ਕਾਮ ਕਰਦਾ ਹੈ। ਅਕਾਲੀ ਭਾਜਪਾ ਸਰਕਾਰ ਵਲੋਂ ਪਿਛਲੇ 10 ਸਾਲਾਂ ਚ, ਜੋ ਵੀ ਵਿਕਾਸ ਕੀਤਾ ਗਿਆ ਹੈ ਅਸੀਂ ਉਸ ਵਿਕਾਸ ਦੇ ਨੂੰ ਦੇਖਦੇ ਹੋਏ ਅਕਾਲੀ-ਭਾਜਪਾ ਗਠਜੋੜ ਨਾਲ ਸਾਡਾ ਸੰਗਠਨ ਕੰਧੇ ਨਾਲ ਕੰਧਾਂ ਮਿਲਾ ਕੇ ਖੜਾ ਹਾਂ। ਇਸ ਮੌਕੇ ਤੇ ਭਾਰਤੀਯ ਨਰੇਂਦਰ ਮੋਦੀ ਸੰਘ ਦੇ ਜਨਰਲ ਸੈਕਟਰੀ ਵਿਨੋਦ ਨੱਡਾ ਨੇ ਕਿਹਾ'ਕਿ ਵਿਰੋਧੀਆਂ ਵਲੋਂ ਜੋ ਪੰਜਾਬ ਤੇ ਲੋਕਾਂ ਦੇ ਨਸ਼ੇ ਦੇ ਝੂਠੇ ਆਰੋਪ ਲਗਾਏ ਜਾਂਦੇ ਨੇ ਇਹ ਸਬ ਬੇਬੁਨਿਆਦ ਹਨ । ਓਹਨਾ ਨੇ ਅੱਗੇ ਕਿਹਾ ਕਿ ਸਾਡੇ ਸੰਗਠਨ ਦੇ ਸਮਰਥਕ ਪਿੰਡ-ਪਿੰਡ' ਸ਼ਹਿਰ ਜਾ ਕੇ ਲੋਕਾਂ ਨਾਲ ਗੱਲ ਬਾਤ ਕਰ ਰਹੇ ਹਨ ' ਇਹ ਜੋ ਆਰੋਪ ਲਗਾਏ ਜਾਂਦੇ ਹਨ ਇਹ ਸਬ ਗ਼ਲਤ ਹਨ। ਓਹਨਾ ਅੱਗੇ ਕਿਹਾ ਕਿ ਸਾਡੇ ਰਾਸ਼ਟਰੀ ਪ੍ਰਧਾਨ ਮਨੋਜ ਕੁਮਾਰ ਤੋਮਰ ਵਲੋਂ ਸਾਂਨੂੰ ਇਹ ਕਿਹਾ ਗਿਆ ਹੈ'ਕਿ ਤੁਸੀਂ ਉਸ ਪਾਰਟੀ ਦਾ ਸਮਰਥਨ ਕਰੋ ਜੋ ਤੋਹਾਡੇ ਪ੍ਰਦੇਸ਼ ਦੀ ਤਰੱਕੀ ਕਰਾ ਸਕੇ। ਓਹਨਾ ਅੱਗੇ ਕਿਹਾ ਕਿ ਪੰਜਾਬ ਚ ਅਕਾਲੀ -ਭਾਜਪਾ ਗਠਜੋੜ ਵਲੋਂ ਬਹੁਤ ਵਿਕਾਸ ਕਰਾਇਆ ਗਿਆ ਜਿਸਨੂੰ ਦੇਖ ਅਸੀਂ ਸਮਰਥਨ ਦੇਣ ਦਾ ਐਲਾਨ ਕੀਤਾ ਹੈ ।ਭਾਰਤੀਯ ਨਰੇਂਦਰ ਮੋਦੀ ਸੰਘ ਮੋਹਾਲੀ ਜਿਲ੍ਹੇ ਦੇ ਪ੍ਰਧਾਨ ਬਾਬੂ ਚੰਡੀਗੜ੍ਹੀਆਂ ਨੇ ਕਿਹਾ ਕਿ ਤੁਸੀਂ ਮੈਨੂੰ ਮੇਰੇ ਗੀਤਾ ਨੂੰ ਬਹੁਤ ਪਿਆਰ ਦਿੱਤਾ ਹੈ । 'ਮੈਂ ਆਪਣੇ ਗੀਤਾਂ ਰਾਹੀਂ ਮੋਦੀ ਸਰਕਾਰ ਦਾ ਵੀ ਜ਼ਿਕਰ ਕਰਦਾ ਰਿਹਾ ਹਾਂ' ਜੋ ਮੋਦੀ ਸਰਕਾਰ ਦੀਆਂ ਸਕੀਮਾਂ ਲੋਕਾਂ ਘਰ ਘਰ ਜਾ ਕੇ ਲੋਕਾਂ ਪੁਹੰਚਾ ਰਹੇ ਹਾਂ । ਓਹਨਾ ਕਿਹਾ ਜੋ ਅਕਾਲੀ -ਭਾਜਪਾ ਸਰਕਾਰ ਦਾ ਯੋਗਦਾਨ ਹੈ' ਅਸੀਂ ਉਸ ਨੂੰ ਭੁਲਾ ਨਹੀਂ ਸਕਦੇ ਮੈਂ ਇੱਕ ਕਲਾਕਾਰ ਹੋਣ ਨਾਤੇ ਆਪਣੇ ਕਲਾਕਾਰ ਭਰਾਵਾਂ ਨੂੰ ਬੇਨਤੀ ਕਰਦਾ ਹਾਂ' ਕਿ ਕੁਛ ਕਲਾਕਾਰਾਂ ਵਲੋਂ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ'ਮੈਂ ਕਲਾਕਾਰਾਂ ਦੇ ਖਿਲਾਫ ਨਹੀਂ ਹਾਂ ਪਰ ਓਹਨਾ ਦੀ ਮਾਨਸਿਕਤਾ ਠੀਕ ਨਹੀਂ ਹੈ । ਉਹ ਬਾਹਰੋਂ ਲੋਕਾਂ ਤੋਂ ਪੈਸੇ ਮੰਗਵਾ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਬਹੁਤ ਗ਼ਲਤ ਹੈ । ਮੈਂ ਇਕ ਕਲਾਕਾਰ ਹੋਣ ਨਾਤੇ ਆਮ ਲੋਕਾਂ ਤੇ ਕਲਾਕਾਰ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਵਿਕਾਸ ਨੂੰ ਅੱਗੇ ਵਧਾਣ ਲਈ ਅਕਾਲੀ-ਭਾਜਪਾ ਨੂੰ ਦੋਬਾਰਾ ਲੈ ਕੇ ਆਣ ।ਇਸ ਮੌਕੇ ਤੇ ਭਾਰਤੀਯ ਨਰੇਂਦਰ ਮੋਦੀ ਸੰਘ ਪੰਜਾਬ ਪ੍ਰਧਾਨ ਰਾਜੇਸ਼ ਗਰਗ ,ਐਡਵੋਕੇਟ ਵਿਨੋਦ ਨੱਡਾ ਜਨਰਲ ਸੈਕਟਰੀ ਭਾਰਤੀਯ ਨਰੇਂਦਰ ਮੋਦੀ ਸੰਘ , ਰਵਿੰਦਰ ਸਿੰਘ ਭੱਟੀ ਪ੍ਰਧਾਨ ਐਸੀ. ਬੀ.ਸੀ , ਕੁਲਵੰਤ ਸਿੰਘ ਸੋਢੀ , ਕਿਰਨ ਸ਼ਰਮਾ ਮੌਜੂਦ ਸਨ ।