ਪਟਿਆਲਾ, 30 ਜਨਵਰੀ, 2017 (ਭੁਪਿੰਦਰ ਸਿੰਘ ਗਿੱਲ) : ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਅੱਜ ਉਸ ਵਕਤ ਜਬਰਦਸਤ ਝਟਕਾ ਲੱਗਿਆ ਜਦੋਂ ਪਾਰਟੀ ਦੇ ਸਿਆਸੀ ਸਲਾਹਕਾਰ ਅਤੇ ਆਲ ਇੰਡੀਆ ਸਿੱਖ ਸੂੇਡੈਂਟ ਫੈਡਰੇਸ਼ਨ ਸਾਬਕਾ ਸਕੱਤਰ ਜਨਰਲ ਸ ਦਵਿੰਦਰ ਸਿੰਘ ਸੋਢੀ ਅਕਾਲੀ ਦਲ ਨੂੰ ਅਲਵਿਦਾ ਆਖਦਿਆਂ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਚ ਸ਼ਾਮਿਲ ਹੋ ਗਏ।ਸ ਸੋਢੀ ਨੂੰ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਤੀ ਮਹਿਲ ਪਟਿਆਲਾ ਵਿਖੇ ਕਾਂਗਰਸ ਚ ਸ਼ਾਮਿਲ ਕੀਤਾ ਗਿਆ।ਸ ਸੋਢੀ ਨੇ ਇਸ ਸਮੇਂ ਦੱਸਿਆ ਕਿ ਉਹ ਕੈਪਟਨ ਸਾਹਿਬ ਦੀਆਂ ਪੰਜਾਬ ਪ੍ਰਤੀ ਨੀਤੀਆਂ ਦੇ ਚੱਲਦਿਆਂ ਪੰਜਾਬ ਲਈ ਕਤਿੇ ਜਾ ਰਹੇ ਸਕਰਾਤਮਕ ਕੰਮਾਂ ਨੂੰ ਮੁੱਖ ਰੱਖਦਿਆਂ ਮਹਾਰਾਣੀ ਪ੍ਰਨੀਤ ਕੌਰ ਜੀ ਦੀ ਪ੍ਰੇਰਣਾ ਅਤੇ ਸੰਜੀਵ ਗਰਗ ਦੀ ਅਗਵਾਈ ਹੇਠ ਕਾਂਗਰਸ ਚ ਸ਼ਾਮਿਲ ਹੋਏ ਹਨ।ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਸ ਸੋਢੀ ਨੂੰ ਕਾਂਗਰਸ ਚ ਜੀ ਆਇਆਂ ਆਖਦਿਆਂ ਕਿਹਾ ਪਾਰਟੀ ਅੰਦਰ ਬਣਦਾ ਸਨਮਾਨ ਦਿੱਤਾ ਜਾਵੇਗਾ। ਇਸ ਸਮੇਂ ਹੋਰਨਾਂ ਤੋਂ ਸਤਿਨਾਮ ਸਿੰਘ ਕੈਨੇਡਾ, ਪਰਮਜੀਤ ਸਿੰਘ ਪੰਚ, ਹਰਿੰਦਰ ਸਿੰਘ ਕੰਗ, ਹਨੀ ਵਰਮਾਂ, ਹਰਦੀਪ ਸਿੰਘ ਮਾਨ, ਰਵਨੀਤ ਕੰਗ, ਪਰਮਜੀਤ ਸਿੰਘ, ਬਖਸ਼ੀਸ਼ ਸਿੰਘ ਸੁਲਤਾਨਪੁਰ, ਮਲਕੀਤ ਸਿੰਘ ਇੰਗਲੈਂਡ, ਗੁਰਪ੍ਰੀਤ ਸਿੰਘ ਢਿੱਲੋਂ, ਹਰਿੰਦਰ ਸਿੰਘ ਟਾਡਾ, ਗੁਰਦੀਪ ਸਿੰਘ ਸੁਲਤਾਨਪੁਰ, ਬਲਜੀਤ ਸਿੰਘ, ਅਮਰੀਕ ਸਿੰਘ ਬਠਿੰਡਾ, ਪ੍ਰਿਤਪਾਲ ਸਿੰਘ ਬਠਿੰਡਾ ਹਾਜਿਰ ਸਨ।