ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ ਕਰਦੇ ਹੋਏ ਗੁਰਪ੍ਰੀਤ ਸਿੰਘ ਘੁੱਗੀ।
ਬਟਾਲਾ, 30 ਜਨਵਰੀ, 2017 : ਅੱਜ ਗੁਰਦਾਸਪੁਰ ਜ਼ਿਲ੍ਹੇ ਵਿਚ ਆਮ ਆਦਮੀਂ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ (ਪੱਛੜੀਆਂ ਸ਼੍ਰੇਣੀਆਂ ਵਿੰਗ) ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ ਪਾਹੜਾ ਆਮ ਆਦਮੀ ਪਾਰਟੀ ਪਾਰਟੀ ਦੇ ਸੂਬਾ ਚੇਅਰਮੈਨ ਬੀ.ਸੀ. ਵਿੰਗ ਡਾ. ਮਨਮੋਹਨ ਸਿੰਘ ਭਾਗੋਵਾਲੀਆ ਦੀ ਪ੍ਰੇਰਨਾ ਸਦਕਾ ਆਪਣੇ ਜ਼ਿਲ੍ਹਾ ਯੂਨਿਟ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਪਾਰਟੀ ਵਿਚ ਜੀ ਆਇਆ ਕਿਹਾ ਅਤੇ ਯਕੀਨ ਦਿਵਾਇਆ ਕਿ ਸਾਰਿਆਂ ਨੂੰ ਪਾਰਟੀ ਵਿਚ ਬਣਦਾ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਪਾਰਟੀ ਦਾ ਬੀ.ਸੀ. ਵਿੰਗ ਸਾਰੇ ਪੰਜਾਬ ਵਿਚ ਹੀ ਸਰਕਾਰ ਬਣਾਉਣ ਲਈ ਬਹੁਤ ਉਸਾਰੂ ਭੂਮਿਕਾ ਨਿਭਾਅ ਰਿਹਾ ਹੈ। ਡਾ. ਭਾਗੋਵਾਲੀਆ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੱਛੜੇ ਵਰਗਾਂ ਦੀਆਂ ਵੱਖ-ਵੱਖ ਜਾਤੀਆਂ ਦੇ ਖੋਖਲੇ ਬੋਰਡ ਬਣਾ ਕੇ ਵੰਡੀਆਂ ਪਾ ਦਿੱਤੀਆਂ ਹਨ ਤਾਂ ਜੋ ਇਹ ਵਰਗ ਇਕ ਥਾਂ 'ਤੇ ਇਕੱਠੇ ਹੋ ਕੇ ਆਪਣੇ ਹੱਕ ਨਾ ਲੈ ਸਕਣ, ਜਿਸ ਕਰਕੇ ਇਨ੍ਹਾਂ ਵਰਗਾਂ ਵਿਚ ਵੱਡਾ ਰੋਸ ਹੈ ਅਤੇ ਹੁਣ ਖੰਡ, ਚਾਹ ਤੇ ਘਿਉ ਦੇਣ ਵਰਗੇ ਐਲਾਨ ਕਰਕੇ ਇਨ੍ਹਾਂ ਵਰਗਾਂ ਦੀ ਗੁਰਬਤ ਅਤੇ ਇੱਜ਼ਤ ਨਾਲ ਕੋਝਾ ਮਜ਼ਾਕ ਕੀਤਾ ਹੈ। ਜਿਸ ਕਰਕੇ ਸਾਰੇ ਪੰਜਾਬ ਵਿਚ ਹੀ ਇਨ੍ਹਾਂ ਖਿਲਾਫ਼ ਵੱਡਾ ਰੋਸ ਪਾਇਆ ਜਾ ਰਿਹਾ ਹੈ।
ਅਕਾਲੀ ਦਲ ਛੱਡ ਕੇੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਕ੍ਰਮਵਾਰ ਜ਼ਿਲ੍ਹਾ ਅਹੁਦੇਦਾਰ ਬਲਬੀਰ ਸਿੰਘ ਪਾਹੜਾ ਸੀਨੀਅਰ ਮੀਤ ਪ੍ਰਧਾਨ, ਕਮਾਂਡਰ ਤਰਲੋੋਕ ਸਿੰਘ ਮੰਨੀ ਮੀਤ ਪ੍ਰਧਾਨ, ਕੈਪਟਨ ਸੁੱਚਾ ਸਿੰਘ ਮੀਤ ਪ੍ਰਧਾਨ, ਸੁਰਿੰਦਰ ਬੱਗਾ ਪ੍ਰੈਸ ਸਕੱਤਰ, ਮਨਵਿੰਦਰ ਸਿੰਘ ਸਕੱਤਰ, ਗੁਰਮੀਤ ਸਿੰਘ ਸਕੱਤਰ, ਅਜੀਤ ਸਿੰਘ ਕਲਿਆਣਪੁਰ ਸਕੱਤਰ, ਦਲਬੀਰ ਸਿੰਘ ਸੁੱਚਾ ਬਲਾਕ ਪ੍ਰਧਾਨ ਦੀਨਾਨਗਰ, ਬ੍ਰਿਜ ਲਾਲ ਸਰਪ੍ਰਸਤ ਅਤੇ ਰਾਜਵਿੰਦਰ ਸਿੰਘ ਜਨਰਲ ਸਕੱਤਰ ਬਲਾਕ ਦੀਨਾਨਗਰ ਸ਼ਾਮਲ ਸਨ। ਇਸ ਤੋਂ ਇਲਾਵਾ ਕਸ਼ਯਪ ਰਾਜਪੂਤ ਮਹਾਂ ਸਭਾ ਦੇ ਨਰਿੰਦਰ ਸਿੰਘ ਮੰਨੀ ਜ਼ਿਲ੍ਹਾ ਪ੍ਰਧਾਨ, ਹਰਪਾਲ ਸਿੰਘ ਬਟਾਲਾ ਸ਼ਹਿਰੀ ਪ੍ਰਧਾਨ, ਅਜੀਤ ਸਿੰਘ ਸ਼ੁਕਰਪੁਰਾ ਸ਼ਹਿਰੀ ਚੇਅਰਮੈਨ, ਅਮਰੀਕ ਸਿੰਘ ਮੀਤ ਪ੍ਰਧਾਨ ਸ਼ਾਮਲ ਹਨ। ਇਸ ਤੋਂ ਇਲਾਵਾ ਅਖਿਲ ਭਾਰਤੀ ਨਾਗਰਿਕ ਸੇਵਾ ਸੰਘ ਪੰਜਾਬ ਦੇ ਪ੍ਰਧਾਨ, ਐਂਟੀ ਕਰੱਪਸ਼ਨ ਕੌਸਿਲ ਆਫ ਇੰਡੀਆ ਦੇ ਸੂਬਾ ਪ੍ਰਧਾਨ ਅਤੇ ਇਲੈਕਟ੍ਰੋਪੈਥੀ ਮੈਡੀਕਲ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਡਾ. ਬਲਵੀਰ ਸਿੰਘ ਬਰਾੜ, ਤ੍ਰੀਮਤ ਤਾਕਤ ਵੈਲਫੇਅਰ ਟਰੱਸਟ ਪਟਿਆਲਾ ਦੀ ਚੇਅਰਪਰਸਨ ਬੀਬੀ ਗੁਰਪ੍ਰੀਤ ਕੌਰ ਸ਼ੈਲੀ, ਆਜ਼ਾਦ ਫਾਊਂਡੇਸ਼ਨ ਦੇ ਉਪ ਚੇਅਰਮੈਨ ਕੰਵਰਜੀਤ ਸਿੰਘ ਅਤੇ ਸੁਖਮੰਦਰ ਸਿੰਘ ਸੰਧੂ ਬਠਿੰਡਾ ਨੇ ਵੀ 'ਆਪ' ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।