ਡਾ. ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਕੇਸਰ ਸਿੰਘ ਨੂੰ ਸਿਰੋਪਾਓ ਦੇ ਕੇ ਪਾਰਟੀ ਵਿਚ ਜੀ ਆਇਆਂ ਕਹਿੰਦੇ ਹੋਏ।
ਰੂਪਨਗਰ, 30 ਜਨਵਰੀ : ਰੂਪਨਗਰ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਉਦੋਂ ਜ਼ੋਰਦਾਰ ਝਟਕਾ ਲੱਗਾ ਜਦੋਂ ਕੇਸਰ ਸਿੰਘ ਭਨੂਹਾ ਇਥੇ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੀ ਹਾਜ਼ਰੀ ਵਿਚ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਡਾ. ਚੀਮਾ ਨੇ ਉਹਨਾਂ ਨੂੰ ਸਿਰੋਪਾਓ ਦੇ ਕੇ ਪਾਰਟੀ ਵਿਚ ਜੀ ਆਇਆਂ ਕਿਹਾ।
ਇਸ ਮੌਕੇ ਡਾ. ਚੀਮਾ ਨੇ ਕਿਹਾ ਕਿ ਰੂਪਨਗਰ ਹਲਕੇ ਵਿਚੋਂ ਕਾਂਗਰਸ ਪਾਰਟੀ ਮੁਕੰਮਲ ਸਫਾਏ ਵੱਲ ਵੱਧ ਰਹੀ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਕਾਂਗਰਸ ਮੁਕਤ ਭਾਰਤ ਦੀ ਮੁਹਿੰਮ ਵਾਂਗ ਹੀ ਰੂਪਨਗਰ ਵਿਚੋਂ ਵੀ ਇਸ ਪੰਜਾਬ, ਪੰਜਾਬੀ ਤੇ ਪੰਜਾਬੀਅਤ ਵਿਰੋਧੀ ਪਾਰਟੀ ਦਾ ਮੁਕੰਮਲ ਸਫਾਇਆ ਹੋ ਜਾਵੇਗਾ। ਉਹਨਾਂ ਕਿਹਾ ਕਿ ਇਸ ਪਾਰਟੀ ਨੇ ਪੰਜਾਬ ਨਾਲ ਹਮੇਸ਼ਾ ਧਰੋਹ ਕਮਾਇਆ ਹੈ ਅਤੇ ਕਦੇ ਵੀ ਪੰਜਾਬ ਦੀ ਤਰੱਕੀ ਤੇ ਭਲਾਈ ਲਈ ਕੰਮ ਨਹੀਂ ਕੀਤਾ। ਉਹਨਾਂ ਕਿਹਾ ਕਿਆਜ਼ਾਦੀ ਤੋਂ ਲੈ ਕੇ ਹੁਣ ਤੱਕ ਕੇਂਦਰ ਵਿਚ ਬਹੁਤਾ ਸਮਾਂ ਕਾਂਗਰਸ ਪਾਰਟੀ ਜਾਂ ਇਸਦੀ ਅਗਵਾਈ ਵਾਲੇ ਗਠਜੋੜਾਂ ਦਾ ਹੀ ਰਾਜਕਾਲ ਰਿਹਾ ਤੇ ਇਸ ਰਾਜਕਾਲ ਦੌਰਾਨ ਇਸ ਪਾਰਟੀ ਨੇ ਚੁਣ ਚੁਣ ਕੇ ਸਕੀਮਾਂ ਅਜਿਹੀਆਂ ਬਣਾਈਆਂ ਜਿਸਦੇ ਲਾਭ ਤੋਂ ਪੰਜਾਬ ਨੂੰ ਵਾਂਝਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਪਾਰਟੀ ਦੀਆਂ ਸੂਬਾ ਵਿਰੋਧੀ ਨੀਤੀਆਂ ਤੇ ਪ੍ਰੋਗਰਾਮਾਂ ਤੋਂ ਭਲੀ ਭਾਂਤ ਜਾਣੂ ਹੋਚੁੱਕੇ ਹਨ ਤੇ ਆਉਂਦੀ 4 ਫਰਵਰੀ ਨੂੰ ਵੋਟਾਂ ਪਾ ਕੇ ਉਹ ਕਾਂਗਰਸ ਤੇ ਆਪ ਦੇ ਇਸ ਹਲਕੇ ਵਿਚੋਂ ਮੁਕੰਮਲ ਸਫਾਏ ਵਾਸਤੇ ਫਤਵਾ ਦੇ ਦੇਣਗੇ।
ਇਸ ਮੌਕੇ ਕੇਸਰ ਸਿੰਘ ਭਨੂਹਾ ਨੇ ਕਿਹਾ ਕਿ ਉਹ ਮਹਿਸੂਸ ਕਰ ਰਹੇ ਹਨ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਗਰੀਬ ਤੇ ਆਮ ਆਦਮੀ ਦੀ ਵਿਰੋਧੀ ਪਾਰਟੀ ਸਾਬਤ ਹੋਈ ਹੈ ਜਿਸ ਵਿਚ ਵਰਕਰਾਂ ਤੇ ਮਿਹਨਤੀ ਆਗੂਆਂ ਦੀ ਕੋਈ ਕਦਰ ਨਹੀਂ ਹੈ। ਉਹਨਾਂ ਕਿਹਾ ਕਿਾ ਇਸ ਪਾਰਟੀ 'ਤੇ ਸਰਮਾਏਦਾਰਾਂ ਦਾ ਕਬਜ਼ਾ ਹੈ ਤੇ ਉਹ ਆਪਣੇ ਪੈਸੇ ਦੀ ਤਾਕਤ ਦੀ ਬਦੌਲਤ ਆਮ ਵਰਕਰ ਦਾ ਗਲਾ ਘੁੱਟ ਰਹੇ ਹਨ। ਇਸ ਲਈ ਉਹਨਾਂ ਨੇ ਲੋਕ ਹਿਤੈਸ਼ੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰੀ ਕ੍ਰਿਸ਼ਨ ਬਲਾਕ ਸੰਮਤੀ ਮੈਂਬਰ, ਰਾਜ ਕੁਮਾਰ ਸਰਪੰਚ, ਭਜਨ ਲਾਲ ਨੰਬਰਦਾਰ, ਜੀਵਨ ਕੁਮਾਰ ਤੇ ਦਰਬਾਰਾ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।