← ਪਿਛੇ ਪਰਤੋ
ਚੰਡੀਗੜ੍ਹ, 1 ਫਰਵਰੀ, 2017 : ਪੰਜਾਬ ਵਿਧਾਨ ਸਭਾ ਚੋਣਾ ਦੇ ਸਮੀਕਰਣਾਂ 'ਤੇ ਭਾਰੀ ਉਲਟਫੇਰ ਕਰਦਿਆ ਡੇਰਾ ਸਿਰਸਾ ਵਲੋਂ ਬੁੱਧਵਾਰ ਨੂੰ ਅਕਾਲੀ-ਭਾਜਪਾ ਸਰਕਾਰ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ । ਡੇਰੇ ਦੇ 45 ਮੈਂਬਰੀ ਰਾਜਸੀ ਵਿੰਗ ਦੇ ਮੈਂਬਰ ਹਰਿੰਦਰ ਮਾਂਗੇਵਾਲ ਇੰਸਾ ਨੇ ਇਸ ਗੱਲ ਦਾ ਐਲਾਨ ਕੀਤਾ। ਮਾਂਗੇਵਾਲ ਨੇ ਆਖਿਆ ਕਿ ਡੇਰੇ ਦੇ ਸ਼ਰਧਾਲੂਆਂ ਨੇ ਅਕਾਲੀ-ਬੀਜੇਪੀ ਗੱਠਜੋੜ ਨੂੰ ਵੋਟ ਪਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਆਖਿਆ ਕਿ ਇਸ ਵਿੱਚ ਡੇਰੇ ਦਾ ਕੋਈ ਲੈਣਾ ਦੇਣਾ ਨਹੀਂ ਸਗੋਂ ਸ਼ਰਧਾਲੂਆਂ ਦਾ ਫ਼ੈਸਲਾ ਹੈ। ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਨੇ ਲੋਕ ਸਭਾ ਚੋਂਣਾ ਦੌਰਾਨ ਵੀ ਬੀਜੇਪੀ ਦਾ ਸਾਥ ਦਿੱਤਾ ਸੀ।ਮਾਂਗੇਵਾਲ ਨੇ ਦੱਸਿਆ ਕਿ ਡੇਰੇ ਨੇ ਕਦੇ ਵੀ ਆਪਣੇ ਸ਼ਰਧਾਲੂਆਂ ਨੂੰ ਰਾਜਨੀਤਕ ਆਗੂਆਂ ਦੀ ਹਮਾਇਤ ਕਰਨ ਲਈ ਨਹੀਂ ਆਖਿਆ, ਸ਼ਰਧਾਲੂ ਆਪਣਾ ਫ਼ੈਸਲਾ ਖ਼ੁਦ ਲੈਂਦੇ ਹਨ।
Total Responses : 265