← ਪਿਛੇ ਪਰਤੋ
ਕਾਦੀਆਂ, 31 ਜਨਵਰੀ, 2017 (ਚੋਧਰੀ ਮਨਸੂਰ ਘਨੋਕੇ) : ਅੱਜ ਸ਼ਾਂਮ ਨੂੰ ਆਮ ਆਦਮੀ ਪਾਰਟੀ ਨੇ ਹਲਕਾ ਕਾਦੀਆਂ ਦੇ ਆਪ ਦੇ ਉਮੀਦਵਾਰ ਕੰਵਲਪ੍ਰੀਤ ਸਿੰਘ ਲਾਲੀ ਦੇ ਸਮਰਥਨ ਚ ਚੋਣ ਰੈਲੀ ਕੀਤੀ। ਇਸ ਰੈਲੀ ਚ ਕਾਦੀਆਂ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਹਜ਼ਾਰਾਂ ਦੀ ਸੰਖਿਆ ਚ ਆਪ ਸਮਰਥਕ ਪਹੁੰਚੇ ਹੋਏ ਸਨ। ਭਗਵੰਤ ਮਾਨ ਨੇ ਇਸ ਰੈਲੀ ਨੂੰ 2 ਵਜੇ ਕਾਦੀਆਂ ਪਹੁੰਚਣਾ ਸੀ ਪਰ ਆਪ ਦੀ ਦੂਜੀ ਰੈਲਿਆਂ ਚ ਰੁਝੇਵੇਂ ਕਾਰਨ ਉਹ ਸ਼ਾਂਮ ਸਾਡੇ ਛ: ਵਜੇ ਪਹੁੰਚੇ। ਉਨਾਂ੍ਹ ਦੀ ਉਡੀਕ ਚ ਲੋਕੀ ਪੂਰਾ ਦਿਨ ਬੈਠੇ ਰਹੇ। ਜਿਵੇਂ ਹੀ ਉਹ ਰੈਲੀ ਸਥਲ ਤੇ ਪਹੁੰਚੇ ਤਾਂ ਪੂਰੀ ਰੈਲੀ ਜੋਸ਼ ਨਾਲ ਭਰ ਗਈ। ਇਸ ਮੋਕੇ ਭਗਵੰਤ ਮਾਨ ਨੇ ਬੋਲਦੀਆਂ ਕਿਹਾ ਕਿ ਅਸੀਂ ਪੰਜਾਬ ਚ ਵੀ ਦਿਲੀ ਵਾਂਗ ਇਤਿਹਾਸ ਰਚਾਂਗੇ। ਉਨ੍ਹਾਂ ਚੋਣਵੀ ਮੀਡਿਆ ਨੂੰ ਵੀ ਆਪਣੇ ਗੁਸੇ ਦਾ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਸਾਰੀ ਮੀਡਿਆ ਇਕੋ ਜਿਹੀ ਨਹੀਂ ਹੁੰਦੀ। ਪਰ ਕੁਝ ਮੀਡਿਆ ਲੋਕਾਂ ਨੂੰ ਗੁਮਰਾਹ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਕੈਪਟਨ ਨਹੀਂ ਚਾਹੁੰਦਾ ਅਤੇ ਨਾ ਹੀ ਬਾਦਲ। ਅੱਜ ਲੋਕ ਨਸ਼ਿਆਂ ਦੇ ਵਿਉਪਾਰਿਆਂ ਨੂੰ ਸਲਾਖਾਂ ਪਿਛੇ ਧਕਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਆਪ ਦੀ ਜੋ ਆਂਧੀ ਪੰਜਾਬ ਚ ਚਲੀ ਹੈ ਉਸਨੂੰ ਕੋਈ ਰੋਕ ਨਹੀਂ ਸਕਦਾ।ਇਸ ਮੋਕੇ ਤੇ ਕੰਵਲਪ੍ਰੀਤ ਸਿੰਘ ਕਾਕੀ ਨੇ ਇਸ ਰੈਲੀ ਨੂੰ ਰੋਕਣ ਲਈ ਵਿਰੋਧੀ ਪਾਰਟੀ ਵਲੋਂ ਕੀਤੀ ਕੋਸ਼ਿਸ਼ਾਂ ਬਾਰੇ ਦਸਿਆ ਕਿ ਆਪਣੀ ਹੁੰਦੀ ਹਾਰ ਵੇਖ ਕੇ ਇਹ ਪਾਰਟੀਆਂ ਬੁਖਲਾ ਗਈਆਂ ਹਨ। ਉਨ੍ਹਾਂ ਅੱਜ ਦੀ ਸ਼ਾਨਦਾਰ ਰੈਲੀ ਦੇ ਆਯੋਜਨ ਤੇ ਲੋਕਾਂ ਦਾ ਧੰਨਵਾਦ ਕੀਤਾ।
Total Responses : 265