ਚੰਡੀਗੜ੍ਹ, 1 ਫਰਵਰੀ 2017 : ਆਮ ਆਦਮੀ ਪਾਰਟੀ (ਆਪ) ਨੇ ਅੱਜ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਤੌਰ ਉਤੇ ਮੌੜ ਬੰਬ ਵਿਸਫੋਟ ਅਤੇ ਬੇਅਦਬੀ ਦੀਆਂ ਲੜੀਵਾਰ ਘਟਨਾਵਾਂ ਲਈ ਦੋਸ਼ੀ ਠਹਿਰਾਇਆ ਅਤੇ ਸ਼ਾਂਤੀਪੂਰਨ ਚੋਣ ਲਈ ਉਸਦੀ ਤੁਰੰਤ ਗਿਰਫਤਾਰੀ ਦੀ ਮੰਗ ਕੀਤੀ ।
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸਕੱਤਰ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਸੁਖਬੀਰ ਬਾਦਲ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਦੀ ਗਿਰਫਤਾਰੀ ਅਤੇ ਪੁੱਛਗਿਛ ਕਰਨ ਦੀ ਮੰਗ ਕੀਤੀ ਗਈ ਹੈ ।
ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸ਼ਕ ਨਹੀਂ ਹੈ ਕਿ ਨਿਰਾਸ਼ ਸ਼ਿਰੋਮਣੀ ਅਕਾਲੀ ਦਲ ਅਤੇ ਕਾਂਗਰਸ ਹਿੰਸਾ ਦੀਆਂ ਘਟਨਾਵਾਂ ਦੇ ਪਿੱਛੇ ਸਨ ਅਤੇ ਉਹ ਚੋਣ ਪਰਿਕ੍ਰੀਆ ਨੂੰ ਪ੍ਰਭਾਵਿਤ ਕਰਣ ਲਈ ਕਿਸੇ ਵੀ ਪ੍ਰਕਾਰ ਦਾ ਸੰਗੀਨ ਅਪਰਾਧ ਕਰ ਸਕਦੇ ਹਨ। ਸੰਜੈ ਸਿੰਘ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੇ ਵਿਧਾਨਸਭਾ ਵਿੱਚ ਕਿਹਾ ਸੀ , ਉਹ ਅੱਦਵਾਦੀ ਸੀ, ਉਹ ਅੱਦਵਾਦੀ ਹੈ ਅਤੇ ਉਹ ਇੱਕ ਅੱਦਵਾਦੀ ਰਹੇਗਾ।
ਉਨ੍ਹਾਂਨੇ ਅੱਗੇ ਕਿਹਾ ਕਿ ਅਕਾਲੀ ਦਲ ਵੱਲੋਂ ਸਹਾਰਾ ਦਿੱਤੇ ਗਏ ਵਲਟੋਹਾ ਵਰਗੇ ਪੁਰਾਣੇ ਅੱਤਵਾਦੀ ਕਿਸੇ ਵੀ ਤਰ੍ਹਾਂ ਦੀ ਹਰਕਤ ਜਾਂ ਸ਼ਰਾਰਤ ਕਰ ਸਕਦੇ ਹਨ । ਉਨ੍ਹਾਂਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਉਹ ਹੀ ਭਾਸ਼ਾ ਬੋਲਦੇ ਹਨ ਜੋ ਸੁਖਬੀਰ ਬੋਲਦੇ ਹਨ ਅਤੇ ਦੋਵੇਂ ਰਾਜ ਵਿੱਚ ਆਤੰਕ ਦਾ ਮਾਹੌਲ ਬਣਾਉਣ ਦਾ ਕੰਮ ਕਰਦੇ ਹਨ।
ਉਨ੍ਹਾਂਨੇ ਕਿਹਾ ਕਿ ਮੀਡਿਆ ਅਤੇ ਪ੍ਰਸ਼ਾਸਨ ਨੇ ਕੱਲ ਰਾਤ ਖਬਰ ਦਿੱਤੀ ਹੈ ਕਿ ਤਿੰਨ ਆਦਮੀਆਂ ਦੀ ਮੌੜ ਵਿੱਚ ਸਿਲੇਂਡਰ ਵਿਸਫੋਟ ਦੇ ਕਾਰਨ ਮੌਤ ਹੋ ਗਈ । ਉਨ੍ਹਾਂਨੇ ਕਿਹਾ ਕਿ ਉਨ੍ਹਾਂਨੇ ਡੀਜੀਪੀ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਮਾਮਲੇ ਦੀ ਜਾਂਚ ਠੀਕ ਤਰਾਂ ਨਾਲ ਹੋਵੇ ਉਨ੍ਹਾਂਨੇ ਕਿਹਾ ਕਿ ਅਚਾਨਕ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਗਿਰਫਤਾਰ ਕਰਣ ਦਾ ਇੱਕ ਬਿਆਨ ਦਿੱਤਾ ਅਤੇ ਸੁਖਬੀਰ ਬਾਦਲ ਨੇ ਵੀ ਇਸ ਘਟਨਾ ਲਈ ਆਮ ਆਦਮੀ ਪਾਰਟੀ ਨੂੰ ਦੋਸ਼ੀ ਠਹਿਰਾਇਆ ਹੈ ।
ਉਨ੍ਹਾਂਨੇ ਕਿਹਾ ਕਿ ਸੁਖਬੀਰ ਬਾਦਲ ਮਾਨਸਿਕ ਰੂਪ ਨਾਲ ਦਿਵਾਲੀਆ ਹੋ ਗਿਆ ਹੈ ਅਤੇ ਸੌੜੀ ਸਿਆਸਤ ਲਈ ਚੰਗੀ ਤਰ੍ਹਾਂ ਨਾਲ ਜਾਣਿਆ ਜਾਂਦਾ ਹੈ। ਆਮ ਆਦਮੀ ਪਾਰਟੀ ਦੇ ਨੇਤਾ ਨੇ ਬੇਅਦਬੀ ਦੀਆਂ ਲੜੀਵਾਰ ਘਟਨਾਵਾਂ ਅਤੇ ਨਿਰਦੋਸ਼ ਲੋਕਾਂ ਨੂੰ ਫਸਾਉਣ ਲਈ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਹੈ ।
ਉਨ੍ਹਾਂਨੇ ਕਿਹਾ ਕਿ ਹਾਈ ਪ੍ਰੋਫਾਈਲ ਮਡਰ ਕੇਸਾਂ ਦੇ ਆਰੋਪੀਆਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਮਾਤਾ ਚੰਦ ਕੌਰ, ਆਰਐਸਐਸ ਨੇਤਾ ਜਗਦੀਸ਼ ਗਗਨੇਜਾ, ਹੋਰ ਹਿੰਦੂ ਨੇਤਾਵਾਂ , ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ ਉੱਤੇ ਜਾਨਲੇਵਾ ਹਮਲਾ (ਜਿਸ ਵਿੱਚ ਉਸਦੇ ਇੱਕ ਸਾਥੀ ਦੀ ਮੌਤ ਹੋ ਗਈ ਸੀ) ਅਤੇ ਨਾਭਾ ਜੇਲ੍ਹ ਤੋਂ ਖਤਰਨਾਕ ਅਪਰਾਧੀਆਂ ਦਾ ਭੱਜਣਾ ਅਕਾਲੀ ਸਰਕਾਰ ਉਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਉਨ੍ਹਾਂਨੇ ਸੁਖਬੀਰ ਕੋਲੋਂ ਪੁੱਛਿਆ ਹੈ ਕਿ ਉਹ ਸੂਬੇ ਦੇ ਗ੍ਰਹਿ ਮੰਤਰੀ ਸਨ ਅਤੇ ਇਸਦੇ ਬਾਵਜੂਦ ਇਨਾਂ ਮਾਮਲਿਆਂ ਦੇ ਆਰੋਪੀਆਂ ਨੂੰ ਗਿਰਫਤਾਰ ਕਿਉਂ ਨਹੀਂ ਕੀਤਾ ਜਾ ਸਕਿਆ? ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਮਾਮਲੀਆਂ ਦੀ ਜਾਂਚ ਕਰੇਗੀ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਬਦਨਾਮ ਕਰਣ ਲਈ ਸੁਖਬੀਰ ਬਾਦਲ ਦੁਆਰਾ ਖੇਡੇ ਜਾ ਰਹੇ ਖੇਲ ਲਈ ਉਸਨੂੰ ਸਜਾ ਹੋਵੇਗੀ। ਉਨਾਂ ਕਿਹਾ ਕਿ ਅਸੀਂ ਰਾਸ਼ਟਰਵਾਦੀ ਲੋਕ ਹਾਂ ਅਤੇ ਰਾਸ਼ਟਰ ਦਾ ਹਿੱਤ ਸਾਡੇ ਲਈ ਸਭ ਤੋਂ ਉੱਤੇ ਹੈ।
ਆਮ ਆਦਮੀ ਪਾਰਟੀ ਦਾ ਵਫਦ ਪੰਜਾਬ ਸੀਈਓ ਨੂੰ ਮਿਲਿਆ
ਮੀਡਿਆ ਨਾਲ ਗੱਲਬਾਤ ਮਗਰੋਂ ਸੰਜੇ ਸਿੰਘ ਦੇਅਗਵਾਈ ਵਿੱਚ ਇੱਕ ਵਫਦ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀਈਓ ) ਵੀ .ਕੇ. ਸਿੰਘ ਨਾਲ ਸੁਖਬੀਰ ਸਿੰਘ ਬਾਦਲ ਦੀ ਤੁਰੰਤ ਗਿਰਫਤਾਰੀ ਦੀ ਮੰਗ ਕਰਣ ਲਈ ਮੁਲਾਕਾਤ ਕੀਤੀ । ਪਾਰਟੀ ਨੂੰ ਸ਼ੱਕ ਹੈ ਕਿ ਆਪਣੇ ਰਾਜਨੀਤਕ ਫਾਇਦੇ ਲਈ ਸੁਖਬੀਰ ਬਾਦਲ ਪੰਜਾਬ ਵਿੱਚ ਕਿਸੇ ਵੀ ਸੰਗੀਨ ਅਪਰਾਧ ਦੀ ਸਾਜਿਸ਼ ਕਰ ਸਕਦਾ ਹੈ।