← ਪਿਛੇ ਪਰਤੋ
ਪਟਿਆਲਾ, 1 ਫਰਵਰੀ, 2017 : ਵਿਧਾਨ ਸਭਾ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਕੁਲਦੀਪ ਕੌਰ ਟੌਹੜਾ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਰਕਾਰ ਆਉਣ 'ਤੇ ਬਖਸ਼ਿਆ ਨਹੀਂ ਜਾਵੇਗਾ। ਬੀਬੀ ਟੌਹੜਾ ਅੱਜ ਪਟਿਆਲਾ ਬੈਲਟ ਦੇ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਬੀਬੀ ਕੁਲਦੀਪ ਕੌਰ ਟੋਹੜਾ ਨੇ ਜੋ ਵਿਰੋਧੀ ਧਿਰਾਂ ਦੇ ਆਗੂਆਂ ਵਲੋਂ ਗੈਰ ਸਮਾਜਿਕ ਹਰਕਤਾਂ ਗੈਰ ਸਮਾਜਿਕ ਅਨਸਰਾਂ ਨਾਲ ਰਲ ਕੇ ਕੀਤੀਆਂ ਜਾ ਰਹੀਆਂ ਹਨ ਤੋਂ ਸਪੱਸ਼ਟ ਜਾਪਦਾ ਹੈ ਕਿ ਉਹਨਾਂ ਨੂੰ ਆਪਣੀ ਹਾਰ ਦਿਸਣ ਲੱਗ ਪਈ ਹੈ ਤੇ ਹੁਣ ਉਹ ਕੋਝੀਆਂ ਹਰਕਤਾਂ ਕਰਕੇ ਆਪ ਪਾਰਟੀ ਤੇ ਉਸਦੇ ਆਗੂਆਂ ਨੂੰ ਬਦਨਾਮ ਤਾਂ ਕਰ ਸਕਦੇ ਹਨ ਪਰ ਖਤਮ ਨਹੀਂ ਕਰ ਸਕਦੇ। ਬੀਬੀ ਟੌਹੜਾ ਨੇ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਜਿੰਨਾਂ ਵਿਰੋਧੀ ਪਾਰਟੀਆਂ ਵਲੋਂ ਆਪ ਆਗੂਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ ਸੀ ਓਨਾਂ ਹੀ ਜ਼ਿਆਦਾ ਪਿਆਰ ਜਨਤਾ ਦ ਆਪ ਆਗੂਆਂ ਨੂੰ ਮਿਲਿਆ ਸੀ ਤੇ ਇਕ ਵਾਰ ਫਿਰ ਵਿਰੋਧੀ ਆਗੂਆਂ ਵਲੋਂ ਅਜਿਹਾ ਕਰਕੇ ਆਪ' ਆਗੂਆਂ ਦੀ ਚੜ੍ਹਤ ਦੀ ਹਾਲ ਦੁਹਾਈ ਆਪ ਹੀ ਪਾਈ ਜਾ ਰਹੀ ਹੈ। ਬੀਬੀ ਟੌਹੜਾ ਨੇ ਕਿਹਾ ਕਿ 'ਆਪ' ਲੋਕਾਂ ਦੀ ਆਪਣੀ ਪਾਰਟੀ ਹੈ ਤੇ ਇਸਦੇ ਆਗੂ ਵੀ ਕਿਸੇ ਨੂੰ ਮਿਲਣ ਗਿਲਣ ਤੋਂ ਪਿੱਛੇ ਨਹੀਂ ਹਟਦੇ ਬਲਕਿ ਆਪ ਮੁਹਾਰੇ ਅੱਗੇ ਆ ਕੇ ਦਿਲ ਖੋਲ੍ਹ ਕੇ ਮਿਲਦੇ ਹਨ ਪਰ ਵਿਰੋਧੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੇ ਆਗੂ ਜਦੋਂ ਜਿੱਤ ਜਾਂਦੇ ਹਨ ਤਾਂ ਸੁਰੱਖਿਆ ਘੇਰਿਆਂ ਵਿਚ ਆਪਣੇ ਆਪ ਨੂੰ ਘੇਰੀ ਰੱਖਦੇ ਹਨ ਤੇ ਜਦੋਂ ਕੋਈ ਮਿਲਣ ਪੁੱਜ ਜਾਵੇ ਤਾਂ ਆਖਿਆ ਜਾਂਦਾ ਹੈ ਕਿ ਸਾਹਿਬ ਬਹੁਤ ਬੀਜੀ ਹਨ ਜਾਂ ਫਿਰ ਸਿੱਧਾ ਹੀ ਸੱਤ ਸਮੁੰਦਰ ਪਾਰ ਦੀ ਗੱਲ ਆਖ ਦਿੱਤੀ ਜਾਂਦੀ ਹੈ ਕਿ ਸਾਹਿਬ ਤਾਂ ਬਾਹਰ ਗਏ ਹੋਏ ਹਨ। ਇਹ ਇਨ੍ਹਾਂ ਦੋਵੇਂ ਪਾਰਟੀਆਂ ਦੇ ਕਲਚਰ ਹੈ ਤੇ ਇਹ ਕਲਚਰ ਉਦੋਂ ਹੀ ਖਤਮ ਹੋਵੇਗਾ ਜਦੋਂ ਲੋਕਾਂ ਵਲੋਂ ਆਪ ਪਾਰਟੀ ਦੇ ਆਗੂਆਂ ਨੂੰ ਵੱਡੀ ਪੱਧਰ 'ਤੇ ਜਿੱਤ ਦੁਆਈ ਜਾਵੇਗੀ। ਉਹਨਾਂ ਸਪੱਸ਼ਟ ਆਖਿਆ ਕਿ ਆਪ' ਦੇ ਕਿਸੇ ਵੀ ਲੀਡਰ ਨੂੰ ਕੋਈ ਵੀ ਵਿਅਕਤੀ ਕਦੇ ਵੀ ਮਿਲ ਸਕਦਾ ਹੈ ਤੇ ਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਹੈ ਤੇ ਅੱਗੋਂ ਵੀ ਹੁੰਦਾ ਰਹੇਗਾ।
Total Responses : 265