ਪਟਿਆਲਾ, 1 ਫਰਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਖਾਲਿਸਤਾਨ ਕਮਾਂਡੋ ਫੋਰਸ ਨਾਲ ਨਜ਼ਦੀਕੀਆਂ ਰੱਖਣ ਵਾਲੀ ਫਾਸੀਵਾਦੀ ਆਮ ਆਦਮੀ ਪਾਰਟੀ ਤੇ ਇਸਦੇ ਆਗੂ ਅਰਵਿੰਦ ਕੇਜਰੀਵਾਲ ਖਿਲਾਫ ਲੜਾਈ 'ਚ ਉਨ੍ਹਾਂ ਨੂੰ ਸਮਰਥਨ ਦੇਣ ਲਈ ਪਟਿਆਲਾ ਦੇ ਕਾਨੂੰਨੀ ਸਮਾਜ ਦਾ ਧੰਨਵਾਦ ਪ੍ਰਗਟਾਇਆ ਹੈ, ਜਿਨ੍ਹਾਂ ਦਾ ਮੰਗਲਵਾਰ ਰਾਤ ਨੂੰ ਬਠਿੰਡਾ ਜਿਲ੍ਹੇ 'ਚ ਹੋਏ ਬੰਬ ਬਲਾਸਟ 'ਚ ਹੱਥ ਹੋਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਸਮਰਥਨ ਦੇਣ ਵਾਲੀ, ਜ਼ਿਲ੍ਹਾ ਬਾਰ ਐਸੋਸੀਏਸ਼ਨ, ਪਟਿਆਲਾ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਗਰ ਖੱਬੀਆਂ ਤੇ ਸੱਜੀਆਂ ਵਿਚਾਰ ਧਾਰਾਵਾਂ ਦਾ ਖਤਰਨਾਕ ਮੇਲ ਰੱਖਣ ਵਾਲੀ ਆਪ ਨੂੰ ਪੰਜਾਬ ਤੋਂ ਬਾਹਰ ਰੱਖਣ ਲਈ ਸਮਾਜ ਦੇ ਸਾਰਿਆਂ ਵਰਗਾਂ ਦਾ ਸਮਰਥਨ ਜ਼ਰੂਰੀ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਿਆਸਤਦਾਨਾਂ ਵੱਲੋਂ ਅਜਿਹੀਆਂ ਖਤਰਨਾਕ ਵਿਚਾਰ ਧਾਰਾਵਾਂ ਦਾ ਮੇਲ ਕਰਨ ਨਾਲ ਫਾਸੀਵਾਦੀ ਤੇ ਉਗਰ ਤਾਕਤਾਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਅੰਦਰ ਲਾਲਸਾ ਲਈ ਜਗ੍ਹਾ ਹੈ, ਲੇਕਿਨ ਫਾਸੀਵਾਦ ਲਈ ਕੋਈ ਸਥਾਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ 35000 ਤੋਂ ਵੱਧ ਬੇਕਸੂਰ ਜ਼ਿੰਦਗੀਆਂ ਖੋਹ ਚੁੱਕਾ ਹੈ। ਉਨ੍ਹਾਂ ਨੇ ਮੰਗਲਵਾਰ ਰਾਤ ਦੀ ਹਿੰਸਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਉਂਦਿਆਂ ਦਿਨਾਂ 'ਚ ਜੇਕਰ ਉਗਰ ਤਾਕਤਾਂ ਨੂੰ ਅਜਿਹੇ ਹੀ ਨਜ਼ਰਅੰਦਾਜ ਕੀਤਾ ਗਿਆ, ਤਾਂ ਹਾਲਾਤ ਹੋਰ ਵੀ ਬਿਗੜ ਸਕਦੇ ਹਨ। ਕੈਪਟਨ ਅਮਰਿੰਦਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਹੱਦ ਪਾਰ ਬੈਠੀਆਂ ਭਾਰਤ ਵਿਰੋਧੀ ਤਾਕਤਾਂ ਅਜਿਹੇ ਮੌਕਿਆਂ ਦਾ ਫਾਇਦਾ ਚੁੱਕਣ ਦਾ ਇੰਤਜ਼ਾਰ ਕਰ ਰਹੀਆਂ ਹਨ, ਤਾਂ ਜੋ ਉਹ ਦੇਸ਼ ਅੰਦਰ ਮੁੜ ਤੋਂ ਅੱਤਵਾਦ ਪੈਦਾ ਕਰ ਸਕਣ।
ਉਨ੍ਹਾਂ ਨੇ ਕਿਹਾ ਕਿ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਬਦਲਾਅ ਚਾਹੁੰਦਾ ਹੈ ਅਤੇ ਇਸਦੀ ਲੋੜ ਹੈ, ਪਰ ਲੋਕਾਂ ਨੂੰ ਸੋਚਣਾ ਚਾਹੀਦਾ ਹੇ ਕਿ ਉਹ ਕਿਸ ਤਰ੍ਹਾਂ ਦਾ ਬਦਲਾਅ ਚਾਅ ਰਹੇ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਅੰਦਰ ਸਿਰਫ ਅਕਾਲੀਆਂ ਨਾਲ ਲੜਾਈ ਨਹੀਂ ਹੈ, ਸਗੋਂ ਜ਼ਿਆਦਾ ਅਹਿਮ ਲੜਾਈ ਸੂਬੇ 'ਚ ਵੜੇ ਬਾਹਰੀ ਵਿਅਕਤੀਆਂ ਆਪ ਨਾਲ ਹੇ, ਜਿਨ੍ਹਾਂ ਦਾ ਸੂਬੇ ਦੀ ਭਲਾਈ 'ਚ ਕੋਈ ਧਿਆਨ ਨਹੀਂ ਹੈ। ਉਨ੍ਹਾਂ ਨੇ ਇਕ ਵਾਰ ਫਿਰ ਤੋਂ ਕੇਜਰੀਵਾਲ ਦੇ ਕੇ.ਸੀ.ਐਫ ਕਮਾਂਡੋ ਦੇ ਘਰ ਰੁੱਕਣ ਉਪਰ ਸਵਾਲ ਕੀਤਾ ਅਤੇ ਕਿਹਾ ਕਿ ਇਹ ਖਤਰਨਾਕ ਹੈ ਅਤੇ ਮੌੜ ਬੰਬ ਵਿਸਫੋਟ ਦੇ ਮੱਦੇਨਜ਼ਰ ਇਸਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਜਿਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋਣ ਸਮੇਤ ਕਈ ਜ਼ਖਮੀ ਹੋ ਗਏ। ਇਸ ਲੜੀ ਹੇਠ, ਉਕਤ ਵਿਸਫੋਟ 'ਚ ਕੇ.ਸੀ.ਐਫ ਦਾ ਹੱਥ ਮੰਨਿਆ ਜਾ ਰਿਹਾ ਹੈ।
ਇਸ ਦੌਰਾਨ, ਕੈਪਟਨ ਅਮਰਿੰਦਰ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਵੀ ਬਾਦਲ ਅਗਵਾਈ ਵਾਲੀ ਅਕਾਲੀ ਸਰਕਾਰ ਉਪਰ ਵਰ੍ਹੇ, ਜਿਥੇ ਉਦਯੋਗਾਂ ਦਾ ਪੂਰੀ ਤਰ੍ਹਾਂ ਨਾਲ ਪਤਨ ਹੋ ਚੁੱਕਾ ਹੈ ਅਤੇ ਤਨਖਾਹਾਂ ਦੇਣ ਲਈ ਸਰਕਾਰੀ ਜਾਇਦਾਦਾਂ ਨੂੰ ਗਹਿਣੇ ਰੱਖ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਚਲਾਉਣ ਦਾ ਤਰੀਕਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਅੰਦਰ ਬਾਦਲਾਂ ਅਤੇ ਇਨ੍ਹਾਂ ਦੇ ਪਿੱਠੂਆਂ (ਹਲਕਾ ਇੰਚਾਰਜ਼ਾਂ) ਖਿਲਾਫ ਗੁੱਸਾ ਸਾਫ ਤੌਰ 'ਤੇ ਨਜ਼ਰ ਆ ਰਿਹਾ ਹੈ।
ਇਸ ਮੌਕੇ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ ਵਕੀਲਾਂ ਚੁੱਕੇ ਜਾਣ ਵਾਲੇ ਲੜੀਵਾਰ ਭਲਾਈ ਵਾਲੇ ਕਦਮਾਂ ਦਾ ਖੁਲਾਸਾ ਕੀਤਾ, ਜਿਨ੍ਹਾਂ 'ਚ ਅਹਿਮ ਤੌਰ 'ਤੇ ਹਰੇਕ ਐਡਵੋਕੇਟ ਨੂੰ ਚੈਂਬਰ ਦੇਣਾ, ਅਦਾਲਤ ਕੰਪਲੈਕਸ 'ਚ ਅੰਡਰਗਰਾਉਂਡ ਪਾਰਕਿੰਗ, ਨਵੇਂ ਵਕੀਲਾਂ ਲਈ 2500 ਰੁਪਏ ਤਨਖਾਹ, ਅਤੇ ਵਕੀਲਾਂ ਵਾਸਤੇ ਮੈਡੀਕਲ ਤੇ ਦੁਰਘਟਨਾ ਬੀਮਾ ਸ਼ਾਮਿਲ ਹਨ, ਜਿਸਦਾ 50 ਪ੍ਰਤੀਸ਼ਤ ਯੋਗਦਾਨ ਸਰਕਾਰ ਦੇਵੇਗੀ।
ਮੀਟਿੰਗ ਦੌਰਾਨ ਕਾਂਗਰਸ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਬ੍ਰਹਮ ਮੋਹਿੰਦਰਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਿਕ੍ਰਮਜੀਤ ਭੁੱਲਰ, ਸਕੱਤਰ ਸੰਜੈ ਖੰਨਾ, ਮੀਤ ਪ੍ਰਧਾਨ ਅਵਨੀਤ ਬਿਲਿੰਗ ਸਮੇਤ ਵੱਡੀ ਗਿਣਤੀ 'ਚ ਵਕੀਲ ਵੀ ਮੌਜ਼ੂਦ ਰਹੇ, ਜਿਨ੍ਹਾਂ ਨੇ ਕੈਪਟਨ ਅਮਰਿੰਦਰ ਦਾ ਬਤੌਰ ਮੁੱਖ ਮੰਤਰੀ ਆਪਣੇ ਪਿਛਲੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਸਮਾਜ ਦੇ ਹਿੱਤ 'ਚ ਕੀਤੇ ਕੰਮਾਂ ਲਈ ਧੰਨਵਾਦ ਪ੍ਰਗਟਾਇਆ।
ਸੰਜੈ ਖੰਨਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਇਕ ਵਾਰ ਨਹੀਂ, ਸਗੋਂ ਕਈ ਵਾਰ ਪੰਜਾਬ ਲਈ ਬਲਿਦਾਨ ਦਿੱਤਾ ਹੈ, ਅਤੇ ਇਸ ਲੜੀ ਹੇਠ ਉਨ੍ਹਾਂ ਦਾ ਆਖਿਰੀ ਮੌਕਾ ਐਸ.ਵਾਈ.ਐਲ ਉਪਰ ਅਸਤੀਫਾ ਦੇਣਾ ਸੀ। ਉਨ੍ਹਾਂ ਨੇ ਕਾਂਨੂੰਨੀ ਸਮਾਜ ਲਈ ਕੈਪਟਨ ਅਮਰਿੰਦਰ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਖੁਲਾਸਾ ਕੀਤਾ ਕਿ ਕੈਪਟਨ ਅਮਰਿੰਦਰ ਨੇ ਪੰਜਾਬ ਨੂੰ ਅੰਤਰ ਰਾਸ਼ਟਰੀ ਪੱਧਰ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦਿੱਤੀ ਅਤੇ ਯਾਦਵਿੰਦਰ ਲਾਅ ਕੰਪਲੈਕਸ ਵਾਸਤੇ 2.5 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ।
ਐਡਵੋਕੇਟ ਬਿਕ੍ਰਮ ਸਿੰਘ ਨੇ ਕੈਪਟਨ ਅਮਰਿੰਦਰ ਨੂੰ ਕੌਮੀ ਪੱਧਰ ਦਾ ਆਗੂ ਦੱਸਿਆ, ਜਿਨ੍ਹਾਂ ਨੇ ਅੰਮ੍ਰਿਤਸਰ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਅਰੂਨ ਜੇਤਲੀ ਉਪਰ ਸ਼ਾਨਦਾਰ ਜਿੱਤ ਦਰਜ ਕਰਕੇ ਇਸਦਾ ਪ੍ਰਮਾਣ ਦਿੱਤਾ।
ਐਡਵੋਕੇਟ ਅਨਿਲ ਪੁਰੀ ਨੇ ਕੈਪਟਨ ਅਮਰਿੰਦਰ ਨੂੰ ਇਨ੍ਹਾਂ ਚੋਣਾਂ ਨੂੰ ਆਪਣੀ ਆਖਿਰੀ ਚੋਣ ਨਹੀਂ ਬਣਾਉਣ ਦੀ ਅਪੀਲ ਕੀਤੀ, ਕਿਉਂਕਿ ਇਸ ਸੂਬੇ ਤੇ ਇਸਦੇ ਲੋਕਾਂ ਨੂੰ ਲੰਬੇ ਵਕਤ ਤੱਕ ਉਨ੍ਹਾਂ ਦੀ ਅਗਵਾਈ ਦੀ ਲੋੜ ਹੈ।