ਵਿਸ਼ਾਲ ਰੋਡ ਸ਼ੋਅ ਦੇ ਦੌਰਾਨ ਬੀਬੀ ਅਨੂਪਇੰਦਰ ਕੌਰ ਸੰਧੂ, ਤੇਜਿੰਦਰਪਾਲ ਸਿੰਘ ਸੰਧੂ ਨਾਲ ਨਜ਼ਰ ਆ ਰਹੇ ਹਨ ਹਲਕਾ ਘਨੌਰ ਦੇ ਹਜ਼ਾਰਾਂ ਸਮਰਥਕ।
- ਹਲਕਾ ਘਨੌਰ ਦੇ ਰਾਜਨੀਤਕ ਇਤਿਹਾਸ ਵਿੱਚ ਲੋਕ ਹਮੇਸ਼ਾਂ ਆਜ਼ਾਦ ਉਮੀਦਵਾਰ ਦੇ ਹੱਕ ਵਿੱਚ ਵੀ ਨਿਤਰੇ
ਪਟਿਆਲਾ/ਘਨੌਰ, 2 ਫਰਵਰੀ, 2017 : ਵਿਧਾਨ ਸਭਾ ਹਲਕਾ ਘਨੌਰ ਤੋਂ ਸਵਰਗੀ ਸਰਦਾਰ ਜਸਦੇਵ ਸਿੰਘ ਸੰਧੂ ਦੀ ਨੂੰਹ ਬੀਬੀ ਅਨੂਪਇੰਦਰ ਕੌਰ ਸੰਧੂ ਦੇ ਹੱਕ ਵਿਚ ਅੱਜ ਵਿਧਾਨ ਸਭਾ ਹਲਕਾ ਘਨੌਰ ਵਿਖੇ ਨਿਕਲੇ ਰੋਡ ਸ਼ੋਅ ਨੇ ਹਲਕੇ ਦੇ ਵਿੱਚ ਵਿਚਰ ਰਹੀਆਂ ਵੱਡੀਆ ਸਿਆਸੀ ਪਾਰਟੀਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ, ਇਸ ਰੋਡ ਸ਼ੋਅ ਵਿੱਚ ਪੁੱਜੇ ਹਜ਼ਾਰਾਂ ਲੋਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਈ ਦਹਾਕਿਆਂ ਤੋਂ ਸੰਧੂ ਪਰਿਵਾਰ ਵੱਲੋਂ ਹਲਕਾ ਘਨੌਰ ਦੇ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਦਾ ਮੁੱਲ ਮੋੜਨ ਲਈ ਤਿਆਰ ਹਨ। ਜਿਕਰਯੋਗ ਹੈ ਕਿ ਹਲਕਾ ਘਨੌਰ ਦੇ ਵਿਧਾਇਕ ਦੀ ਸੀਟ ਲਗਾਤਾਰ 8 ਵਾਰ ਸੰਧੂ ਪਰਿਵਾਰ ਦੇ ਕਬਜ਼ੇ ਵਿੱਚ ਰਹੀ ਹੈ ਤੇ ਇਸ ਵਾਰ ਵੀ ਇਸ ਪਰਿਵਾਰ ਦੀ ਨੂੰਹ ਦੇ ਹੱਕ ਵਿੱਚ ਲੋਕ ਪੂਰੀ ਤਰ੍ਹਾਂ ਡੱਟ ਗਏ ਹਨ। ਘਨੌਰ ਅਨਾਜ ਮੰਡੀ ਤੋਂ ਸ਼ੁਰੂ ਹੋਏ ਇਸ ਵਿਸ਼ਾਲ ਰੋਡ ਸ਼ੋਅ ਵਿੱਚ ਲੋਕਾਂ ਵਲੋਂ ਟ੍ਰੈਕਟਰਾਂ, ਮੋਟਰਸਾਈਕਲਾਂ ਤੇ ਗੱਡੀਆਂ ਸਮੇਤ ਹਜ਼ਾਰਾਂ ਵਹੀਕਲਾਂ ਦੀ ਵਰਤੋਂ ਕੀਤੀ ਗਈ, ਇਹ ਕਾਫਲਾ ਅਨਾਜ਼ ਮੰਡੀ ਤੋਂ ਬਾਅਦ ਬਘੋਰਾ, ਸ਼ੇਖੁਪੁਰ, ਭਟਮਾਜਰਾ, ਚਪੜ, ਸੀਲ, ਪੰਡਤਾ, ਮੰਡੋਲੀ, ਹਰਪਾਲਪੁਰ, ਕੁੱਥਾਖੇੜੀ ਤੇ ਲੋਚਮਾ ਤੋਂ ਹੁੰਦਿਆਂ ਹਲਕੇ ਦੇ ਹੋਰ ਦਰਜ਼ਨਾਂ ਪਿੰਡਾਂ ਵਿੰਚੋਂ ਲੰਘਿਆ ਜਿਥੇ ਹਰ ਪਿੰਡ ਵਿੱਚ ਸੈਂਕੜੇ ਲੋਕਾਂ ਵੱਲੋਂ ਇਸ ਰੋਡ ਸ਼ੋਅ ਦਾ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਬੀਬੀ ਅਨੂਪਇੰਦਰ ਕੌਰ ਸੰਧੂ ਨੇ ਕਿਹਾ ਕਿ ਸੰਧੂ ਪਰਿਵਾਰ ਦੀ ਹਲਕੇ ਪ੍ਰਤੀ ਨਿੱਘਰ ਸੋਚ ਸਦਕਾ ਹੀ ਅੱਜ ਹਲਕੇ ਦੇ ਲੋਕਾਂ ਨੇ ਵਿਸ਼ਾਲ ਰੋਡ ਸ਼ੋਅ 'ਚ ਸ਼ਮੂਲੀਅਤ ਦਰਜ ਕਰਵਾ ਕੇ ਇਹ ਦਰਸਾਅ ਦਿੱਤਾ ਹੈ ਕਿ ਹਲਕੇ ਤੋਂ ਉਹਨਾਂ ਦੀ ਜਿੱਤ ਹਰ ਹਾਲ ਵਿਚ ਯਕੀਨੀ ਹੋਵੇਗੀ। ਤੇਜਿੰਦਰਪਾਲ ਸਿੰਘ ਸੰਧੂ ਨੇ ਲੋਕਾਂ ਦਾ ਪਿਆਰ ਕਬੂਲਦਿਆਂ ਕਿਹਾ ਕਿ ਵਿਰੋਧੀ ਧਿਰਾਂ ਵਲੋਂ ਹਲਕੇ ਵਿਚ ਰਹਿਣ ਦੇ ਬਾਵਜੂਦ ਵੀ ਲੋਕਾਂ ਨਾਲ ਰਾਬਤਾ ਕਾਇਮ ਨਹੀਂ ਕੀਤਾ ਜਾ ਰਿਹਾ ਜਦੋਂ ਕਿ ਉਹਨਾਂ ਵਲੋਂ ਘਨੌਰ ਹਲਕੇ ਦੇ ਹਰ ਪਿੰਡ ਵਿਚ ਪਹੁੰਚ ਕਰਕੇ ਵੱਡੀ ਪੱਧਰ 'ਤੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਜਿਸਦਾ ਸਦਕਾ ਹੀ ਅੱਜ ਦੇ ਰੋਡ ਸ਼ੋਅ ਵਿਚ ਹੀ ਨਹੀਂ ਬਲਕਿ ਉਹਨਾਂ ਵਲੋਂ ਬੀਬੀ ਸੰਧੂ ਦੇ ਹੱਕ ਵਿਚ ਕੀਤੀਆਂ ਗਈਆਂ ਹਰੇਕ ਮੀਟਿੰਗਾਂ ਨੂੰ ਲੋਕਾ ਵਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ।
ਇਸ ਮੌਕੇ ਤੇਜਿੰਦਰਪਾਲ ਸਿੰਘ ਸੰਧੂ ਅਤੇ ਬੀਬੀ ਅਨੂਪਇੰਦਰ ਕੌਰ ਸੰਧੂ ਨੇ ਆਖਿਆ ਕਿ ਹਲਕਾ ਘਨੌਰ ਦੇ ਲੋਕ ਇਹ ਦੱਸਣਗੇਂ ਕਿ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਉਹ ਮੂੰਹ ਨਹੀਂ ਲਗਾਉਂਦੇ। ਉਨ੍ਹਾਂ ਆਖਿਆ ਕਿ ਤਿੰਨੇ ਸਿਆਸੀ ਪਾਰਟੀਆਂ ਕੋਝੀ ਰਾਜਨੀਤੀ ਕਰ ਰਹੀਆਂ ਹਨ ਤੇ ਹਲਕਾ ਘਨੌਰ ਦੇ ਲੋਕ ਇਸ ਗੱਲ ਤੋਂ ਭਲੀ ਭਾਂਤ ਤੋਂ ਜਾਣੂ ਹਨ। ਉਨ੍ਹਾਂ ਆਖਿਆ ਕਿ ਪਿਛਲੇ ਕਈ ਦਹਾਕਿਆਂ ਤੋਂ ਸੰਧੂ ਪਰਿਵਾਰ ਨੇ ਹਲਕਾ ਘਨੌਰ ਦੀ ਸੇਵਾ ਕੀਤੀ ਹੈ ਤੇ ਅਸੀਂ ਵਿਸ਼ਵਾਸ਼ ਦਵਾਉਂਦੇ ਹਾਂ ਕਿ ਇਹ ਸੇਵਾ ਅਸੀਂ ਹਮੇਸ਼ਾਂ ਜਾਰੀ ਰੱਖਾਂਗੇ।
ਤੇਜਿੰਦਰਪਾਲ ਸਿੰਘ ਸੰਧੂ ਨੇ ਰੋਡ ਸ਼ੋਅ ਵਿਚ ਸ਼ਮੂਲੀਅਤ ਕਰਨ ਵਾਲੇ ਹਲਕੇ ਦੇ ਵਸਨੀਕਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਤੇ ਆਖਿਆ ਕਿ ਜੋ ਸਾਥ ਉਹਨਾਂ ਦਾ ਹਲਕਾ ਵਾਸੀਆ ਨੇ ਦਿੱਤਾ ਹੈ ਦਾ ਮੁੱਲ ਉਹਨਾਂ ਵਲੋਂ ਮੋੜਿਆ ਜਾਵੇਗਾ ਤੇ ਆਪਣੀ ਪੂਰੀ ਜਿੰਦ ਜਾਨ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਲਗਾਈ ਜਾਵੇਗੀ ਕਿਉਂਕਿ ਹਲਕੇ ਦੇ ਲੋਕਾਂ ਦੀ ਵੋਟ ਤੇ ਪਿਆਰ ਸਦਕਾ ਹੀ ਉਹ ਹਲਕੇ ਤੋਂ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਰਘਵੀਰ ਸਿੰਘ ਮੰਡਲ ਪ੍ਰਧਾਨ ਭਾਜਪਾ, ਰਣਧੀਰ ਸਿੰਘ ਪਹਿਰ, ਸੁਰਜਣ ਸਿੰਘ ਸੀਲ, ਰੁਪਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਰੰਗੀ ਸਿੰਘ ਜੰਡ ਮੰਘੋਲੀ, ਗੁਰਪਾਲ ਸਿੰਘ, ਗੁਰਸੇਵਕ ਸਿੰਘ ਸੰਧਾਰਸੀ, ਸੁਰਜੀਤ ਸਿੰਘ ਮਰਦਾਂਪੁਰ, ਹਰਜਿੰਦਰ ਸਿੰਘ ਲਾਛੜੂ, ਮਹਿਮਾ ਸਿੰਘ ਲਾਛੜੂ, ਬੀਰ ਸਿੰਘ, ਮਾਯਾ ਰਾਮ ਨਰਾਇਣ ਗੜ੍ਹ, ਭਰਪੂਰ ਸਿੰਘ ਲੋਹ ਸਿੰਬਲੀ, ਬਲਬੀਰ ਸਿੰਘ ਨੰਬਰਦਾਰ, ਅਮਰਜੀਤ ਸਿੰਘ ਹਰਪਾਲਪੁਰ, ਨਸੀਬ ਸਿੰਘ ਮੰਡੋਲੀ, ਰੇਸ਼ਮ ਸਿੰਘ ਅਜਰਾਵਰ, ਪ੍ਰੇਮ ਸਿੰਘ ਸੀਲ, ਬਿੱਟੂ ਚਪੜ, ਸੱਜਣ ਸਿੰਘ ਚਪੜ, ਪਾਲ ਸਿੰਘ ਮੰਡਿਆਣਾ, ਅੰਗਰੇਜ਼ ਸਿੰਘ ਸੰਧੂ, ਜਰਨੈਲ ਸਿੰਘ ਫੌਜੀ, ਬੀਬੀ ਰਜਿੰਦਰ ਕੌਰ ਸੇਤੀਆ, ਧਨਵੰਤ ਸਿੰਘ ਕਰਤਾਰਪੁਰਾ, ਮਹੰਤ ਰਾਮ ਖੇੜੀ ਗੁਰਨਾ ਸਮੇਤ ਹਜ਼ਾਰਾਂ ਸਮਰਥਕ ਹਾਜ਼ਰ ਸਨ।