ਬਾਬੂ ਪ੍ਰਕਾਸ਼ ਚੰਦ ਗਰਗ ਸ਼ਹਿਰ ਸੰਗਰੂਰ ਵਿਖੇ ਰੋਡ ਸ਼ੋਅ ਕਰਕੇ ਵੋਟਾਂ ਲਈ ਅਪੀਲ ਕਰਦੇ ਹੋਏ।
ਸੰਗਰੂਰ, 2 ਫਰਵਰੀ, 2017 : ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਆਪਣੇ ਰੋਡ ਸ਼ੋਅ ਦੀ ਸ਼ੁਰੂਆਤ ਸ਼ਹੀਦÂ-ਏ-ਆਜ਼ਮ ਸ਼ਹੀਦ ਭਗਤ ਸਿੰਘ ਦੇ ਚੌਕ ਤੋਂ ਕਰਕੇ ਸ਼ਹਿਰ ਦੇ ਵੱਖ-ਵੱਖ ਬਾਜਾਰਾਂ ਵਿੱਚ ਜਿੱਥੇ ਦੁਕਾਨਦਾਰਾਂ ਨਾਲ ਸਿੱਧਾ ਸੰਪਰਕ ਕੀਤਾ, ਉੱਥੇ ਰਾਹਗੀਰ ਵੋਟਰਾਂ ਨੂੰ ਵੀ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਸ਼੍ਰੀ ਗਰਗ ਨੇ ਸ਼ਹੀਦ ਭਗਤ ਸਿੰਘ ਚੌਕ ਤੋਂ ਲੈ ਕੇ ਸੁਨਾਮੀ ਗੇਟ ਬਾਜਾਰ ਤੱਕ ਪੈਦਲ ਚੱਲ ਕੇ ਹਰ ਦੁਕਾਨ ਉੱਪਰ ਜਾ ਕੇ ਸੂਬੇ ਦੀ ਖੁਸ਼ਹਾਲੀ ਲਈ ਅਕਾਲੀ-ਭਾਜਪਾ ਦੇ ਹੱਕ ਵਿੱਚ 4 ਫਰਵਰੀ ਨੂੰ ਤੱਕੜੀ 'ਤੇ ਮੋਹਰਾ ਲਾਉਣ ਦੀ ਅਪੀਲ ਕੀਤੀ। ਇਸ ਮੌਕੇ ਵਿਸ਼ੇਸ਼ ਗੱਲ ਇਹ ਰਹੀ ਕਿ ਪੂਰੇ ਰੋਡ ਸ਼ੋਅ ਦੌਰਾਨ ਸੰਗਰੂਰ ਦੇ ਸਮੂਹ ਦੁਕਾਨਦਾਰਾਂ ਨੇ ਦੁਕਾਨਾਂ ਤੋਂ ਬਾਹਰ ਆ ਕੇ ਜਿੱਥੇ ਬਾਬੂ ਪ੍ਰਕਾਸ਼ ਚੰਦ ਗਰਗ ਦਾ ਭਰਵਾਂ ਸਵਾਗਤ ਕੀਤਾ, ਉੱਥੇ ਉਨ੍ਹਾਂ ਦੇ ਹੱਕ ਵਿੱਚ ਵੋਟਾਂ ਪਾਉਣ ਅਤੇ ਪਵਾਉਣ ਦਾ ਵੀ ਭਰੋਸਾ ਦੁਆਇਆ।
ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਹਲਕਾ ਸੰਗਰੂਰ ਵਿੱਚ ਰਿਕਾਰਡਤੋੜ ਕੀਤੇ ਵਿਕਾਸ ਕਾਰਜਾਂ ਲਈ ਅਤੇ ਰਹਿੰਦੇ ਅਧੁਰੇ ਕਾਰਜਾਂ ਨੂੰ ਪੂਰਾ ਕਰਨ ਲਈ ਚੋਣ ਅਖਾੜੇ ਵਿੱਚ ਕਿਸਮਤ ਅਜਮਾ ਰਹੇ ਹਲਕਾ ਸੰਗਰੂਰ ਦੇ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਨੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਹਲਕਾ ਸੰਗਰੂਰ 'ਤੇ ਲੱਗੇ ਪੱਛੜੇਪਣ ਦੇ ਦਾਗ ਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਕਾਫੀ ਹੱਦ ਤੱਕ ਮਿਟਾ ਦਿੱਤਾ ਹੈ, ਬਾਕੀ ਰਹਿੰਦੀ ਕਸਰ ਆਉਣ ਵਾਲੇ ਪੰਜ ਸਾਲੰ ਵਿੱਚ ਕੱਢ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂ ਇੱਕੋ- ਇੱਕ ਸੁਪਨਾ ਹਲਕਾ ਸੰਗਰੂਰ ਨੂੰ ਵਿਕਾਸਸ਼ੀਲ ਹਲਕਿਆਂ ਦੀ ਕਤਾਰ ਵਿੱਚ ਦੇਖਣਾ ਹੈ, ਜਿਸਦੇ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਵੋਟਾਂ ਵੇਲੇ ਆ ਕੇ ਗੁੰਮਰਾਹ ਕਰਨ ਵਾਲੇ ਬਰਸਾਤੀ ਡੱਡੂ ਅਤੇ ਰਾਜਨੀਤੀ ਤੋਂ ਕੋਰੇ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਸੂਬੇ ਦਾ ਹਿੱਤ ਸਿਰਫ ਅਤੇ ਅਕਾਲੀ-ਭਾਜਪਾ ਗਠਜੋੜ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ।
ਇਸ ਮੌਕੇ ਜਸਵਿੰਦਰ ਸਿੰਘ ਪ੍ਰਿੰਸ, ਬੀਬੀ ਪਰਮਜੀਤ ਕੌਰ ਵਿਰਕ, ਬੀਬੀ ਕੁਲਵਿੰਦਰ ਕੌਰ ਢੀਂਗਰਾ, ਰਿਪੂਦਮਨ ਸਿੰਘ ਢਿੱਲੋਂ, ਕੈਪਟਨ ਰਾਮ ਸਿੰਘ, ਕੇ.ਕੇ. ਮੋਦਗਿਲ, ਹਰਬੰਸ ਸਿੰਘ ਗਰਚਾ, ਕੇਵਲ ਕ੍ਰਿਸ਼ਨ ਗਰਗ ਹੈਪੀ ਠੇਕੇਦਾਰ, ਜੋਗੀ ਰਾਮ ਲੋਹਟ, ਮੋਤੀ ਲਾਲ ਮਨਚੰਦਾ, ਚਰਨਜੀਤ ਸਿੰਘ ਲੱਕੀ, ਵਿਜੈ ਲੰਕੇਸ਼, ਹਰਪ੍ਰੀਤ ਸਿੰਘ ਢੀਂਡਸਾ, ਮਨੀਸ਼ ਸਿੰਗਲਾ, ਸਰਜੀਵਨ ਜਿੰਦਲ, ਚਾਨਣ ਸਿੰਘ, ਹਨੀ ਮਾਨ,ਅਮਰਜੀਤ ਸਿੰਘ, ਵਿਨੋਦ ਕੁਮਾਰ ਬੋਦੀ, ਹਰੀਸ਼ ਟੁਟੇਜਾ, ਅੱਪੂ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜਿਰ ਸਨ।