ਲਖਵੀਰ ਸਿੰਘ ਰਾਏ ਦੇ ਹੱਕ ਕਰਮਜੀਤ ਅਨਮੋਲ ਦੀ ਅਗਵਾਈ ਵਿੱਚ ਰੋਡ ਸ਼ੋਅ ਦੇ ਵੱਖ ਵੱਖ ਦ੍ਰਿਸ਼।
ਸਰਹਿੰਦ, 2 ਫਰਵਰੀ, 2017 (ਧਰਮਿੰਦਰ ਸਿੰਘ ਰਾਠੋਰ) : ਸਥਾਨਕ ਵਿਧਾਨ ਸਭਾ ਹਲਕਾ ਦੇ ਆਮ ਆਦਮੀ ਪਾਰਟੀ ਵਰਕਰਾਂ ਵਲੋਂ ਐਡਵੋਕੇਟ ਲਖਵੀਰ ਸਿੰਘ ਰਾਏ ਦੇ ਹੱਕ ਵਿੱਚ ਰੋਡ ਸ਼ੋ ਕੀਤਾ ਗਿਆ। ਜਿਸ ਦੀ ਅਗਵਾਈ ਉਮੀਦਵਾਰ ਲਖਵੀਰ ਸਿੰਘ ਰਾਏ ਕਰ ਰਹੇ ਹਨ, ਉਨ੍ਹਾਂ ਦੇ ਹੱਕ ਚ ਪ੍ਰਚਾਰ ਕਰਨ ਲਈ ਪ੍ਰਸਿੱਧ ਕਮੇਡੀ ਕਲਾਕਾਰ ਕਰਮਜੀਤ ਅਨਮੋਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਹ ਰੋਡ ਸ਼ੋ ਪਿੰਡ ਚਨਾਰਥਲ ਕਲਾਂ ਤੋ ਰਵਾਨਾ ਹੋ ਕੇ ਪੰਡਰਾਲੀ, ਸੰਗਤਪੁਰਾ, ਸਾਨੀਪੁਰ, ਜੀਟੀ ਰੋਡ ਸਰਹਿੰਦ ਤੋ ਹੁੰਦਾ ਹੋਇਆ ਫਤਹਿਗੜ੍ਹ ਸਾਹਿਬ ਵਿਖੇ ਸਮਾਪਤ ਹੋਇਆ। ਕਾਫਲੇ ਵਿੱਚ 200 ਦੇ ਕਰੀਬ ਮੋਟਰ ਸਾਇਕਲ, 200 ਕਾਰਾਂ ਅਤੇ 100 ਦੇ ਕਰੀਬ ਟਰੈਕਟ ਸ਼ਾਮਿਲ ਸਨ। ਇਸ ਮੌਕੇ ਕਰਮਜੀਤ ਸਿੰਘ ਅਨਮੋਲ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਅਤੇ ਕਾਂਗਰਸ ਪਾਰਟੀ ਦੀਆ ਕੋਝੀਆਂ ਚਾਲਾਂ ਨੂੰ ਸਮਝ ਚੁੱਕੇ ਹਨ, ਜਿਨ੍ਹਾਂ ਆਪਣੀਆਂ ਰੋਟੀਆਂ ਸੇਕਣ ਲਈ ਆਮ ਲੋਕਾਂ ਦੀਆਂ ਹੀ ਕੁਰਬਾਨੀਆਂ ਦਿੱਤੀਆਂ ਹਨ, ਪਰ ਕਦੇ ਵੀ ਲੋਕਾਂ ਦੀਆਂ ਭਾਵਨਾਵਾਂ ਨੂੰ ਨਹੀ ਸਮਝਿਆ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਤੁਹਾਡੇ ਕੋਲ ਸਮਾਂ ਹੈ, ਕਿ ਤੁਸੀ ਬਦਲਾਅ ਲਈ ਵੋਟ ਦਿਓ, ਅਗਰ ਇਸ ਵਾਰ ਤੁਹਾਡੇ ਹੱਥੋਂ ਸਮਾਂ ਖਿਸਕ ਗਿਆ ਤਾਂ ਦੁਆਰਾ ਤੁਸੀ ਸਮੇਂ ਲਈ ਤਰਸ ਜਾਓਗੇ। ਸੂਬਾ ਸਰਕਾਰ ਨੇ ਟੋਲ ਪਲਾਜ਼ਾ ਦੀਆਂ ਸੜਕਾਂ ਦਿਖਾ ਕੇ ਵਿਕਾਸ ਦੱਸਿਆ, ਕਾਂਗਰਸੀਆਂ ਨੇ ਲੋਕਾਂ ਨੂੰ ਲੁਭਾਵਣੇ ਸੁਪਨੇ ਦਿਖਾ ਕੇ ਖਰੀਦਣ ਦੀ ਕੋਸ਼ਿਸ ਕੀਤੀ। ਉਨਾਂ ਕਿਹਾ ਕਿ ਇਸ ਵਾਰ ਬਦਲਾਅ ਲਈ ਵੋਟ ਦਿਓ ਤਾਂ ਹੀ ਪੰਜਾਬ ਦੇ ਸਿਸਟਮ ਚ ਸੁਧਾਰ ਹੋ ਸਕੇਗਾ।
ਇਸ ਮੌਕੇ ਲਖਵੀਰ ਸਿੰਘ ਰਾਏ ਨੇ ਬੋਲਦਿਆਂ ਕਿਹਾ ਕਿ ਅਸੀਂ ਤਾ ਪਹਿਲਾਂ ਹੀ ਕਹਿ ਰਹੇ ਹਨ, ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਪਿਛੇ ਅਕਾਲੀ ਦਲ ਦਾ ਹੱਥ ਹੈ, ਇਹ ਆਪਣੇ ਸਵਾਰਥ ਲਈ ਕੁੱਝ ਵੀ ਕਰ ਸਕਦੇ ਹਨ। ਇਹਨਾਂ ਪਿਛਲੇ 10 ਸਾਲਾਂ ਚ ਕੋਈ ਵਿਕਾਸ ਨਹੀ ਕੀਤਾ, ਇਨ੍ਹਾਂ ਨੂੰ ਪਤਾ ਸੀ ਕਿ ਅਗਰ ਲੋਕਾਂ ਦਾ ਧਿਆਨ ਇਹਨਾਂ ਮੁੱਿਦਆਂ ਤੋ ਨਾ ਹਟਾਇਆ ਤਾਂ ਪੰਜਾਬ ਦੇ ਲੋਕ ਡੱਟ ਕੇ ਵਿਰੋਧ ਕਰਨਗੇ। ਇਸ ਲਈ ਉਨ੍ਹਾਂ ਲੋਕਾਂ ਦਾ ਧਿਆਨ ਬਦਲਣ ਲਈ ਇਨਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਕਾਬੂ ਨਹੀ ਕੀਤਾ ਤਾਂ ਜੋ ਲੋਕ ਉਨ੍ਹਾਂ ਗੱਲਾਂ ਚ ਉਲਝ ਕੇ ਰਹਿ ਜਾਣ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸੰਨ 2002-2007 ਚ ਪੰਜਾਬ ਤੇ ਰਾਜ ਕੀਤਾ, ਉਸ ਸਮੇਂ ਪੰਜਾਬ ਵਾਸੀਆਂ ਕੁੱਟਿਆ ਅਤੇ ਲੁੱਟਿਆ। ਅਗਰ ਕੈਪਟਨ ਅਮਰਿੰਦਰ ਸਿੰਘ ਇੰਨੇ ਪੰਜਾਬ ਹਿਤੈਸ਼ੀ ਸੀ, ਤਾਂ ਆਪਣੀਆਂ ਪ੍ਰਾਪਤੀਆਂ ਦੱਸਣ। ਵੀਰੋ ਇਹ ਦੋਵੇਂ ਪਾਰਟੀਆਂ ਆਪ ਦੀ ਚੜਾਈ ਦੇਖ ਕੇ ਮਿਲ ਚੁੱਕੀਆਂ ਹਨ, ਜਿਸ ਕਾਰਨ ਕਾਂਗਰਸੀ ਪ੍ਰਚਾਰ ਕਰਦੇ ਨੇ ਕਿ ਅਗਰ ਸਾਨੂੰ ਵੋਟ ਨਹੀ ਪਾਊਣੀ ਤਾਂ ਕੋਈ ਗੱਲ ਨਹੀ, ਅਕਾਲੀ ਦਲ ਨੂੰ ਪਾ ਦਿਓ, ਦੂਜੇ ਪਾਸੇ ਅਕਾਲੀ ਕਹਿੰਦੇ ਨੇ ਕਿ ਸਾਨੂੰ ਨਹੀ ਵੋਟ ਦੇਣੀ ਤਾਂ ਕਾਂਗਰਸ ਨੂੰ ਪਾ ਦਿਓ ਪਰ ਝਾੜੂ ਨੂੰ ਨਾ ਪਾਇਓ। ਸੱਚੀ ਗੱਲ ਇਹ ਹੈ ਕਿ ਇਹਨਾਂ ਨੂੰ ਪਤਾ ਕਿ ਅਗਰ ਝਾੜੂ ਵਾਲੇ ਆ ਗਏ ਤਾਂ ਇਹਨਾਂ ਦੇ ਪੋਤੜੇ ਫਰੋਰ ਕੇ ਰੱਖ ਦੇਣਗੇ। ਸਰਕਾਰ ਆਉਣ ਤੇ ਇਨ੍ਹਾਂ ਵਲੋਂ ਕੀਤੀਆ ਵਧੀਕੀਆਂ ਦਾ ਜਵਾਬ ਦੇਵਾਂਗੇ ਅਤੇ ਇਹਨਾਂ ਵਲੋ ਕੀਤੇ ਭ੍ਰਿਸ਼ਟਾਚਾਰ ਨੂੰ ਜਗ ਜਾਹਿਰ ਕਰੇਗਾ। ਹੁਣ ਫੈਸਲਾ ਤੁਹਾਡੇ ਹੱਥ ਹੈ ਕਿ ਪੰਜਾਬ ਬਚਾਉਣਾ ਹੈ ਜਾਂ ਨਹੀ। ਇਸ ਮੌਕੇ ਰਵਿੰਦਰ ਸੌਢਾ, ਹਰੀ ਸਿੰਘ ਟੋਹੜਾ, ਸਾਬਕਾ ਆਈ ਜੀ ਪਰਮਜੀਤ ਸਿੰਘ ਸਰਾਓ, ਨਰਿੰਦਰ ਟਿਵਾਣਾ, ਸਿੰਦਰਾ ਪੰਜੋਲੀ, ਮਹਿੰਦਰਜੀਤ ਸਿੰਘ ਖਰੋੜੀ, ਰਸ਼ਪਿੰਦਰ ਸਿੰਘ, ਪਵੇਲ ਹਾਂਡਾ, ਦੀਪਕ ਕੁਮਾਰ, ਬਲਦੇਵ ਜਲਾਲ, ਮੋਹਿਤ ਸੂਦ, ਅਵਤਾਰ ਸਿੰਘ, ਗੁਰਮੀਤ ਸਿੰਘ ਭਮਾਰਸੀ, ਅਵਤਾਰ ਸਿੰਘ, ਗੁਰਮੀਤ ਸਿੰਘ ਭੁੱਟਾ, ਪੰਮ ਟਿਵਾਣਾ, ਜਗਜੀਤ ਸਿੰਘ ਰਿਉਣਾ, ਸਤੀਸ਼ ਲਟੋਰ, ਗੋਰਵ ਅਰੋੜਾ, ਮੱਖਣ ਲਾਲ ਸਹੋਤਾ, ਬਲਕਾਰ ਸੰਘ ਭਮਾਰਸੀ, ਰਾਮ ਮੂਰਤੀ, ਹਰਮੇਸ਼ ਪੂਨੀਆ, ਫਤਹਿ ਖੇੜੀ, ਗੁਰਨੈਬ ਸਿਘੰ ਹਿੰਦੂਪਰ, ਕ੍ਰਿਪਾਲ ਸਿੰਘ, ਪਰਮਿੰਦਰ ਸਿੰਘ, ਲੱਖੀ ਭਗੜਾਣਾ, ਹੈਪੀ ਹਿੰਦੂਪੁਰ, ਪਿਆਰਾ ਸਿੰਘ, ਜੀਤ ਸਿੰਘ, ਗਗਨ ਝਾਮਪੁਰ ਆਦਿ ਵੀ ਹਾਜ਼ਰ ਸਨ।