ਸਮੂਹ ਰਾਜਨੀਤਿਕ ਪਾਰਟੀਆਂ ਤੋਂ ਸਹਿਯੋਗ ਦੀ ਵੀ ਕੀਤੀ ਮੰਗ
ਐਸ.ਏ.ਐਸ ਨਗਰ, 2 ਫਰਵਰੀ, 2017 : 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜਿਲ੍ਹੇ ਚ ਪੈਂਦੇ ਵਿਧਾਨ ਸਭਾ ਹਲਕਾ ਖਰੜ, ਐਸ.ਏ.ਐਸ ਨਗਰ ਅਤੇ ਡੇਰਾਬਸੀ ਵਿੱਚ ਚੋਣਾ ਨੂੰ ਨਿਰਵਿਘਨ ਨੇਪਰੇ ਚੜਾਉਣ ਲਈ ਸਾਰੇ ਪ੍ਰਬੰਧ ਮੁਕਮੰਲ ਕਰ ਲਏ ਗਏ ਹਨ। ਪੋਲਿੰਗ ਬੂਥਾਂ ਤੇ ਵੋਟਰਾਂ ਦੀ ਸਹੂਲਤ ਲਈ ਵੀ ਸੁਚੱਜੇ ਪ੍ਰਬੰਧ ਕੀਤੇ ਗਏ ਹਨ ਅਤੇ ਅੰਗਹੀਣ ਵੋਟਰਾਂ ਨੂੰ ਵੀ ਆਪਣੀ ਵੋਟ ਪਾਉਣ ਲਈ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ.ਮਾਂਗਟ ਨੇ ਦਿੰਦਿਆਂ ਦੱਸਿਆ ਕਿ ਜਿਲ੍ਹੇ ਚ ਵੋਟਾਂ ਵਾਲੇ ਦਿਨ 06 ਲੱਖ 68 ਹਜ਼ਾਰ 525 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ।
ਸ੍ਰੀ ਮਾਂਗਟ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 052-ਖਰੜ ਵਿਚ ਕੁਲ 2 ਲੱਖ 20 ਹਜ਼ਾਰ 994 ਵੋਟਰ ਹਨ ਜਿਨਾ੍ਹਂ ਵਿਚ 1 ਲੱਖ 17 ਹਜ਼ਾਰ 52 ਮਰਦ ਅਤੇ 1 ਲੱਖ 3 ਹਜ਼ਾਰ 938 ਔਰਤਾਂ ਵੋਟਰ ਹਨ ਅਤੇ ਅਦਰਜ਼ 4 ਵੋਟਰ ਹਨ ਜਿਨਾ੍ਹਂ ਲਈ ਹਲਕੇ ਵਿਚ 249 ਪੋਲਿੰਗ ਬੂਥ ਬਣਾਏ ਗਏ ਹਨ। ਇਸੇ ਤਰਾ੍ਹਂ ਹਲਕਾ 053-ਐਸ.ਏ.ਐਸ ਨਗਰ ਵਿਚ 2 ਲੱਖ 8 ਹਜ਼ਾਰ 971 ਵੋਟਰ ਹਨ ਜਿਨਾ੍ਹਂ ਵਿਚ ਇਕ ਲੱਖ 09 ਹਜ਼ਾਰ 779 ਮਰਦ ਅਤੇ 99 ਹਜ਼ਾਰ 183 ਔਰਤ ਵੋਟਰ ਅਤੇ 9 ਅਦਰਜ਼ ਵੋਟਰ ਹਨ ਜਿਨਾ੍ਹਂ ਲਈ 225 ਬੂਥ ਬਣਾਏ ਗਏ ਹਨ। ਉਨਾ੍ਹਂ ਦੱਸਿਆ ਕਿ ਇਸੇ ਤਰਾ੍ਹਂ 112-ਡੇਰਾਬਸੀ ਵਿਧਾਨ ਸਭਾ ਹਲਕੇ ਵਿਚ 2 ਲੱਖ 38 ਹਜ਼ਾਰ 560 ਵੋਟਰ ਹਨ ਜਿਨਾ੍ਹਂ ਵਿਚ 1 ਲੱਖ 25 ਹਜ਼ਾਰ 545 ਮਰਦ ਅਤੇ 1 ਲੱਖ 13 ਹਜ਼ਾਰ 6 ਔਰਤਾਂ ਵੋਟਰ ਅਤੇ 9 ਅਦਰਜ਼ ਵੋਟਰ ਹਨ ਜਿਨਾ੍ਹਂ ਲਈ 252 ਪੋਲਿੰਗ ਬੂਥ ਬਣਾਏ ਗਏ ਹਨ। ਸ੍ਰੀ ਮਾਂਗਟ ਨੇ ਦੱਸਿਆ ਕਿ ਪੋਲਿੰਗ ਬੂਥਾਂ ਤੇ ਵੋਟਰਾਂ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੋਟਰਾਂ ਨੂੰ ਆਪਣੀ ਵੋਟ ਭੁਗਤਾਉਣ ਵੇਲੇ ਕੋਈ ਦਿੱਕਤ ਪੇਸ਼ ਨਾ ਆਵੇ ਅਤੇ ਇਸ ਵਾਰ ਅੰਗਹੀਣ ਵੋਟਰਾਂ ਦਾ ਵੀ ਖਾਸ ਖਿਆਲ ਰੱਖਿਆ ਗਿਆ ਹੈ ਉਨਾ੍ਹਂ ਲਈ ਪੋਲਿੰਗ ਬੂਥਾਂ ਤੇ ਸੁੱਚਜੇ ਪ੍ਰਬੰਧ ਕੀਤੇ ਗਏ ਹਨ।
ਸ੍ਰੀ ਮਾਂਗਟ ਨੇ ਜਿਲ੍ਹੇ ਦੇ ਲੋਕਾਂ ਨੂੰ ਚੋਣਾ ਵਾਲੇ ਦਿਨ ਅਮਨ-ਅਮਾਨ ਬਣਾਈ ਰੱਖਣ ਦੇ ਨਾਲ ਨਾਲ ਆਪਸੀ ਭਾਈਚਾਰਕ ਸਾਂਝ ਵੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਲ੍ਹੇ ਦੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਬਿਨਾ੍ਹਂ ਕਿਸੇ ਡਰ ਭੈ ਅਤੇ ਲਾਲਚ ਤੋਂ ਕਰਨ ਨੂੰ ਯਕੀਨੀ ਬਣਾਉਣ ਅਤੇ ਅਪਣੇ ਸੰਵਿਧਾਨਕ ਹੱਕ ਵੋਟ ਦੀ ਵਰਤੋਂ ਜਰੂਰ ਕਰਨ। ਵੋਟਾਂ 04 ਫਰਵਰੀ ਨੂੰ ਸਵੇਰੇ 08.00 ਵਜੇ ਤੋਂ ਸ਼ਾਮ 05.00 ਵਜੇ ਤੱਕ ਪਾਈਆਂ ਜਾ ਸਕਣਗੀਆਂ। ਉਨਾ੍ਹਂ ਦੱਸਿਆ ਕਿ ਪੋਲਿੰਗ ਬੂਥਾਂ ਤੇ ਅਮਨ ਕਾਨੂੰਨ ਦੀ ਵਿਵਿਸਥਾ ਨੂੰ ਕਾਇਮ ਰੱਖਣ ਲਈ ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋਰਸਿਸ ਦੇ ਜਵਾਨ ਤੇ ਅਧਿਕਾਰੀ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਉਣਗੇ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਖਾਸ ਨਿਗਾਹ ਰੱਖੀ ਜਾਵੇਗੀ। ਕਿਸੇ ਨੂੰ ਵੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।