← ਪਿਛੇ ਪਰਤੋ
ਐਸ.ਏ.ਐਸ ਨਗਰ, 3 ਫਰਵਰੀ, 2017 : 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਅਤੇ ਪ੍ਰਸ਼ਾਸਨ ਵਲੋਂ ਆਪਣੀ ਕਮਰ ਕੱਸ ਲਈ ਗਈ ਹੈ। ਵੱਖ-ਵੱਖ ਹਲਕਿਆਂ ਵਿਚ ਲਗਾਏ ਜਾਣ ਵਾਲੇ ਪੋਲਿੰਗ ਸਟੇਸ਼ਨਾਂ 'ਤੇ ਆਪਣੀ-ਆਪਣੀ ਡਿਊਟੀ ਸੰਭਾਲਣ ਲਈ ਪੋਲਿੰਗ ਕਰਮਚਾਰੀ ਅਤੇ ਸੁਰੱੱਖਿਆ ਕਰਮਚਾਰੀ ਪਹੁੰਚ ਚੁੱਕੇ ਹਨ। ਬਠਿੰਡਾ ਅਤੇ ਪਟਿਆਲਾ 'ਚ ਹਰ ਬੂਥ 'ਤੇ ਈ. ਵੀ. ਐੱਮ. ਭਾਵ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਪਹੁੰਚ ਗਈਆਂ ਹਨ ਅਤੇ ਕਿਸੇ ਵੀ ਤਕਨੀਕੀ ਖਰਾਬੀ ਨਾਲ ਨਜਿੱਠਣ ਲਈ ਇੰਜੀਨੀਅਰ ਵੀ ਬੁਲਾਏ ਗਏ ਹਨ। ਵਿਧਾਨ ਸਭਾ ਹਲਕਾ ਖਰੜ, ਐਸ.ਏ.ਐਸ ਨਗਰ ਅਤੇ ਡੇਰਾਬਸੀ ਵਿੱਚ ਚੋਣਾ ਨੂੰ ਨਿਰਵਿਘਨ ਨੇਪਰੇ ਚੜਾਉਣ ਲਈ ਸਾਰੇ ਪ੍ਰਬੰਧ ਮੁਕਮੰਲ ਕਰ ਲਏ ਗਏ ਹਨ। ਪੋਲਿੰਗ ਬੂਥਾਂ ਤੇ ਵੋਟਰਾਂ ਦੀ ਸਹੂਲਤ ਲਈ ਵੀ ਸੁਚੱਜੇ ਪ੍ਰਬੰਧ ਕੀਤੇ ਗਏ ਹਨ ਅਤੇ ਅੰਗਹੀਣ ਵੋਟਰਾਂ ਨੂੰ ਵੀ ਆਪਣੀ ਵੋਟ ਪਾਉਣ ਲਈ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
Total Responses : 265