ਬੀਬੀ ਕੁਲਦੀਪ ਕੌਰ ਟੋਹੜਾ ਗੱਲਬਾਤ ਦੌਰਾਨ ਨਜ਼ਰ ਆ ਰਹੇ ਹਨ।
ਪਟਿਆਲਾ, 3 ਫਰਵਰੀ, 2017 : ਵਿਧਾਨ ਸਭਾ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਕੁਲਦੀਪ ਕੌਰ ਟੌਹੜਾ ਨੇ ਅੱਜ ਇਥੇ ਆਪਣੇ ਚੋਣ ਦਫ਼ਤਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਡਿਊਟੀਆਂ ਵੰਡਣ ਮੌਕੇ ਆਖਿਆ ਹੈ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦਾ ਸਫਾਇਆ ਕਰ ਦੇਣਗੇਂ ਅਤੇ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਨਾਉਣਗੇਂ।
ਬੀਬੀ ਕੁਲਦੀਪ ਕੌਰ ਟੌਹੜਾ ਨੇ ਕਿਹਾ ਕਿ ਆਪ' ਪਾਰਟੀ ਦਾ ਹਰ ਉਮੀਦਵਾਰ ਨੇ ਪਾਰਟੀ ਦਾ ਪ੍ਰਚਾਰ ਇੰਨੇ ਵਧੀਆ ਢੰਗ ਨਾਲ ਕੀਤਾ ਹੈ ਕਿ ਜਨਤਾ ਵਲੋਂ ਆਪ ਦੇ ਹਰ ਉਮੀਦਵਾਰ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ, ਜਿਸ ਤੋਂ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ 100 ਸੀਟਾਂ ਮਿਲਣਗੀਆਂ ਅਤੇ ਕਾਂਗਰਸ ਤੇ ਅਕਾਲੀ ਦਲ ਦੋਵੇਂ ਹੀ ਜੋ ਸਰਕਾਰ ਬਣਾਉਣ ਤਾਂ ਦੂਰ ਦੀ ਗੱਲ ਉਮੀਦਵਾਰਾਂ ਦੀਆਂ ਜ਼ਮਾਨਤਾਂ ਤੱਕ ਜ਼ਬਤ ਹੋ ਜਾਣਗੀਆਂ। ਉਹਨਾਂ ਕਿਹਾ ਕਿ ਸਨੌਰ ਹਲਕੇ ਦੇ ਹਰ ਖੇਤਰ ਵਿਚ ਆਪ' ਪਾਰਟੀ ਦੀ ਧੂਮ ਮਚੀ ਪਈ ਹੈ ਤੇ ਪੰਜਾਬ ਦੇ ਲੋਕ ਮਨ ਬਣਾ ਚੁੱਕੇ ਹਨ ਕਿ ਜਿਸਨੂੰ ਲਗਾਤਾਰ 10 ਸਾਲ ਰਾਜ ਕਰਨ ਦਾ ਮੌਕਾ ਦਿੱਤਾ ਨੇ ਕੀਤਾ ਕੁੱਝ ਨਹੀਂ ਤੇ ਜੋ 10 ਸਾਲ ਲਗਾਤਾਰ ਨਾ ਆ ਸਕਿਆ ਉਹ ਆਉਂਦੇ ਸਾਰ ਲੋਕਾਂ ਨੂੰ ਦੇਣ ਦੀ ਥਾਂ ਲੁੱਟ ਕੇ ਲਿਜਾਉਣ ਦੀ ਕੋਸ਼ਿਸ਼ ਕਰੇਗਾ ਸੋ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਮਨ ਬਣਾ ਲਿਆ ਹੈ ਕਿ ਪੰਜਾਬ ਵਿਚ ਸਰਕਾਰ 'ਆਪ' ਪਾਰਟੀ ਦੀ ਹੀ ਬਣਾਈ ਜਾਵੇ ਤੇ ਪੰਜਾਬ ਤੇ ਪੰਜਾਬੀਆਂ ਨੂੰ ਸੁੱਖ ਦਾ ਸਾਂਹ ਦੁਆਇਆ ਜਾਵੇ। ਬੀਬੀ ਟੌਹੜਾ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੋਹਾਂ ਨੇ ਵੱਖ-ਵੱਖ ਸਮਿਆਂ 'ਤੇ ਰਾਜ ਕਰਕੇ ਵੇਖ ਲਿਆ ਹੈ ਕਿਸੇ ਨੇ ਪੰਜਾਬ ਤੇ ਪੰਜਾਬੀਆਂ ਲਈ ਕੁੱਝ ਨਹੀਂ ਕੀਤਾ ਤੇ ਹੁਣ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਦਿੱਲੀ ਵਿਚ ਆਪਣੇ ਬਲਬੂਤੇ 'ਤੇ ਕੰਮ ਕਰਨ ਵਾਲੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਵੀ ਕੁੱਝ ਚੰਗਾ ਕਰ ਸਕੇ, ਜਿਵੇਂ ਕਿ ਸਿਹਤ ਸੇਵਾਵਾਂ, ਸਿੱਖਿਆ, ਟ੍ਰੈਫਿਕ ਜਾਮ ਦੀ ਸਮੱਸਿਆ ਆਦਿ ਸਮੱਸਿਆਵਾ ਦਾ ਹੱਲ ਹੋ ਸਕੇ ਤੇ ਪੰਜਾਬ ਮੁੜ ਤੋਂ ਖੁਸ਼ਹਾਲ ਬਣ ਸਕੇ। ਇਸ ਮੌਕੇ ਹਰਪਾਲ ਸਿੰਘ ਪਾਲਾ, ਹਰਦੀਪ ਜੋਸਨ ਪ੍ਰਧਾਨ ਓ.ਬੀ. ਵਿੰਗ, ਕੁਲਵਿੰਦਰ ਸਿੰਘ ਅੰਟਾਲ, ਭੋਲਾ ਸਿੰਘ ਬਲਬੇੜਾ, ਹਰਬੰਸ ਸਿੰਘ, ਜਰਨੈਲ ਸਿੰਘ ਕਰਤਾਰਪੁਰ, ਇੰਦਰਜੀਤ ਸਿੰਘ ਸੰਧੂ, ਦਲਵਿੰਦਰ ਸਿੰਘ ਧੰਜੂ ਚੋਣ ਪ੍ਰਚਾਰ ਮੈਨੇਜ਼ਰ, ਸ਼ੇਰ ਸਿੰਘ ਸਾਬਕਾ ਪ੍ਰਧਾਨ, ਚਰਨਜੀਤ ਸਿੰਘ ਸਾਬਕਾ ਮੀਤ ਪ੍ਰਧਾਨ, ਸ਼ਾਮ ਸਿੰਘ ਸਨੌਰ , ਸੁਰਜੀਤ ਸਿੰਘ ਹਾਂਡਾ, ਈਸ਼ਰ ਸਿੰਘ, ਅਮਰੀਕ ਸਿੰਘ, ਤਰਸੇਮ ਸਿੰਘ ਅਤੇ ਹੋਰ ਵੀ ਨੇਤਾ ਹਾਜ਼ਰ ਸਨ।