ਪਟਿਆਲਾ, 3 ਫਰਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੋਟਰਾਂ ਨੂੰ ਜਾਤੀਗਤ, ਸੰਪ੍ਰਦਾਇਕ ਤੇ ਉਗਰ ਪੰਥੀ ਸਿਆਸਤ ਤੋਂ ਦੂਰ ਰਹਿੰਦਿਆਂ, ਸ਼ਾਂਤੀ, ਸੰਪ੍ਰਦਾਇਕ ਏਕਤਾ ਤੇ ਸਥਿਰਤਾ ਲਈ ਵੋਟ ਦੇ ਕੇ ਸੂਬੇ 'ਚ ਠੱਪ ਵਿਕਾਸ ਕਾਰਜਾਂ ਦੀ ਮੁੜ ਸ਼ੁਰੂਆਤ ਪੁਖਤਾ ਕਰਨ ਦੀ ਅਪੀਲ ਕੀਤੀ ਹੈ।
ਇਸ ਲੜੀ ਹੇਠ, ਨਵੀਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਅੰਦਰ ਚੋਣਾਂ ਨੂੰ ਲੈ ਕੇ ਸ਼ਨੀਵਾਰ ਨੂੰ ਵੋਟਿੰਗ ਤੋਂ ਪਹਿਲਾਂ ਆਪਣੇ ਸੰਦੇਸ਼ 'ਚ ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਸੂਬੇ 'ਚ ਅਤਿ ਜ਼ਰੂਰੀ ਸਾਕਾਰਾਤਮਕ ਬਦਲਾਅ ਲਈ ਵੋਟ ਦੇਣ ਦੀ ਅਪੀਲ ਕੀਤੀ।
ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਦੇ ਤਰੱਕੀਸ਼ੀਲ ਸੂਬਾ ਰਿਹਾ ਪੰਜਾਬ ਭ੍ਰਿਸ਼ਟ ਤੇ ਲਾਲਚੀ ਸ਼ਾਸਨ ਤੋਂ ਛੁਟਕਾਰਾ ਪਾ ਕੇ ਇਕ ਅਜਿਹੀ ਸਿਆਸੀ ਵਿਵਸਥਾ ਚਾਹੁੰਦਾ ਹੈ, ਜਿਹੜੀ ਆਪਣੇ ਲੋਕਾਂ ਤੇ ਉਨ੍ਹਾਂ ਦੇ ਭਵਿੱਖ ਦੀ ਭਲਾਈ ਤੇ ਰਾਖੀ ਸੁਰੱਖਿਅਤ ਕਰ ਸਕੇ।
ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਇਸ ਮੁਕਾਬਲੇ 'ਚ ਕਿਸੇ ਵੀ ਸਿਆਸੀ ਪਾਰਟੀ ਤੇ ਉਮੀਦਵਾਰ ਵੱਲੋਂ ਕੀਤੇ ਜਾ ਰਹੇ ਝੂਠੇ ਵਾਅਦਿਆਂ ਤੇ ਵੱਡੇ ਵੱਡੇ ਦਾਅਵਿਆਂ 'ਚ ਵੱਗਣ ਖਿਲਾਫ ਚੇਤਾਵਨੀ ਦਿੱਤੀ ਹੈ ਅਤੇ ਉਨ੍ਹਾਂ ਨੂੰ ਚੋਣ ਕਰਦੇ ਵੇਲਿਆਂ ਮਨੁੱਖਤਾ, ਕਾਬਲਿਅਤ ਤੇ ਤਜ਼ੁਰਬੇ ਦੇ ਬੇਹਤਰ ਮੇਲ ਨੂੰ ਅਪਣਾਉਣ ਦੀ ਅਪੀਲ ਕੀਤੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਅੱਜ ਬਦਲਾਅ ਦੇ ਚੌਰਗਿਰਦੇ 'ਤੇ ਖੜ੍ਹਿਆ ਹੈ ਅਤੇ ਬੀਤੇ ਵਕਤ ਦੇ ਸੁਨਿਹਰੀ ਕਾਲ ਨੂੰ ਮੁੜ ਲਿਆਉਣ ਵਾਸਤੇ ਇਕ ਪਰਿਵਰਤਨਕਾਰੀ ਏਜੰਡੇ ਉਪਰ ਵੱਧਣ ਲਈ ਆਪਣੇ ਲੋਕਾਂ ਵੱਲ ਵੇਖ ਰਿਹਾ ਹੈ, ਜਿਨ੍ਹਾਂ ਦੇ ਹੱਥਾਂ 'ਚ ਸੂਬੇ ਦਾ ਭਵਿੱਖ ਹੈ।
ਇਸ ਦੌਰਾਨ, ਵਿਸ਼ੇਸ਼ ਹਿੱਤਾਂ ਵੱਲੋਂ ਆਪਣੇ ਵਿਅਕਤੀਗਤ ਏਜੰਡੇ ਵਾਸਤੇ ਸੂਬੇ ਦੀ ਅਮੀਰ ਵਿਰਾਸਤ ਤੇ ਸੰਸਾਧਨਾਂ ਦਾ ਸ਼ੋਸ਼ਣ ਕਰਨ ਲਈ ਚੋਣਾਂ ਨੂੰ ਹੋਰ ਜਟਿਲ ਬਣਾਏ ਜਾਣ ਵਿਰੁੱਧ ਚੇਤਾਵਨੀ ਦਿੰਦਿਆਂ, ਕੈਪਟਨ ਅਮਰਿੰਦਰ ਲੇ ਲੋਕਾਂ ਨੂੰ ਘਟੀਆ ਲਾਲਚ ਅੱਗੇ ਝੁੱਕ ਕੇ ਉਨ੍ਹਾਂ ਦੇ ਵੋਟ ਦੇ ਲੋਕਤਾਂਤਰਿਕ ਅਧਿਕਾਰ ਨਾਲ ਸਮਝੌਤੇ ਦੀ ਇਜ਼ਾਜਤ ਨਹੀਂ ਦੇਣ ਦੀ ਅਪੀਲ ਕੀਤੀ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਲੋਕਾਂ ਨੂੰ ਉਨ੍ਹਾਂ ਤੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਦੇ ਟੀਚੇ ਤੋਂ ਭਟਕਾਉਣ ਲਈ ਬੀਤੇ ਇਕ ਮਹੀਨੇ ਤੋਂ ਲਲਚਾਉਣ ਵਾਲੀਆਂ ਕੋਸ਼ਿਸ਼ਾਂ ਅੱਗੇ ਨਹੀਂ ਝੁੱਕਣ ਦੀ ਅਪੀਲ ਕੀਤੀ ਹੈ। ਇਸ ਲੜੀ ਹੇਠ, ਉਨ੍ਹਾਂ ਨੇ ਸੂਬੇ ਨੂੰ ਤਰੱਕੀ ਦੇ ਮਾਰਗ ਉਪਰ ਵਾਪਿਸ ਲਿਆਉਣ ਵਾਸਤੇ ਪੰਜਾਬ ਨੂੰ ਇਕ ਸਥਿਰ ਤੇ ਵਚਨਬੱਧ ਸਰਕਾਰ ਦਿੱਤੇ ਜਾਣ ਦੇ ਮਹੱਤਵ 'ਤੇ ਜ਼ੋਰ ਦਿੱਤਾ ਹੈ।