ਰਾਮਪੁਰਾ ਫੂਲ, 3 ਜਨਵਰੀ, 2017 (ਜਸਵੀਰ ਸਿੰਘ ਔਲਖ) : ਆਮ ਆਦਮੀ ਪਾਰਟੀ ਦੇ ਯੂਥ ਕੋਆਰਡੀਨੇਟਰ ਰੂਬੀ ਬਰਾੜ ਉੱਪਰ 2 ਫਰਵਰੀ ਦੀ ਰਾਤ ਨੂੰ ਗੋਲੀ ਬਾਰੀ ਕੀਤੀ ਗਈ, ਜਿਸ ਵਿਚ ਰੂਬੀ ਬਰਾੜ ਸਖ਼ਤ ਜ਼ਖਮੀ ਹੋ ਗਏ। ਜ਼ਖਮੀ ਹਾਲਤ ਵਿਚ ਰੂਬੀ ਬਰਾੜ ਨੂੰ ਅਦੇਸ ਹਸਪਤਾਲ ਭੁੱਚੋ ਵਿਖੇ ਰੈਫਰ ਕਰ ਦਿੱਤਾ ਗਿਆ। ਆਪ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਬਿੱਟੀ ਨੇ ਵਿਰੋਧੀਆਂ ਦੀ ਇਸ ਕਾਇਰਾਨਾ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਹਨਾਂ ਕਿਹਾ ਕਿ ਇਹ ਵਪਾਰੀਆਂ ਅਤੇ ਆਪ ਵਰਕਰਾਂ ਦਾ ਮਨੋਬਲ ਡੇਗਣ ਲਈ ਕੀਤੀ ਗਈ ਇੱਕ ਸੋਚੀ ਸਮਝੀ ਕਾਰਵਾਈ ਅਕਾਲੀ ਦਲ ਦੇ ਵਰਕਰਾਂ ਦੀ ਹੈ। ਉਹਨਾਂ ਕਿਹਾ ਕਿ ਵਿਰੋਧੀ ਆਪਣੀਆਂ ਸਮਾਜ ਵਿਰੋਧੀ ਕਾਰਵਾਈਆਂ ਵਿਚ ਕਦੇ ਕਾਮਯਾਬ ਨਹੀਂ ਹੋਣਗੇ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਰੌਬੀ ਬਰਾੜ ਨੂੰ ਰੌਕੀ ਕਾਂਸਲ ਦੇ ਬੰਦੇ ਚੱਕ ਕੇ ਰੌਕੀ ਦੀ ਕਲੋਨੀ ਲੈ ਗਏ ਅੱਧਾ ਘੰਟਾ ਕੁੱਟਮਾਰ ਕਰਨ ਤੋ ਬਾਅਦ ਪੱਟ ਵਿੱਚ ਗੋਲੀ ਚਲਾਈ। ਆਪ ਉਮੀਦਵਾਰ ਬਿੱਟੀ ਦਾ ਕਹਿਣਾ ਹੈ ਕਿ ਇਸ ਕੰਮ ਵਿੱਚ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਰੌਕੀ ਕਾਂਸਲ ਦਾ ਮੇਨ ਹੱਥ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਵਰਕਰਾਂ ਅਤੇ ਹਲਕਾ ਫੂਲ ਦੇ ਸਮੂਹ ਲੋਕਾਂ ਨੇ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ।
ਜਦੋਂ ਇਸ ਸਬੰਧੀ ਸਿਕੰਦਰ ਸਿੰਘ ਮਲੂਕਾ ਨੇ ਇੱਕ ਪ੍ਰੈਸ ਕਾਨਫਰੰਸ ਰਾਹੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਪਸ਼ਟ ਕੀਤਾ ਕਿ ਆਪ ਵਰਕਰਾਂ ਨੇ ਰੌਕੀ ਕਾਂਸਲ ਜੋ ਕਿ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਨ ਦੇ ਘਰ ਆ ਕੇ ਗੋਲੀਆਂ ਚਲਾਈਆਂ ਹਨ। ਜਿਸ ਦੀ ਫੁਟੈਜ ਸੀ ਸੀ ਟੀ ਵੀ ਵੀ ਕੈਮਰੇ ਵਿੱਚ ਬੰਦ ਹੈ। ਪੁਲਿਸ ਤੇ ਦੋਸ਼ ਲਗਾਉਦਿਆ ਉਨ੍ਹਾਂ ਕਿਹਾ ਕਿ ਪੂਰਾ ਪੁਲਿਸ ਪ੍ਰਸ਼ਾਸਨ ਆਪ ਪਾਰਟੀ ਨਾਲ ਰਲਿਆ ਹੋਇਆ ਹੈ। ਰੌਕੀ ਕਾਂਸਲ ਨੇ ਵੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੁਲਿਸ ਸਾਰੀ ਰਾਤ ਉਨ੍ਹਾਂ ਨੂੰ ਵੱਖ-ਵੱਖ ਜਗ੍ਹਾ ਤੇ ਲਿਜਾ ਕੇ ਘੁਮਾਉਂਦੀ ਰਹੀ, ਉਨ੍ਹਾਂ ਡੀ ਐਸ ਪੀ ਰਾਮਪੁਰਾ ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਉਹ ਉਨ੍ਹਾਂ ਨੂੰ ਆਪ ਪਾਰਟੀ ਦੀ ਮਦਦ ਕਰਨ ਲਈ ਮਜਬੂਰ ਕਰ ਰਹੇ ਸਨ।
ਜਦੋਂ ਇਸ ਸਾਰੇ ਮਾਮਲੇ ਸਬੰਧੀ ਡੀ ਐਸ ਪੀ ਫੂਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਨਾ ਤਾਂ ਉਹ ਦਫ਼ਤਰ ਵਿੱਚ ਸਨ, ਤੇ ਨਾ ਹੀ ਫ਼ੋਨ ਤੇ ਸੰਪਰਕ ਹੋ ਸਕਿਆ ਕਿਉਕਿ ਉਨ੍ਹਾਂ ਦਾ ਸਰਕਾਰੀ ਮੋਬਾਇਲ ਬੰਦ ਆ ਰਿਹਾ ਸੀ। ਖ਼ਬਰ ਲਿਖੇ ਜਾਣ ਤੱਕ ਪਰਚਾ ਦਰਜ ਹੋਣ ਸਬੰਧੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ।